ਫਰੀਦਕੋਟ: ਪੰਜਾਬੀ ਸਿਨੇਮਾਂ ਗਲਿਆਰਿਆ ਵਿੱਚ ਇੰਨੀ ਦਿਨੀ ਕਾਫ਼ੀ ਖਿੱਚ ਅਤੇ ਚਰਚਾ ਦਾ ਕੇਂਦਰ-ਬਿੰਦੂ ਬਣੀ ਅਪਕਮਿੰਗ ਅਤੇ ਬਹੁ-ਚਰਚਿਤ ਪੰਜਾਬੀ ਫ਼ਿਲਮ 'ਮਝੈਲ' ਦਾ ਇੱਕ ਵਿਸ਼ੇਸ਼ ਗਾਣਾ 'ਸੋਹਣਿਆ' ਅੱਜ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਅਤੇ ਚੈੱਨਲਸ 'ਤੇ ਜਾਰੀ ਕੀਤਾ ਜਾਵੇਗਾ। 'ਐਮਪੀ3 ਅਤੇ ਜੇਬੀਸੀਓ ਫ਼ਿਲਮਜ' ਵੱਲੋ ਸੁਯੰਕਤ ਰੂਪ ਵਿੱਚ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਵੀ ਕਈ ਸਫ਼ਲ ਅਤੇ ਚਰਚਿਤ ਹਿੰਦੀ ਅਤੇ ਪੰਜਾਬੀ ਫਿਲਮਾਂ ਦਾ ਲੇਖ਼ਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ।
ਇਸ ਫ਼ਿਲਮ ਦਾ ਗੀਤ ਅਤੇ ਸੰਗੀਤ ਪੱਖ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ, ਜਿਸ ਦੇ ਮੱਦੇਨਜ਼ਰ ਹੀ ਮੋਲੋਡੀਅਸ ਸੰਗ਼ੀਤ ਦੇ ਸੰਯੋਜਨ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਨੂੰ ਸੁਨਿਧੀ ਚੌਹਾਨ ਅਤੇ ਹੈਪੀ ਰਾਏਕੋਟੀ ਵੱਲੋ ਪਿੱਠਵਰਤੀ ਅਵਾਜ਼ਾਂ ਦਿੱਤੀਆ ਗਈਆ ਹਨ। ਪਿਆਰ ਅਤੇ ਸਨੇਹ ਭਰੇ ਰਿਸ਼ਤਿਆਂ ਦੀ ਪ੍ਰਭਾਵਪੂਰਨ ਤਰਜ਼ਮਾਨੀ ਕਰਦੇ ਇਸ ਗਾਣੇ ਦੇ ਬੋਲ ਹੈਪੀ ਰਾਏਕੋਟੀ ਨੇ ਰਚੇ ਹਨ, ਜਿੰਨਾਂ ਵੱਲੋ ਇਸ ਖੂਬਸੂਰਤ ਗੀਤ ਦੀ ਸੰਗ਼ੀਤਬਧਤਾ ਨੂੰ ਵੀ ਖੁਦ ਹੀ ਅੰਜ਼ਾਮ ਦਿੱਤਾ ਗਿਆ ਹੈ।
ਫਿਲਮ ਮਝੈਲ ਦੇ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ, ਡਾਇਲਾਗ ਲੇਖਕ ਗੁਰਪ੍ਰੀਤ ਭੁੱਲਰ, ਸਿਨੇਮਾਟੋਗ੍ਰਾਫ਼ਰ ਸਪਨ ਨਰੂਲਾ, ਸੰਗੀਤ ਸੰਯੋਜਨ ਕਰਤਾ ਗੀਤ ਐਮਪੀ3, ਕਾਸਟਿਊਮ ਡਿਜ਼ਾਈਨਰ ਅਮਨ ਸੇਖੋਂ, ਪ੍ਰੋਡੋਕਸ਼ਨ ਡਿਜ਼ਾਈਨਰ ਰੋਮੀ ਆਰਟਸ, ਲਾਈਨ ਪ੍ਰੋਡਿਊਸਰ ਕੇਟੂ ਫਿਲਮਜ਼, ਐਸੋਸੀਏਟ ਨਿਰਦੇਸ਼ਕ ਜਿੰਮੀ ਰਾਮਪਾਲ, ਸੱਤੀ ਢਿੱਲੋਂ, ਬੈਕਗਰਾਊਂਡ ਸਕੋਰਰ ਅਮਰ ਮੋਹਲੇ ਹਨ।