ਚੰਡੀਗੜ੍ਹ: ਪੰਜਾਬੀ ਗਾਇਕੀ ਨੂੰ ਨਿਵੇਕਲੇ ਰੰਗ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਸੁਰਜੀਤ ਭੁੱਲਰ, ਜੋ ਅਪਣਾ ਨਵਾਂ ਗਾਣਾ 'ਬੀਹੇਵ' ਲੈ ਕੇ ਸਰੋਤਿਆ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਵਾਜ਼ ਵਿੱਚ ਸਜਿਆ ਉਨ੍ਹਾਂ ਦਾ ਇਹ ਇੱਕ ਹੋਰ ਬਿਹਤਰੀਨ ਗਾਣਾ ਜਲਦ ਵੱਖੋ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਮਿਊਜ਼ਿਕ ਸਿਨੇ ਪ੍ਰੋਡੋਕਸ਼ਨ' ਅਤੇ 'ਰਿੱਕੀ ਤੇਜ਼ੀ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ਾਂ ਸੁਰਜੀਤ ਭੁੱਲਰ ਅਤੇ ਸੁਦੇਸ਼ ਕੁਮਾਰੀ ਨੇ ਦਿੱਤੀਆਂ ਹਨ, ਜਦਕਿ ਦਾ ਸੰਗੀਤ ਜੁਆਏ ਅਤੁਲ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਸਦਾ ਬਹਾਰ ਸੰਗੀਤ ਨਾਲ ਸੰਯੋਜਿਤ ਕੀਤੇ ਗਏ ਉਕਤ ਗਾਣੇ ਦੇ ਬੋਲ ਵਿੱਕੀ ਭੁੱਲਰ ਨੇ ਰਚੇ ਹਨ।
ਪਿਆਰ ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਇਸ ਖੂਬਸੂਰਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਕਰਨ ਬਰਾੜ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਬਤੌਰ ਡੀਓਪੀ ਵੀ ਇਸ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।