ਪੰਜਾਬ

punjab

ਬਾਲੀਵੁੱਡ ਵਿੱਚ ਧੂੰਮਾਂ ਪਾਉਣ ਜਾ ਰਹੀ ਹੈ ਸੋਨਮ ਬਾਜਵਾ, ਇਸ ਵੱਡੀ ਫਿਲਮ ਦਾ ਬਣੇਗੀ ਹਿੱਸਾ - Sonam Bajwa

Sonam Bajwa In Housefull 5: ਹਾਲ ਹੀ ਵਿੱਚ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਸੋਨਮ ਬਾਜਵਾ ਨੂੰ 'ਹਾਊਸਫੁੱਲ 5' ਦਾ ਸ਼ਾਨਦਾਰ ਹਿੱਸਾ ਬਣਾਇਆ ਗਿਆ ਹੈ। ਅਦਾਕਾਰਾ ਫਿਲਮ ਦੀ ਸ਼ੂਟਿੰਗ ਲਈ ਲੰਦਨ ਪੁੱਜ ਚੁੱਕੀ ਹੈ।

By ETV Bharat Entertainment Team

Published : 4 hours ago

Published : 4 hours ago

Sonam Bajwa In Housefull 5
Sonam Bajwa In Housefull 5 (instagram)

ਚੰਡੀਗੜ੍ਹ: ਪੰਜਾਬੀ ਤੋਂ ਬਾਅਦ ਹੁਣ ਹਿੰਦੀ ਸਿਨੇਮਾ ਜਗਤ ਵਿੱਚ ਵੀ ਸ਼ਾਨਦਾਰ ਪਹਿਚਾਣ ਸਥਾਪਿਤ ਕਰਨ ਵੱਲ ਵੱਧ ਚੁੱਕੀ ਹੈ ਅਦਾਕਾਰਾ ਸੋਨਮ ਬਾਜਵਾ, ਜਿੰਨ੍ਹਾਂ ਨੂੰ ਇੰਨੀਂ ਦਿਨੀਂ ਆਨ ਫਲੌਰ ਪੜਾਅ ਦਾ ਹਿੱਸਾ ਬਣੀ ਹੋਈ ਬਹੁ-ਚਰਚਿਤ ਹਿੰਦੀ ਫਿਲਮ 'ਹਾਊਸਫੁੱਲ 5' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿਸ ਲਈ ਅਪਣੇ ਹਿੱਸੇ ਦੀ ਸ਼ੂਟਿੰਗ ਉਨ੍ਹਾਂ ਵੱਲੋਂ ਇੰਗਲੈਂਡ ਵਿਖੇ ਸ਼ੁਰੂ ਕਰ ਦਿੱਤੀ ਗਈ ਹੈ।

'ਨਾਡਿਆਡਵਾਲਾ ਗ੍ਰੈਂਡਸੰਨ ਇੰਟਰਟੇਨਮੈਂਟ' ਵੱਲੋਂ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਸਾਜਿਦ ਨਾਡਿਆਡਵਾਲਾ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਤਰੁਣ ਮਨਸੁਖਾਨੀ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਅਤੇ ਬਿੱਗ ਸੈਟਅੱਪ ਫਿਲਮਾਂ ਨਾਲ ਜੁੜੇ ਰਹੇ ਹਨ।

ਇੰਗਲੈਂਡ ਸਮੇਤ ਯੂਨਾਈਟਿਡ ਕਿੰਗਡਮ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾ ਰਹੀ ਅਤੇ ਤੇਜ਼ੀ ਨਾਲ ਮੁਕੰਮਲਤਾ ਪੜਾਅ ਵੱਲ ਵੱਧ ਰਹੀ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਦੇ ਲੇਖਕ ਤਰੁਣ ਮਨਸੁਖਾਨੀ ਅਤੇ ਫਰਹਾਦ ਸਮਜੀ ਹਨ, ਜਦਕਿ ਜੇਕਰ ਇਸ ਮਲਟੀ-ਸਟਾਰਰ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਅਕਸ਼ੈ ਕੁਮਾਰ, ਅਭਿਸ਼ੇਕ ਬੱਚਨ, ਰਿਤੇਸ਼ ਦੇਸ਼ਮੁਖ, ਦੀਨੋ ਮਾਰਿਆ, ਫਰਦੀਨ ਖਾਨ, ਚੰਕੀ ਪਾਂਡੇ, ਨਿਕਤਨ ਧੀਰ, ਜਾਨੀ ਲੀਵਰ, ਰਣਜੀਤ, ਅਕਾਸ਼ਦੀਪ ਸਿੰਘ, ਫਰਨਾਂਡੀਜ਼, ਨਰਗਿਸ ਫਾਖਰੀ ਅਤੇ ਚਿਤਰਾਂਗਦਾ ਸਿੰਘ ਸ਼ਾਮਲ ਹਨ, ਜਿੰਨ੍ਹਾਂ ਨਾਲ ਮਹੱਤਵਪੂਰਨ ਭੂਮਿਕਾ ਵਿੱਚ ਅਪਣੀ ਮੌਜੂਦਗੀ ਦਰਜ ਕਰਵਾਏਗੀ ਪੰਜਾਬੀ ਸਿਨੇਮਾ ਅਦਾਕਾਰਾ ਸੋਨਮ ਬਾਜਵਾ, ਜਿੰਨ੍ਹਾਂ ਉਪਰ ਉਕਤ ਸ਼ੈਡਿਊਲ ਦੌਰਾਨ ਕਈ ਖਾਸ ਸੀਨਜ਼ ਦਾ ਫਿਲਮਾਂਕਣ ਪੂਰਾ ਕੀਤਾ ਜਾ ਰਿਹਾ ਹੈ।

ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਐਮੀ ਵਿਰਕ ਸਟਾਰਰ ਪੰਜਾਬੀ ਫਿਲਮ 'ਕੁੜੀ ਹਰਿਆਣੇ ਵੱਲ' ਦੀ ਵਿੱਚ ਨਜ਼ਰ ਆਈ ਸੋਨਮ ਬਾਜਵਾ ਅਗਲੇ ਦਿਨੀਂ ਵੀ ਵੱਡੇ ਪ੍ਰੋਡੋਕਸ਼ਨ ਹਾਊਸ ਵੱਲੋਂ ਬਣਾਈਆਂ ਜਾਣ ਵਾਲੀਆਂ ਕੁਝ ਪੰਜਾਬੀ ਫਿਲਮਾਂ ਦਾ ਹਿੱਸਾ ਬਣਨ ਜਾ ਰਹੀ ਹੈ, ਜਿੰਨ੍ਹਾਂ ਵੱਲੋਂ ਅਪਣੀ ਇੱਕ ਹੋਰ ਚਰਚਿਤ ਸੀਕਵਲ ਫਿਲਮ 'ਨਿੱਕਾ ਜ਼ੈਲਦਾਰ 4' ਦੀ ਸ਼ੂਟਿੰਗ ਵੀ ਸੰਪੂਰਨ ਕਰ ਲਈ ਗਈ ਹੈ, ਜਿਸ ਦਾ ਨਿਰਦੇਸ਼ਨ ਸਿਮਰਜੀਤ ਸਿੰਘ, ਜਦਕਿ ਲੇਖਨ ਜਗਦੀਪ ਸਿੱਧੂ ਵੱਲੋਂ ਕੀਤਾ ਗਿਆ ਹੈ।

ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨਾਲ ਵਰਲਡ ਸ਼ੋਅਜ਼ ਟੂਰ ਕਰ ਚੁੱਕੀ ਸੋਨਮ ਬਾਜਵਾ ਦੂਜੀ ਵਾਰ ਉਨ੍ਹਾਂ ਦੇ ਕਿਸੇ ਵੱਡੇ ਪ੍ਰੋਜੈਕਟ ਦਾ ਹਿੱਸਾ ਬਣੀ ਹੈ, ਜੋ ਉਨ੍ਹਾਂ ਦੀ ਬਾਲੀਵੁੱਡ ਵਿੱਚ ਇੱਕ ਹੋਰ ਉੱਚੀ ਪਰਵਾਜ਼ ਮੰਨੀ ਜਾ ਸਕਦੀ ਹੈ।

ਇਹ ਵੀ ਪੜ੍ਹੋ:

ABOUT THE AUTHOR

...view details