ਪੰਜਾਬ

punjab

ETV Bharat / entertainment

ਇਸ ਗਾਣੇ ਨਾਲ ਸਾਹਮਣੇ ਆਵੇਗਾ ਗਾਇਕ ਸਿਮਰਨ ਢਿੱਲੋਂ, ਜਲਦ ਹੋਵੇਗਾ ਰਿਲੀਜ਼ - Simran Dhillon news

Simran Dhillon New Song: ਹਾਲ ਹੀ ਵਿੱਚ ਪੰਜਾਬੀ ਗਾਇਕ ਸਿਮਰਨ ਢਿੱਲੋਂ ਨੇ ਆਪਣੇ ਨਵੇਂ ਪੰਜਾਬੀ ਗੀਤ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਵੱਖ-ਵੱਖ ਪਲੇਟਫਾਰਮ ਉਤੇ ਰਿਲੀਜ਼ ਕਰ ਦਿੱਤਾ ਜਾਵੇਗਾ।

Singer Simran Dhillon will come out with this song
Singer Simran Dhillon will come out with this song

By ETV Bharat Entertainment Team

Published : Mar 16, 2024, 1:23 PM IST

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੁਣਿੰਦਾ ਅਤੇ ਸਾਰਥਿਕ ਸੰਗੀਤਕ ਪਹਿਲ ਕਦਮੀਆਂ ਕਰਨ ਵਿੱਚ ਕਈ ਨੌਜਵਾਨ ਗਾਇਕ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨਾਂ ਵਿੱਚੋਂ ਹੀ ਆਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਪ੍ਰਤਿਭਾਵਾਨ ਗਾਇਕ ਸਿਮਰਨ ਢਿੱਲੋਂ, ਜੋ ਆਪਣਾ ਨਵਾਂ ਗਾਣਾ 'ਬੈਡ ਕੰਪਨੀ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦਾ ਇਹ ਨਵਾਂ ਟਰੈਕ ਜਲਦ ਹੀ ਵੱਖ-ਵੱਖ ਪਲੇਟਫਾਰਮ 'ਤੇ ਜਾਰੀ ਕੀਤਾ ਜਾ ਰਿਹਾ ਹੈ।

ਸਿਮਰਨ ਢਿੱਲੋਂ

'ਸੰਧੂ ਬੁਆਏ ਸੰਗੀਤਕ' ਲੇਬਲ ਅਧੀਨ ਅਗਲੇ ਦਿਨੀਂ ਵੱਡੇ ਪੱਧਰ ਉੱਪਰ ਜਾਰੀ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਸਿਮਰਨ ਢਿੱਲੋਂ ਨੇ ਦਿੱਤੀ ਹੈ, ਜਦਕਿ ਇਸ ਦੇ ਬੋਲ ਗੀਤਕਾਰ ਹਿੰਦ ਗਹਿਰੀ ਮੰਡੀ ਵੱਲੋਂ ਦਿੱਤੇ ਗਏ ਹਨ ਜਦਕਿ ਇਸਦਾ ਧਮਾਲਾਂ ਪਾਉਂਦਾ ਸੰਗੀਤ ਅਰਿੰਗ ਮਿਊਜ਼ਿਕ ਦੁਆਰਾ ਦਿੱਤਾ ਗਿਆ ਹੈ, ਜਿੰਨਾਂ ਅਨੁਸਾਰ ਬਹੁਤ ਹੀ ਵੱਖਰੇ ਸੰਗੀਤਕ ਰੰਗਾਂ ਦੀ ਤਰਜ਼ਮਾਨੀ ਕਰੇਗਾ ਇਹ ਗਾਣਾ, ਜਿਸ ਨੂੰ ਗਾਇਕ ਸਿਮਰਨ ਢਿੱਲੋਂ ਵੱਲੋਂ ਬਹੁਤ ਹੀ ਖੁੰਬ ਕੇ ਗਾਇਆ ਗਿਆ ਹੈ, ਜੋ ਉਨਾਂ ਦੇ ਚਾਹੁੰਣ ਵਾਲਿਆਂ ਲਈ ਇੱਕ ਨਿਵੇਕਲੇ ਸਰਪ੍ਰਾਈਜ਼ ਵਾਂਗ ਸਾਬਿਤ ਹੋਵੇਗਾ।

ਸਿਮਰਨ ਢਿੱਲੋਂ

ਸੰਗੀਤਕ ਗਲਿਆਰਿਆਂ ਵਿੱਚ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਉਕਤ ਗਾਣੇ ਦੇ ਸਾਹਮਣੇ ਕੀਤੇ ਗਏ ਲੁੱਕ ਨੂੰ ਮਿਲ ਰਹੇ ਭਰਪੂਰ ਨੂੰ ਲੈ ਕੇ ਇਹ ਹੋਣਹਾਰ ਗਾਇਕ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨਾਂ ਅਨੁਸਾਰ ਆਪਣੇ ਹਰ ਗਾਣੇ ਦੀ ਤਰ੍ਹਾਂ ਉਨਾਂ ਵੱਲੋਂ ਇਸ ਨਵੇਂ ਟਰੈਕ ਦੇ ਹਰ ਪੱਖ ਉਪਰ ਬੇਹੱਦ ਮਿਹਨਤ ਕੀਤੀ ਗਈ ਹੈ, ਜਿਸ ਦੇ ਮੱਦੇਨਜ਼ਰ ਹੀ ਇਸ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਵਿੱਚ ਪੁਰਾਤਨ ਪੰਜਾਬੀ ਗਾਇਕੀ ਅਤੇ ਅਸਲ ਪੰਜਾਬ ਦੇ ਕਈ ਰੰਗਾਂ ਦੀ ਤਰਜ਼ਮਾਨੀ ਕਰਦੇ ਕਈ ਰੰਗ ਵੀ ਵੇਖਣ ਨੂੰ ਮਿਲਣਗੇ।

ਸਿਮਰਨ ਢਿੱਲੋਂ

ਦੁਨੀਆ ਭਰ ਵਿੱਚ ਅਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਅਤੇ ਪੰਜਾਬੀ ਸੰਗੀਤ ਖਿੱਤੇ ਵਿੱਚ ਪੜਾਅ-ਦਰ-ਪੜਾਅ ਹੋਰ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਨ ਵੱਲ ਵੱਧ ਰਿਹਾ ਹੈ ਇਹ ਸੁਰੀਲਾ ਕੰਠ ਗਾਇਕ, ਜਿੰਨਾਂ ਅਨੁਸਾਰ ਗੈਰ-ਮਿਆਰੀ ਸੰਗੀਤਕ ਮਾਪਦੰਢ ਅਪਨਾਉਣੋਂ ਉਨਾਂ ਹਮੇਸ਼ਾ ਦੂਰੀ ਬਣਾਈ ਹੈ ਅਤੇ ਇਹੀ ਕਾਰਨ ਹੈ ਕਿ ਬਹੁਤ ਹੀ ਚੋਣਵੇਂ ਸੰਗੀਤਕ ਟਰੈਕ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨਾ ਪਸੰਦ ਕਰਦੇ ਆ ਰਹੇ ਹਨ ਤਾਂ ਕਿ ਨੌਜਵਾਨਾਂ ਦੇ ਨਾਲ-ਨਾਲ ਹਰ ਪਰਿਵਾਰ ਇਕੱਠਿਆਂ ਬੈਠ ਕੇ ਇੰਨਾਂ ਦਾ ਆਨੰਦ ਮਾਣ ਸਕੇ।

ABOUT THE AUTHOR

...view details