ਪੰਜਾਬ

punjab

ETV Bharat / entertainment

ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਨਚਾਉਣ ਲਈ ਤਿਆਰ ਤਰਸੇਮ ਜੱਸੜ, ਗਾਇਕ ਨੇ ਟੂਰ ਦਾ ਕੀਤਾ ਐਲਾਨ - TARSEM JASSAR TOUR 2025

ਤਰਸੇਮ ਜੱਸੜ ਅਪਣੇ 'TURBANATOR IS BACK' ਟੂਰ ਨਾਲ ਜਲਦ ਹੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਧੁੰਮਾਂ ਪਾਉਣਗੇ।

TARSEM JASSAR TOUR 2025
TARSEM JASSAR TOUR 2025 (Instagram)

By ETV Bharat Entertainment Team

Published : Feb 2, 2025, 1:33 PM IST

ਫਰੀਦਕੋਟ:ਦੁਨੀਆਂ-ਭਰ ਦੇ ਸੰਗੀਤ ਅਤੇ ਸਿਨੇਮਾਂ ਗਲਿਆਰਿਆ ਵਿੱਚ ਬਤੌਰ ਗਾਇਕ ਅਤੇ ਅਦਾਕਾਰ ਸ਼ਾਨਦਾਰ ਪਹਿਚਾਣ ਬਣਾਉਣ 'ਚ ਸਫ਼ਲ ਰਹੇ ਤਰਸੇਮ ਜੱਸੜ ਅਪਣੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਟੂਰ ਲਈ ਤਿਆਰ ਹਨ। ਗਾਇਕ ਇੱਕ ਵਾਰ ਫਿਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਧਰਤੀ 'ਤੇ ਧੁੰਮਾਂ ਪਾਉਣਗੇ। ਇਸ ਦਾ ਰਸਮੀ ਐਲਾਨ ਅੱਜ ਕਰ ਦਿੱਤਾ ਗਿਆ ਹੈ।

ਕਲਾਸਿਕ ਰਿਕਾਰਡਸ ਵੱਲੋ ਪ੍ਰਸਤੁੱਤ ਕੀਤੇ ਜਾ ਰਹੇ ਅਤੇ ਵਿਹਲੀ ਜੰਤਾ ਫ਼ਿਲਮਜ਼ ਵੱਲੋ ਸੰਚਾਲਿਤ ਕੀਤੇ ਜਾ ਰਹੇ ਇਸ ਵਿਸ਼ਾਲ ਸ਼ੋਅ ਦਾ ਆਯੋਜਨ ਜੁਲਾਈ ਅਤੇ ਅਗਸਤ ਵਿੱਚ ਹੋਣ ਜਾ ਰਿਹਾ ਹੈ, ਜਿਸ ਦੌਰਾਨ ਕਈ ਗ੍ਰੈਂਡ ਕੰਸਰਟ ਦਾ ਗਾਇਕ ਤਰਸੇਮ ਜੱਸੜ ਹਿੱਸਾ ਬਣਨਗੇ। ਇਸ ਸਬੰਧਿਤ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲੰਮੇ ਸਮੇਂ ਬਾਅਦ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਖੇ ਗਾਇਨ ਪ੍ਰਫੋਰਮੈਂਸ ਨੂੰ ਅੰਜ਼ਾਮ ਦੇਣ ਜਾ ਰਹੇ ਗਾਇਕ ਦੇ ਇਸ ਟੂਰ ਦੇ ਪ੍ਰਬੰਧਕੀ ਪੈਨਲ ਦੀ ਕਮਾਂਡ ਉੱਘੇ ਇੰਟਰਨੈਸ਼ਨਲ ਪ੍ਰਮੋਟਰ ਜਤਿੰਦਰ ਸਿੰਘ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾ ਵੀ ਕਈ ਵੱਡੇ ਸੇਲੀਬ੍ਰਿਟੀ ਸ਼ੋਅਜ਼ ਦਾ ਆਯੋਜਨ ਸਫਲਤਾਪੂਰਵਕ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਵਰਕ ਫਰੰਟ ਦੀ ਗੱਲ ਕਰੀਏ, ਤਾਂ ਜਲਦ ਹੀ ਗਾਇਕ ਅਪਣੀ ਇੱਕ ਹੋਰ ਬਿੱਗ ਸੈੱਟਅੱਪ ਅਤੇ ਪੀਰੀਅਡ ਪੰਜਾਬੀ ਫ਼ਿਲਮ 'ਨਾਨਕ ਨਾਮ ਜਹਾਜ਼' ਵੀ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ, ਜਿਸ ਵਿੱਚ ਇੱਕ ਵਾਰ ਫਿਰ ਉਹ ਸਿੱਖ ਇਤਿਹਾਸ ਦੀ ਤਰਜ਼ਮਾਨੀ ਕਰਦੀ ਮਾਣਮੱਤੀ ਭੂਮਿਕਾ ਨੂੰ ਨਿਭਾਉਂਦੇ ਨਜ਼ਰੀ ਆਉਣਗੇ। ਇਸ ਲਈ ਉਨ੍ਹਾਂ ਵੱਲੋ ਅਪਣੇ ਕਿਰਦਾਰ ਨੂੰ ਰਿਅਲਸਿਟਕ ਰੂਪ ਦੇਣ ਲਈ ਕਾਫ਼ੀ ਮਿਹਨਤ ਅਤੇ ਰਿਸਰਚ ਕੀਤੀ ਗਈ ਹੈ। ਵਿਹਲੀ ਜੰਤਾ ਫ਼ਿਲਮਜ਼ ਵੱਲੋ ਸਾਹਮਣੇ ਲਿਆਂਦੀ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਮਨਪ੍ਰੀਤ ਸਿੰਘ ਜੌਹਲ ਅਤੇ ਨਿਰਦੇਸ਼ਨ ਸ਼ਰਨ ਆਰਟ ਦੁਆਰਾ ਕੀਤਾ ਗਿਆ ਹੈ।

ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬੀ ਹਾਸਿਲ ਕਰਨ ਵਾਲੀ 'ਮਸਤਾਨੇ' ਤੋਂ ਬਾਅਦ ਤਰਸੇਮ ਜੱਸੜ ਦੀ ਡ੍ਰੀਮ ਪ੍ਰੋਜੈਕਟ ਵਜੋ ਵਜ਼ੂਦ ਵਿੱਚ ਲਿਆਂਦੀ ਗਈ ਇਹ ਉਨ੍ਹਾਂ ਦੀ ਦੂਜੀ ਵੱਡੀ ਫ਼ਿਲਮ ਹੋਵੇਗੀ, ਜਿਸ ਨੂੰ ਬਹੁ-ਕਰੋੜੀ ਬਜਟ ਅਧੀਨ ਸਿਰਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:-

ABOUT THE AUTHOR

...view details