ਚੰਡੀਗੜ੍ਹ: ਇੰਸਟਾਗ੍ਰਾਮ ਅਤੇ ਫੇਸਬੁੱਕ ਦੂਰ-ਦੂਰ ਬੈਠੇ ਲੋਕਾਂ ਨਾਲ ਜੁੜਨ ਦਾ ਇੱਕ ਖਾਸ ਪਲੇਟਫਾਰਮ ਹੈ। ਇਸ ਪਲੇਟਫਾਰਮ ਉਤੇ ਤਸਵੀਰਾਂ, ਵੀਡੀਓਜ਼ ਆਦਿ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ। ਸਿਤਾਰਿਆਂ ਲਈ ਇੰਸਟਾਗ੍ਰਾਮ ਉਨ੍ਹਾਂ ਦੇ ਫੈਨਜ਼ ਨਾਲ ਜੁੜਨ ਅਤੇ ਆਪਣੀ ਨਿੱਜੀ ਅਤੇ ਪੇਸ਼ੇਵਰ ਜੀਵਨ ਦੇ ਕਿੱਸੇ ਸਾਂਝੇ ਕਰਨ ਲਈ ਇੱਕ ਮਜ਼ੇਦਾਰ ਸਾਧਨ ਵਜੋਂ ਵਿਕਸਤ ਹੋਇਆ ਹੈ। ਕੀ ਤੁਸੀਂ ਜਾਣਦੇ ਹੋ ਕਿ ਇੰਸਟਾਗ੍ਰਾਮ ਉਤੇ ਫਾਲੋਅਰਜ਼ ਦਾ ਮੁਕਾਬਲਾ ਇਸ ਸਮੇਂ ਬਾਲੀਵੁੱਡ ਗਲਿਆਰੇ ਵਿੱਚ ਚਰਚਾ ਕੇਂਦਰ ਬਣਿਆ ਹੋਇਆ ਹੈ।
ਦਰਅਸਲ, ਬਾਲੀਵੁੱਡ ਅਦਾਕਾਰਾ ਸ਼ਰਧਾ ਹੁਣ ਭਾਰਤ 'ਚ ਸਭ ਤੋਂ ਜ਼ਿਆਦਾ ਫਾਲੋਅਰਜ਼ ਦੀ ਸੂਚੀ 'ਚ ਦੂਜੇ ਨੰਬਰ 'ਤੇ ਆ ਗਈ ਹੈ। ਇਸ ਲਿਸਟ 'ਚ ਸ਼ਰਧਾ ਨੇ ਪ੍ਰਿਅੰਕਾ ਚੋਪੜਾ ਅਤੇ ਪੀਐੱਮ ਮੋਦੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬੀ ਸਿਨੇਮਾ ਵਿੱਚ ਅਜਿਹਾ ਕਿਹੜਾ ਕਲਾਕਾਰ ਹੈ, ਜੋ ਇੰਸਟਾਗ੍ਰਾਮ ਉਤੇ ਚੜ੍ਹਾਈ ਬਰਕਰਾਰ ਕਰਕੇ ਬੈਠਿਆ ਹੈ। ਇਸ ਸੰਬੰਧੀ ਅਸੀਂ ਇੱਕ ਲਿਸਟ ਤਿਆਰ ਕੀਤੀ ਹੈ। ਆਓ ਲਿਸਟ ਉਤੇ ਸਰਸਰੀ ਨਜ਼ਰੀ ਮਾਰੀਏ...।
ਗੁਰੂ ਰੰਧਾਵਾ: ਜੇਕਰ ਅਸੀਂ ਪੰਜਾਬੀ ਦੀਆਂ ਪ੍ਰਸਿੱਧ ਹਸਤੀਆਂ ਦੀ ਮਸ਼ਹੂਰੀ ਦੀ ਤੁਲਨਾ ਕਰੀਏ ਤਾਂ ਗੁਰੂ ਰੰਧਾਵਾ ਜੇਤੂ ਹੋਣਗੇ। ਗੁਰੂ ਦੇ ਕੁੱਲ 37.2 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਹਨ, ਜੋ ਕਿ ਪੰਜਾਬੀ ਇੰਡਸਟਰੀ ਵਿੱਚ ਸਭ ਤੋਂ ਵੱਧ ਹਨ। ਗੁਰੂ ਰੰਧਾਵਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਸੁਪਰਹਿੱਟ ਪੰਜਾਬੀ ਗੀਤ ਦਿੱਤੇ ਹਨ।
ਦਿਲਜੀਤ ਦੁਸਾਂਝ:ਅਸੀਂ ਸਾਰੇ ਦਿਲਜੀਤ ਦੁਸਾਂਝ ਨੂੰ ਇਸ ਸੂਚੀ ਵਿੱਚ ਸ਼ਾਮਲ ਕਰਨ ਦੀ ਉਮੀਦ ਕਰਦੇ ਹਾਂ ਅਤੇ ਇੱਥੇ ਉਹ ਇਸ ਵਿੱਚ ਦੂਜੇ ਨੰਬਰ 'ਤੇ ਹਨ। ਇੰਸਟਾਗ੍ਰਾਮ 'ਤੇ ਦਿਲਜੀਤ ਦੁਸਾਂਝ ਨੂੰ ਫਾਲੋ ਕਰਨ ਵਾਲੇ 21.9 ਮਿਲੀਅਨ ਲੋਕ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦਿਲਜੀਤ ਦੁਸਾਂਝ ਕੰਟੈਂਟ ਦਾ ਬੌਸ ਹੈ, ਚਾਹੇ ਉਹ ਸੰਗੀਤ ਹੋਵੇ ਜਾਂ ਅਦਾਕਾਰੀ।