ਪੰਜਾਬ

punjab

ETV Bharat / entertainment

ਸੋਨੀਆ ਮਾਨ ਨੇ ਕੀਤਾ ਵਿਨੇਸ਼ ਫੋਗਾਟ ਲਈ ਵੱਡਾ ਐਲਾਨ, ਇਨਾਮ ਵਜੋਂ ਦਿੱਤੇ ਜਾਣਗੇ 5 ਲੱਖ ਰੁਪਏ - Sonia Mann on Vinesh Phogat - SONIA MANN ON VINESH PHOGAT

Sonia Mann Announcement for Vinesh Phogat: ਹਾਲ ਹੀ ਵਿੱਚ ਅਦਾਕਾਰਾ ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕਰਕੇ ਦੱਸਿਆ ਕਿ ਉਹ ਅਤੇ ਉਸ ਦੀ ਆਉਣ ਵਾਲੀ ਫਿਲਮ ਦੀ ਟੀਮ ਅਤੇ ਨਿਰਮਾਤਾ ਪਹਿਲਵਾਨ ਵਿਨੇਸ਼ ਫੋਗਾਟ ਨੂੰ 5 ਲੱਖ ਰੁਪਏ ਦੇਣ ਜਾ ਰਹੇ ਹਨ।

Sonia Mann Announcement for Vinesh Phogat
Sonia Mann Announcement for Vinesh Phogat (instagram)

By ETV Bharat Punjabi Team

Published : Aug 9, 2024, 3:15 PM IST

ਚੰਡੀਗੜ੍ਹ: ਪੰਜਾਬੀ ਅਦਾਕਾਰਾ ਸੋਨੀਆ ਮਾਨ ਇਸ ਸਮੇਂ ਆਪਣੀ ਨਵੀਂ ਫਿਲਮ 'ਕਾਂਸਟੇਬਲ ਹਰਜੀਤ ਕੌਰ' ਨੂੰ ਲੈ ਕੇ ਕਾਫੀ ਸੁਰਖ਼ੀਆਂ ਬਟੋਰ ਰਹੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਫਿਲਮ ਨਾਲ ਸੰਬੰਧਤ ਆਪਣੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਸ ਸਭ ਦੇ ਵਿਚਕਾਰ ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੱਡਾ ਐਲਾਨ ਕੀਤਾ ਹੈ, ਜਿਸ ਨੂੰ ਪੜ੍ਹਨ ਅਤੇ ਸੁਣਨ ਤੋਂ ਬਾਅਦ ਪ੍ਰਸ਼ੰਸਕ ਅਦਾਕਾਰਾ ਦੀ ਕਾਫੀ ਤਾਰੀਫ਼ ਕਰ ਰਹੇ ਹਨ।

ਦਰਅਸਲ, ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਸ ਦੀ ਨਵੀਂ ਫਿਲਮ 'ਕਾਂਸਟੇਬਲ ਹਰਜੀਤ ਕੌਰ' ਦੀ ਟੀਮ, 'ਕੇਵਲ ਵਨ' ਅਤੇ 'ਸਾਗਾ ਸਟੂਡੀਓਜ਼' ਮਿਲ ਕੇ ਪਹਿਲਵਾਨ ਵਿਨੇਸ਼ ਫੋਗਾਟ ਨੂੰ 5 ਲੱਖ ਰੁਪਏ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਸ਼ਤੀ ਖਿਡਾਰਣ ਵਿਨੇਸ਼ ਫੋਗਾਟ ਉਤੇ ਫਿਲਮ ਬਣਾਉਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਸਾਂਝੀ ਕੀਤੀ ਵੀਡੀਓ ਵਿੱਚ ਅਦਾਕਾਰਾ ਸੋਨੀਆ ਮਾਨ ਨੇ ਕਿਹਾ, ''ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੀ ਜੋ ਫਿਲਮ ਆ ਰਹੀ ਹੈ, ਜਿਸ ਦਾ ਨਾਂਅ ਕਾਂਸਟੇਬਲ ਹਰਜੀਤ ਕੌਰ ਹੈ, ਉਸ ਵਿੱਚ ਮੈਂ ਕਾਂਸਟੇਬਲ ਹਰਜੀਤ ਕੌਰ ਦਾ ਕਿਰਦਾਰ ਨਿਭਾਉਣ ਜਾ ਰਹੀ ਹਾਂ, ਹੁਣ ਅਸੀਂ ਕਾਂਸਟੇਬਲ ਹਰਜੀਤ ਕੌਰ ਦੀ ਸਾਰੀ ਟੀਮ ਨੇ ਮਿਲ ਕੇ ਇਹ ਫੈਸਲਾ ਕੀਤਾ ਹੈ ਕਿ ਸਾਡੀ ਭੈਣ ਵਿਨੇਸ਼ ਫੋਗਾਟ ਲਈ ਸਾਨੂੰ ਕੁੱਝ ਕਰਨਾ ਚਾਹੀਦਾ ਹੈ। ਸਾਡੇ ਵਾਸਤੇ ਉਹ ਪ੍ਰੇਰਨਾਦਾਇਕ ਹਨ। ਅਸੀਂ ਉਨ੍ਹਾਂ ਨੂੰ ਸਲੂਟ ਕਰਦੇ ਹਾਂ, ਕਿਉਂਕਿ ਉਨ੍ਹਾਂ ਨੇ ਸਾਡੇ ਦੇਸ਼ ਨਾਂਅ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ। ਅਜਿਹੀਆਂ ਸਾਡੀਆਂ ਭੈਣਾਂ ਨੂੰ ਸਾਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਜਿਆਦਾ ਤੋਂ ਜਿਆਦਾ ਨੌਜਵਾਨ ਖੇਡਾਂ ਵਿੱਚ ਆਉਣ। ਖਾਸ ਤੌਰ ਉਤੇ ਕੁੜੀਆਂ।"

ਆਪਣੀ ਗੱਲ ਜਾਰੀ ਰੱਖਦੇ ਹੋਏ ਅਦਾਕਾਰਾ ਨੇ ਅੱਗੇ ਕਿਹਾ, ''ਹੁਣੇ ਹੀ ਸਾਨੂੰ ਖਬਰ ਮਿਲੀ ਕਿ ਕੁੱਝ ਭਾਰ ਦੇ ਕਾਰਨ ਉਨ੍ਹਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ। ਪਰ ਅਸੀਂ ਉਨ੍ਹਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ, ਕਿਉਂਕਿ ਤੁਸੀਂ ਸਾਡੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਵੀ ਬਹੁਤ ਕੁੱਝ ਕੀਤਾ ਹੈ।''

ਅਦਾਕਾਰਾ ਨੇ ਅੱਗੇ ਕਿਹਾ, "ਮੇਰੀ ਦਿਲੀ ਤਾਮੰਨਾ ਹੈ ਕਿ ਵਿਨੇਸ਼ ਫੋਗਾਟ ਉਤੇ ਇੱਕ ਫਿਲਮ ਬਣੇ ਅਤੇ ਮੈਂ ਉਸ ਵਿੱਚ ਵਿਨੇਸ਼ ਦਾ ਕਿਰਦਾਰ ਅਦਾ ਕਰਾਂ। ਮੈਂ ਕੇਵਲ ਵਨ ਅਤੇ ਸਾਗਾ ਸਟੂਡਿਓ ਨੂੰ ਵੀ ਇਹੀ ਕਹਾਂਗੀ ਕਿ ਆਪਾਂ ਵਿਨੇਸ਼ ਫੋਗਾਟ ਦੇ ਜੀਵਨ ਉਤੇ ਫਿਲਮ ਬਣਾਈਏ। ਇਹ ਮੇਰੇ ਲਈ ਬਹੁਤ ਵੱਡੀ ਗੱਲ ਹੋਵੇਗੀ।"

ਅਦਾਕਾਰਾ ਨੇ ਅੱਗੇ ਦੱਸਿਆ, ''ਹੁਣ ਫਿਲਮ ਕਾਂਸਟੇਬਲ ਹਰਜੀਤ ਕੌਰ ਦੇ ਨਾਲ ਕੇਵਲ ਵਨ ਅਤੇ ਸਾਗਾ ਸਟੂਡਿਓ ਨੇ ਮਿਲ ਕੇ ਅਸੀਂ ਵਿਨੇਸ਼ ਫੋਗਾਟ ਜੀ ਨੂੰ 5 ਲੱਖ ਦੇਵਾਂਗੇ, ਇਹ ਸਾਡੇ ਵੱਲੋਂ ਛੋਟੀ ਜਿਹੀ ਚੀਜ਼ ਹੈ, ਜੋ ਅਸੀਂ ਸਤਿਕਾਰ ਵਜੋਂ ਉਨ੍ਹਾਂ ਨੂੰ ਦੇਣਾ ਚਾਹੁੰਦੇ ਹਾਂ। ਇਸ ਤਰ੍ਹਾਂ ਦੀਆਂ ਭੈਣਾਂ ਨੂੰ ਅੱਗੇ ਆ ਕੇ ਮੋਟੀਵੇਟ ਕਰਨਾ ਚਾਹੀਦਾ ਹੈ। ਅਸੀਂ ਵਿਨੇਸ਼ ਜੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਨਾਲ ਹਾਂ।'' ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਅਦਾਕਾਰਾ ਦੀ ਕਾਫੀ ਤਾਰੀਫ਼ ਕਰ ਰਹੇ ਹਨ ਅਤੇ ਪਿਆਰ ਦੇ ਇਮੋਜੀ ਵੀ ਸਾਂਝੇ ਕਰ ਰਹੇ ਹਨ।

ਇਸ ਦੌਰਾਨ ਜੇਕਰ ਅਦਾਕਾਰਾ ਸੋਨੀਆ ਮਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਆਪਣੀ ਫਿਲਮ 'ਕਾਂਸਟੇਬਲ ਹਰਜੀਤ ਕੌਰ' ਨੂੰ ਲੈ ਕੇ ਚਰਚਾ ਵਿੱਚ ਹੈ, ਇਹ ਫਿਲਮ ਜਲਦ ਹੀ ਰਿਲੀਜ਼ ਕਰ ਦਿੱਤੀ ਜਾਵੇਗੀ।

ABOUT THE AUTHOR

...view details