ਪੰਜਾਬ

punjab

ETV Bharat / entertainment

ਅੰਮ੍ਰਿਤਸਰ ਪਹੁੰਚੀ ਪੰਜਾਬੀ ਫ਼ਿਲਮ 'ਮਿੱਠੀਏ' ਦੀ ਸਾਰੀ ਟੀਮ, ਜਾਣੋ ਫਿਲਮ ਕਦੋਂ ਹੋਵੇਗੀ ਰਿਲੀਜ਼? - UPCOMING MOVIE MITHIYE

ਪੰਜਾਬੀ ਫਿਲਮ 'ਮਿੱਠੀਏ' ਦੀ ਸਾਰੀ ਟੀਮ ਫਿਲਮ ਦੀ ਸਫ਼ਲਤਾ ਲਈ ਅਰਦਾਸ ਕਰਨ ਅੰਮ੍ਰਿਤਸਰ ਪਹੁੰਚੀ ਹੈ।

UPCOMING MOVIE MITHIYE
UPCOMING MOVIE MITHIYE (ETV Bharat)

By ETV Bharat Entertainment Team

Published : Jan 1, 2025, 5:59 PM IST

ਫਰੀਦਕੋਟ: ਪੰਜਾਬੀ ਤੋਂ ਇਲਾਵਾ ਬਹੁ-ਭਾਸ਼ਾਈ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਫ਼ਿਲਮ 'ਮਿੱਠੀਏ' ਦੀ ਟੀਮ ਅੱਜ ਸ਼੍ਰੀ ਅੰਮ੍ਰਿਤਸਰ ਆਪਣੀ ਫਿਲਮ ਦੀ ਸਫ਼ਲਤਾ ਲਈ ਅਰਦਾਸ ਕਰਨ ਪਹੁੰਚੀ ਹੈ। ਇਸ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਫਿਲਮ ਦੀ ਸਟਾਰ-ਕਾਸਟ ਵੱਲੋ ਫ਼ਿਲਮ ਦੀ ਸਫ਼ਲਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

ਸੁਰਿੰਦਰ ਸਿੰਘ ਫ਼ਿਲਮਜ ਅਤੇ ਕਪੂਰ ਫ਼ਿਲਮਜ ਪ੍ਰੋਡੋਕਸ਼ਨ ਅਤੇ ਸਟੂਡਿਓਜ਼ ਵੱਲੋ ਪ੍ਰਸਤੁਤ ਕੀਤੀ ਜਾ ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਦੇਸ਼ਨ ਹਰਜੀਤ ਜੱਸਲ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਕਈ ਬੇਹਤਰੀਣ ਫ਼ਿਲਮਜ਼ ਪ੍ਰੋਜੋਕਟਸ ਨਾਲ ਕੰਮ ਕਰ ਚੁੱਕੇ ਹਨ। ਐਸ ਐਸ ਫ਼ਿਲਮਜ਼, ਜਯੋਤੀ ਕਪੂਰ ਅਤੇ ਜੋਗਿੰਦਰ ਸਿੰਘ ਰੇਹਾਲ ਵੱਲੋ ਸੁਯੰਕਤ ਤੌਰ ਤੇ ਨਿਰਮਿਤ ਕੀਤੀ ਗਈ ਇਸ ਫ਼ਿਲਮ ਦੇ ਲੇਖ਼ਕ ਸੁਰਿੰਦਰ ਸਿੰਘ ਹਨ, ਜੋ ਬਤੌਰ ਅਦਾਕਾਰ, ਨਿਰਮਾਤਾ ਅਤੇ ਡਿਸਟਰੀਬਿਊਟਰ ਵਜੋਂ ਪਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਗਲਿਆਰਿਆ ਵਿੱਚ ਵੀ ਚੋਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ।

UPCOMING MOVIE MITHIYE (ETV Bharat)

ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਮੁੰਬਈ ਵਿਖੇ ਮੁਕੰਮਲ ਕੀਤੀ ਗਈ ਇਸ ਰੋਮਾਂਟਿਕ ਡਰਾਮਾ ਅਤੇ ਇਮੋਸ਼ਨਲ ਫ਼ਿਲਮ ਦੀ ਸਟਾਰ-ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਸੁਰਿੰਦਰ ਸਿੰਘ, ਰਣਧੀਰ ਸਿੱਧੂ, ਮੈਡੀ ਭੁੱਲਰ, ਯੂਨੀਕ ਮੁਸਕਾਨ, ਕੁਲਦੀਪ ਕੌਰ, ਰਵਿੰਦਰ ਨਯਰ, ਸੋਨੂੰ ਬਰੋਚਾ ਅਤੇ ਜੈਸਮੀਨ ਕੌਰ ਆਦਿ ਸ਼ਾਮਲ ਹਨ।

UPCOMING MOVIE MITHIYE (ETV Bharat)

ਫ਼ਿਲਮ 'ਮਿੱਠੀਏ' ਦੀ ਰਿਲੀਜ਼ ਮਿਤੀ

ਫਿਲਮ 'ਮਿੱਠੀਏ' 3 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਸਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆ ਫ਼ਿਲਮ ਦੇ ਅਦਾਕਾਰ, ਲੇਖ਼ਕ ਅਤੇ ਨਿਰਮਾਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੇਨ ਸਟ੍ਰੀਮ ਸਿਨੇਮਾਂ ਤੋਂ ਇਕਦਮ ਅਲਹਦਾ ਹਟ ਕੇ ਬਣਾਈ ਗਈ ਇਹ ਫ਼ਿਲਮ ਇਸ ਸਾਲ ਦੀ ਪਹਿਲੀ ਅਜਿਹੀ ਪੰਜਾਬੀ ਫ਼ਿਲਮ ਹੋਵੇਗੀ, ਜਿਸ ਨੂੰ ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਦਰਸ਼ਕਾਂ ਸਨਮੁੱਖ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:-

ABOUT THE AUTHOR

...view details