ਪੰਜਾਬ

punjab

ETV Bharat / entertainment

ਪੰਜਾਬੀ ਫਿਲਮ 'ਸਿਕਸ ਈਚ' ਦਾ ਇਹ ਗਾਣਾ ਰਿਲੀਜ਼ ਲਈ ਤਿਆਰ, ਮੈਂਡੀ ਤੱਖਰ ਆਵੇਗੀ ਨਜ਼ਰ - PUNJABI FILM SIX EACH

ਪੰਜਾਬੀ ਫਿਲਮ 'ਸਿਕਸ ਈਚ' ਦਾ ਇੱਕ ਗਾਣਾ 10 ਫਰਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਅਤੇ ਫਿਲਮ 14 ਮਾਰਚ ਨੂੰ ਸਿਨੇਮਾਂ ਘਰਾਂ 'ਚ ਰਿਲੀਜ਼ ਹੋਵੇਗੀ।

PUNJABI FILM SIX EACH
PUNJABI FILM SIX EACH (Instagram)

By ETV Bharat Entertainment Team

Published : Feb 9, 2025, 3:04 PM IST

ਫਰੀਦਕੋਟ:ਪੰਜਾਬੀ ਸਿਨੇਮਾਂ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ ਸ਼ਾਮਿਲ ਫਿਲਮ 'ਸਿਕਸ ਈਚ' ਇੰਨੀ-ਦਿਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣ ਇਸ ਫਿਲਮ ਦਾ ਇੱਕ ਗਾਣਾ ਰਿਲੀਜ਼ ਲਈ ਤਿਆਰ ਹੈ। ਇਸ ਗਾਣੇ ਨੂੰ ਵੱਡੇ ਪੱਧਰ 'ਤੇ ਲਾਂਚ ਕੀਤੇ ਜਾਣ ਦੀ ਤਿਆਰੀ ਪੂਰੀ ਕਰ ਲਈ ਗਈ ਹੈ।

ਹਰਦੀਪ ਗਰੇਵਾਲ ਪ੍ਰੋਡੋਕਸ਼ਨ ਅਤੇ ਵੰਟੋਂ ਪ੍ਰੋਡੋਕਸ਼ਨ ਵੱਲੋ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਸੰਪਾਦਨ ਅਤੇ ਨਿਰਦੇਸ਼ਨ ਗੈਰੀ ਖਟਰਾਓ ਦੁਆਰਾ ਕੀਤਾ ਗਿਆ ਹੈ, ਜੋ ਆਪਣੀ ਇਸ ਪਹਿਲੀ ਫ਼ਿਲਮ ਨਾਲ ਬਤੌਰ ਨਿਰਦੇਸ਼ਕ ਪਾਲੀਵੁੱਡ ਵਿੱਚ ਪ੍ਰਭਾਵੀ ਸ਼ੁਰੂਆਤ ਵੱਲ ਵਧਣ ਜਾ ਰਹੇ ਹਨ। ਡਰਾਮਾ ਅਤੇ ਪਰਿਵਾਰਿਕ ਤਾਣੇ-ਬਾਣੇ ਅਧੀਨ ਬੁਣੀ ਗਈ ਇਸ ਫ਼ਿਲਮ ਵਿੱਚ ਲੀਡ ਭੂਮਿਕਾ ਹਰਦੀਪ ਗਰੇਵਾਲ ਵੱਲੋ ਅਦਾ ਕੀਤੀ ਗਈ ਹੈ। ਇਸਦੇ ਨਾਲ ਹੀ, ਹਰਦੀਪ ਗਰੇਵਾਲ ਨੇ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਮਾਣ ਜ਼ਿੰਮੇਵਾਰੀ ਵੀ ਖੁਦ ਨਿਭਾਈ ਹੈ।

ਇਸ ਫ਼ਿਲਮ ਵਿਚਲੇ ਹੋਰਨਾਂ ਕਾਲਾਕਾਰਾਂ ਦੀ ਗੱਲ ਕਰੀਏ ਤਾਂ ਇੰਨਾਂ ਵਿੱਚ ਮੈਂਡੀ ਤੱਖਰ, ਅਮਨਿੰਦਰਪਾਲ ਸਿੰਘ, ਮਲਕੀਤ ਰੌਣੀ, ਸੰਜੂ ਸੋਲੰਕੀ, ਬਲਜਿੰਦਰ ਕੌਰ, ਗੁਰਪ੍ਰੀਤ ਤੋਤੀ, ਅਨੀਤਾ ਮੀਤ, ਸੁਖਦੇਵ ਬਰਨਾਲਾ, ਸਤਵਿੰਦਰ ਕੌਰ, ਹਰਿੰਦਰ ਭੁੱਲਰ ਆਦਿ ਸ਼ਾਮਿਲ ਹਨ। ਦੂਜੇ ਪਾਸੇ ਇਸ ਫਿਲਮ ਦੇ ਰਿਲੀਜ਼ ਹੋਣ ਵਾਲੇ ਗਾਣੇ ਦੀ ਗੱਲ ਕਰੀਏ ਤਾਂ ਇਸ ਨੂੰ ਅਵਾਜ਼ ਅਜੋਕੇ ਸੰਗ਼ੀਤਕ ਦੌਰ ਦੇ ਚਰਚਿਤ ਗਾਇਕ ਗੁਲਾਬ ਸਿੱਧੂ ਵੱਲੋ ਦਿੱਤੀ ਗਈ ਹੈ ਜਦਕਿ ਇਸ ਦਾ ਸੰਗ਼ੀਤ ਆਰ ਗੁਰੂ ਨੇ ਤਿਆਰ ਕੀਤਾ ਹੈ। ਸ਼ਾਨਦਾਰ ਸੰਗ਼ੀਤਬਧਤਾ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਗਾਣੇ ਦੇ ਬੋਲ ਹਰਦੀਪ ਗਰੇਵਾਲ ਨੇ ਲਿਖੇ ਹਨ, ਜੋ ਬਤੌਰ ਗੀਤਕਾਰ ਵੀ ਸੰਗ਼ੀਤਕ ਗਲਿਆਰਿਆ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ।

10 ਫਰਵਰੀ ਨੂੰ ਪ੍ਰਮੋਸ਼ਨਲ ਗੀਤ ਦੇ ਰੂਪ ਵਿੱਚ ਰਿਲੀਜ਼ ਕੀਤੇ ਜਾ ਰਹੇ ਇਸ ਗਾਣੇ ਨੂੰ ਸਪੀਡ ਰਿਕਾਰਡਸ ਅਤੇ ਟਾਈਮਜ਼ ਮਿਊਜ਼ਿਕ ਦੁਆਰਾ ਸੰਗ਼ੀਤਕ ਮਾਰਕੀਟ ਵਿੱਚ ਜਾਰੀ ਕੀਤਾ ਜਾਵੇਗਾ। ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਮਝੈਲ' ਵਿੱਚ ਗਾਏ ਆਪਣੇ ਗਾਣੇ 'ਗੱਲਾਂ ਹੁੰਦੀਆਂ' ਨੂੰ ਲੈ ਕੇ ਵੀ ਖਾਸੀ ਪ੍ਰਸਿੱਧੀ ਹਾਸਿਲ ਕਰਨ ਵਿੱਚ ਕਾਮਯਾਬ ਰਹੇ ਗਾਇਕ ਗੁਲਾਬ ਸਿੱਧੂ, ਜਿੰਨਾਂ ਦਾ ਬੈਕ ਟੂ ਬੈਕ ਸਾਹਮਣੇ ਆਉਣ ਜਾ ਰਿਹਾ ਇਹ ਦੂਜਾ ਫ਼ਿਲਮੀ ਗੀਤ ਹੋਵੇਗਾ, ਜੋ ਉਨ੍ਹਾਂ ਦੀਆਂ ਫ਼ਿਲਮ ਜਗਤ ਵਿੱਚ ਪਿੱਠਵਰਤੀ ਗਾਇਕ ਵਜੋ ਪੈੜਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।

ਇਹ ਵੀ ਪੜ੍ਹੋ:-

ABOUT THE AUTHOR

...view details