ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ 'ਚ ਮਾਣਮੱਤੀ ਪਹਿਚਾਣ ਰੱਖਦੇ ਰਹੇ ਕਈ ਅਜ਼ੀਮ ਗਾਇਕਾ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੇ ਧੀਆਂ ਅਤੇ ਪੁੱਤਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵੱਲੋਂ ਆਰੰਭੇ ਜਾ ਰਹੇ ਇੰਨ੍ਹਾਂ ਹੀ ਸਾਰਥਿਕ ਕਦਮਾਂ ਦੀ ਲੜੀ ਵੱਲ ਆਓ ਮਾਰਦੇ ਹਾਂ ਇੱਕ ਸਰਸਰੀ ਝਾਤ:
ਗਿਤਾਜ਼ ਬਿੰਦਰਖੀਆ
ਪੰਜਾਬੀ ਗਾਇਕੀ ਖੇਤਰ ਦੇ ਸ਼ਾਨਦਾਰ ਗਾਇਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਸਨ ਮਰਹੂਮ ਸੁਰਜੀਤ ਬਿੰਦਰਖੀਆ, ਜਿੰਨ੍ਹਾਂ ਦਾ 17 ਨਵੰਬਰ 2003 ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ, ਜਿੰਨ੍ਹਾਂ ਦੀ ਉੱਚਾਈ ਨੂੰ ਅੱਗੇ ਵਧਾਉਣ ਵਿੱਚ ਜੀਅ ਜਾਨ ਨਾਲ ਜੁਟੇ ਹੋਏ ਹਨ ਉਨ੍ਹਾਂ ਦੇ ਹੋਣਹਾਰ ਬੇਟੇ ਗਿਤਾਜ਼ ਬਿੰਦਰਖੀਆ, ਜੋ ਹੁਣ ਤੱਕ ਦੇ ਅਪਣੇ ਸਫ਼ਰ ਦੌਰਾਨ ਕਈ ਸੁਪਰ ਗੀਤ ਸੰਗੀਤ ਮਾਰਕੀਟ ਵਿੱਚ ਜਾਰੀ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਝੂਠ', 'ਜਿੰਦ ਮਾਹੀ', 'ਯਾਰ ਬੋਲਦਾ', 'ਡਜ ਨਾਟ ਮੈਟਰ', 'ਤਾਰੇ' ਅਤੇ 'ਯਾਰੀ' ਆਦਿ ਸ਼ਾਮਿਲ ਰਹੇ ਹਨ। ਇਸ ਤੋਂ ਇਲਾਵਾ ਗਾਇਕ ਨੇ ਪੰਜਾਬੀ ਫਿਲਮਾਂ ਵਿੱਚ ਵੀ ਐਂਟਰੀ ਕਰ ਲਈ ਹੈ।
ਅਰਮਾਨ ਢਿੱਲੋਂ
19 ਮਾਰਚ 2006 ਨੂੰ ਫਗਵਾੜਾ-ਬੰਗਾ ਰੋਡ ਉਤੇ ਹੋਏ ਗੰਭੀਰ ਐਕਸੀਡੈਂਟ ਦਾ ਸ਼ਿਕਾਰ ਹੋਏ ਮਰਹੂਮ ਕੁਲਵਿੰਦਰ ਢਿੱਲੋਂ ਦੀ ਪੰਜਾਬੀ ਗਾਇਕੀ ਵਿੱਚ ਕਾਫ਼ੀ ਤੂਤੀ ਬੋਲਦੀ ਰਹੀ ਹੈ, ਜਿੰਨ੍ਹਾਂ ਵੱਲੋਂ ਗਾਏ ਗੀਤ 'ਕਚਿਹਰੀਆਂ 'ਚ ਮੇਲੇ ਲੱਗਦੇ' ਨੂੰ ਅੱਜ ਵੀ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਚਾਅ ਨਾਲ ਸੁਣਿਆ ਅਤੇ ਵੇਖਿਆ ਜਾਂਦਾ ਹੈ, ਪਰ ਬੇਵਕਤੀ ਮੌਤ ਨਾਲ ਗਾਇਕੀ ਖੇਤਰ ਅੰਦਰ ਡੂੰਘਾ ਖਲਾਅ ਪੈਦਾ ਕਰ ਗਏ ਇਸ ਬਾਕਮਾਲ ਗਾਇਕ ਦੀ ਸੰਗੀਤਕ ਵਿਰਾਸਤ ਨੂੰ ਅੱਜਕੱਲ੍ਹ ਜਨੂੰਨੀਅਤ ਭਰੀ ਸੋਚ ਨਾਲ ਅੱਗੇ ਵਧਾਉਂਦੇ ਨਜ਼ਰੀ ਆ ਰਹੇ ਨੇ ਉਨ੍ਹਾਂ ਦੇ ਬੇਟੇ ਅਰਮਾਨ ਢਿੱਲੋਂ, ਜੋ ਸਟੇਜ ਸ਼ੋਅਜ਼ ਦੇ ਨਾਲ-ਨਾਲ ਸੋਲੋ ਗਾਇਕੀ ਦੇ ਖੇਤਰ ਵਿੱਚ ਵੀ ਅਪਣਾ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰਦੇ ਜਾ ਰਹੇ ਹਨ।
ਜੋਸ਼ ਬਰਾੜ