ਹੈਦਰਾਬਾਦ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇਸ ਸਾਲ 27 ਦਸੰਬਰ ਨੂੰ ਆਪਣਾ 58ਵਾਂ ਜਨਮਦਿਨ ਸੈਲੀਬ੍ਰੇਟ ਕਰਨ ਜਾ ਰਹੇ ਹਨ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਸੁਪਰਸਟਾਰ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਕੋਈ ਵੱਡਾ ਤੋਹਫਾ ਮਿਲ ਸਕਦਾ ਹੈ। ਇਨ੍ਹਾਂ ਸੰਭਾਵਨਾਵਾਂ ਦੇ ਵਿਚਕਾਰ ਇੱਕ ਖਬਰ ਸਾਹਮਣੇ ਆਈ ਹੈ। ਖਬਰ ਹੈ ਕਿ ਸਲਮਾਨ ਖਾਨ ਦੇ ਜਨਮਦਿਨ 'ਤੇ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਸਿਕੰਦਰ' ਦਾ ਟੀਜ਼ਰ ਰਿਲੀਜ਼ ਹੋ ਸਕਦਾ ਹੈ। ਟੀਜ਼ਰ ਦਾ ਰਨਟਾਈਮ ਵੀ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਫਿਲਮ ਦਾ ਇੱਕ ਸੀਨ ਵੀ ਸੋਸ਼ਲ ਮੀਡੀਆ 'ਤੇ ਲੀਕ ਹੋਇਆ ਹੈ, ਜੋ ਕਿ ਲਗਾਤਾਰ ਵਾਇਰਲ ਹੋ ਰਿਹਾ ਹੈ।
ਫਿਲਮ 'ਸਿਕੰਦਰ' ਦੀ ਰਿਲੀਜ਼ ਮਿਤੀ
ਮੁਰਗਾਦੌਸ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਸਿਕੰਦਰ' 2025 'ਚ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਫਿਲਮ ਦੀ ਸ਼ੂਟਿੰਗ 'ਤੇ ਕੰਮ ਚੱਲ ਰਿਹਾ ਹੈ। ਫਿਲਮ ਤੋਂ ਪ੍ਰਸ਼ੰਸਕਾਂ ਨੂੰ ਕਾਫੀ ਉਮੀਦਾਂ ਹਨ। ਇਸ ਦੌਰਾਨ ਫਿਲਮ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਹ ਅਪਡੇਟ ਕਿਤੇ ਹੋਰ ਤੋਂ ਨਹੀਂ ਬਲਕਿ ਸਲਮਾਨ ਖਾਨ ਦੇ ਰਿਐਲਿਟੀ ਟੀਵੀ ਸ਼ੋਅ ਬਿੱਗ ਬੌਸ 18 ਤੋਂ ਆਈ ਹੈ। ਦਰਅਸਲ ਵਰੁਣ ਧਵਨ ਆਪਣੀ ਨਵੀਂ ਫਿਲਮ ਬੇਬੀ ਜਾਨ ਲਈ ਬਿੱਗ ਬੌਸ 18 'ਚ ਗਏ ਸਨ, ਜਿੱਥੇ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਸਿਕੰਦਰ' ਤੋਂ ਉਨ੍ਹਾਂ ਦਾ ਪਹਿਲਾ ਲੁੱਕ ਆਉਣ ਵਾਲਾ ਹੈ। ਇਹ ਉਨ੍ਹਾਂ ਦੇ ਖਾਸ ਦਿਨ ਯਾਨੀ 27 ਦਸੰਬਰ ਨੂੰ ਆਵੇਗਾ। ਇਸ ਖਬਰ ਤੋਂ ਬਾਅਦ ਪ੍ਰਸ਼ੰਸਕ ਫਿਲਮ 'ਚ ਭਾਈਜਾਨ ਦੀ ਝਲਕ ਦੇਖਣ ਲਈ ਕਾਫੀ ਬੇਤਾਬ ਹਨ।
27 ਦਸੰਬਰ ਨੂੰ ਰਿਲੀਜ਼ ਹੋ ਸਕਦਾ ਫਿਲਮ 'ਸਿਕੰਦਰ' ਦਾ ਟੀਜ਼ਰ
ਇਸ ਸਭ ਦੇ ਵਿਚਕਾਰ ਖਬਰ ਆਈ ਹੈ ਕਿ ਮੇਕਰਸ ਫਿਲਮ ਦਾ ਟੀਜ਼ਰ ਵੀ ਰਿਲੀਜ਼ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਬਹੁਤ ਉਡੀਕੀ ਜਾ ਰਹੀ ਫਿਲਮ 'ਸਿਕੰਦਰ' ਦਾ ਟੀਜ਼ਰ ਸਲਮਾਨ ਖਾਨ ਦੇ ਜਨਮਦਿਨ ਯਾਨੀ 27 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਹ 80 ਸਕਿੰਟ ਦਾ ਟੀਜ਼ਰ ਇੱਕ ਰੋਮਾਂਚਕ ਝਲਕ ਦੇਣ ਦਾ ਵਾਅਦਾ ਕਰਦਾ ਹੈ। ਇਸ ਖਬਰ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ। ਸਲਮਾਨ ਖਾਨ ਦੇ ਜਨਮਦਿਨ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ 80 ਸੈਕਿੰਡ ਦਾ ਟੀਜ਼ਰ ਬਹੁਤ ਵੱਡਾ ਤੋਹਫਾ ਹੋਵੇਗਾ। ਹਾਲਾਂਕਿ, ਇਸ 'ਤੇ ਮੇਕਰਸ ਵਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।