ਪੰਜਾਬ

punjab

ETV Bharat / entertainment

ਹੁੰਮ-ਹੁੰਮਾ ਕੇ ਖਨੌਰੀ ਬਾਰਡਰ ਪੁੱਜੇ ਰਹੇ ਨੇ ਪੰਜਾਬੀ ਗਾਇਕ, ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪੁੱਜੇ ਗਾਇਕ ਰਵਿੰਦਰ ਗਰੇਵਾਲ - RAVINDER GREWAL

ਹਾਲ ਹੀ ਵਿੱਚ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਖਨੌਰੀ ਬਾਰਡਰ ਪੁੱਜੇ।

Ravinder Grewal
Ravinder Grewal (Instagram @Ravinder Grewal)

By ETV Bharat Entertainment Team

Published : Dec 23, 2024, 12:36 PM IST

ਚੰਡੀਗੜ੍ਹ: ਪਿਛਲੇ 26 ਦਿਨਾਂ ਤੋਂ ਖਨੌਰੀ ਬਾਰਡਰ ਉਤੇ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਇਸ ਸਮੇਂ ਕਾਫੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਡਾਕਟਰ ਕਈ ਤਰ੍ਹਾਂ ਦੇ ਖੁਲਾਸੇ ਕਰ ਰਹੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਗਾਇਕ ਰਵਿੰਦਰ ਗਰੇਵਾਲ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪੁੱਜੇ, ਜਿਸ ਦੀ ਵੀਡੀਓ ਵੀ ਉਨ੍ਹਾਂ ਨੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ।

ਜੀ ਹਾਂ...ਦਰਅਸਲ, ਹਾਲ ਹੀ ਵਿੱਚ ਗਾਇਕ ਰਵਿੰਦਰ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਹੈ, ਜਿਸ ਵਿੱਚ ਉਹ ਕਹਿੰਦੇ ਹਨ, 'ਸਤਿ ਸ੍ਰੀ ਅਕਾਲ ਜੀ, ਅਸੀਂ ਬੈਠੇ ਹਾਂ ਖਨੌਰੀ ਬਾਰਡਰ ਉਤੇ, ਹੁਣੇ ਅਸੀਂ ਡੱਲੇਵਾਲ ਸਾਹਿਬ ਨੂੰ ਮਿਲਕੇ ਆਏ ਹਾਂ, ਬੜਾ ਮਨ ਭਾਵੁਕ ਵੀ ਹੈ, ਪਰ ਉਹ ਚੜ੍ਹਦੀ ਕਲਾ ਵਿੱਚ ਹਨ, ਇੱਕ ਚੰਗੀ ਖ਼ਬਰ ਹੈ, ਫਿਰ ਵੀ ਜਿਸ ਤਰ੍ਹਾਂ ਉਹ ਬਜ਼ੁਰਗ ਆਦਮੀ ਸਾਡੇ ਲਈ ਲੜਾਈ ਲੜ੍ਹ ਰਿਹਾ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਉਸਦਾ ਸਾਥ ਦੇਣਾ ਚਾਹੀਦਾ ਹੈ ਅਤੇ ਮੈਂ ਬਹੁਤ ਧੰਨਵਾਦ ਵੀ ਕਰਦਾ ਹਾਂ ਸਾਰੇ ਡਾਕਟਰਾਂ ਦੀ ਟੀਮ ਦਾ ਜੋ ਸਾਡੇ ਨਾਲ ਬੈਠੀ ਹੈ।'

ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, 'ਡਾਕਟਰ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੀ ਸਿਹਤ ਨੂੰ ਸਹੀ ਰੱਖਿਆ ਜਾ ਸਕੇ, ਜੋ ਜਿਸ ਤਰ੍ਹਾਂ ਇਹ ਸੰਘਰਸ਼ ਲੜ੍ਹਿਆ ਜਾ ਰਿਹਾ ਹੈ, ਮੈਨੂੰ ਸੰਤ ਰਾਮ ਉਦਾਸੀ ਜੀ ਦੀਆਂ ਤੁਕਾਂ ਯਾਦ ਆਉਂਦੀਆਂ ਹਨ।' ਇਸ ਤੋਂ ਬਾਅਦ ਗਾਇਕ ਸੰਤ ਰਾਮ ਉਦਾਸੀ ਦੀ ਕਵਿਤਾ ਨੂੰ ਗਾਉਣ ਲੱਗਦੇ ਹਨ।

ਹੁਣ ਪ੍ਰਸ਼ੰਸਕ ਵੀ ਇਸ ਵੀਡੀਓ ਉਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, 'ਬਹੁਤ ਵਧੀਆ ਬਾਈ।' ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਾਬਾਸ਼ ਦਾ ਇਮੋਜੀ ਸਾਂਝਾ ਕਰ ਰਹੇ ਹਨ। ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਹਾਲ ਹੀ ਵਿੱਚ ਗਾਇਕ ਦਾ ਨਵਾਂ ਗੀਤ 'ਸਰਹਿੰਦ ਤੋਂ ਚਮਕੌਰ' ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਿਆਰ ਦੇ ਰਹੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details