ਧਰਮਸ਼ਾਲਾ: ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਚੱਲ ਰਹੇ ਕਾਂਗੜਾ ਵੈਲੀ ਕਾਰਨੀਵਲ ਦੀ ਆਖਰੀ ਸੱਭਿਆਚਾਰਕ ਸ਼ਾਮ ਦਾ ਆਯੋਜਨ ਬੁੱਧਵਾਰ ਰਾਤ ਨੂੰ ਕੀਤਾ ਗਿਆ। ਕਾਰਨੀਵਲ ਦੀ ਆਖਰੀ ਸਟਾਰ ਨਾਈਟ ਵਿੱਚ ਸੁਰੀਲੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਮੁਧਰ ਆਵਾਜ਼ ਨਾਲ ਸਭ ਨੂੰ ਮੰਤਰ ਮੁਗਧ ਕਰ ਦਿੱਤਾ।
ਇਸ ਪੂਰੇ ਪ੍ਰੋਗਰਾਮ ਦੀਆਂ ਕਾਫੀ ਸਾਰੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਇਸ ਵਿੱਚ ਲੋਕ ਬਹੁਤ ਹੀ ਆਨੰਦ ਨਾਲ ਗਾਇਕ ਦੇ ਗੀਤਾਂ ਦਾ ਮਜ਼ਾ ਲੈ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਗਾਇਕ ਨੇ ਕਾਫੀ ਸਾਰੇ ਸ਼ਾਨਦਾਰ ਗੀਤ ਗਾਏ, ਜਿਸ ਵਿੱਚ 'ਸੱਜਣ ਰਾਜ਼ੀ ਹੋ ਜਾਵੇ', 'ਰੁਤਬਾ' ਅਤੇ 'ਸਾਈ' ਵਰਗੇ ਬਿਹਤਰੀਨ ਗੀਤ ਸ਼ਾਮਲ ਸਨ। ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਆਪਣੇ ਗੀਤਾਂ ਨੂੰ ਕਾਫੀ ਆਨੰਦ ਨਾਲ ਗਾ ਰਹੇ ਹਨ ਅਤੇ ਸਭ ਨੂੰ ਗਾਉਣ ਲਈ ਕਹਿ ਵੀ ਰਹੇ ਹਨ।