ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਗਾਇਕ ਰਣਜੀਤ ਮਨੀ ਅਤੇ ਗਾਇਕਾ ਸੁਦੇਸ਼ ਕੁਮਾਰੀ, ਜੋ ਆਪਣੇ ਇੱਕ ਵਿਸ਼ੇਸ਼ ਗਾਣੇ 'ਸ਼ੀਸ਼ਿਆਂ ਦਾ ਸ਼ਹਿਰ' ਲਈ ਮੁੜ ਇਕੱਠੇ ਹੋਏ ਹਨ, ਜਿੰਨ੍ਹਾਂ ਦੀਆਂ ਸੁਰੀਲੀਆਂ ਆਵਾਜ਼ਾਂ ਅਧੀਨ ਸੱਜਿਆ ਇਹ ਗਾਣਾ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।
'ਰੋਮੀ ਮਿਊਜ਼ਿਕ ਯੂਕੇ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਮਨ ਨੂੰ ਮੋਹ ਲੈਣ ਵਾਲਾ ਸੰਗੀਤ ਕਰਨ ਪ੍ਰਿੰਸ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਕਮਲ ਮਹਿਤਾ ਨੇ ਰਚਿਆ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਵਾਲੀ ਸਦਾ ਬਹਾਰ ਸੰਗੀਤਕ ਸਾਂਚੇ ਹੇਠ ਸਿਰਜੇ ਗਏ ਇਸ ਗਾਣੇ ਨੂੰ ਗਾਇਕ ਰਣਜੀਤ ਮਨੀ ਅਤੇ ਗਾਇਕਾ ਸੁਦੇਸ਼ ਕੁਮਾਰੀ ਵੱਲੋਂ ਬਹੁਤ ਹੀ ਦਿਲ-ਟੁੰਬਵੇਂ ਅੰਦਾਜ਼ ਵਿੱਚ ਗਾਇਆ ਗਿਆ ਹੈ, ਜੋ ਬਹੁਤ ਹੀ ਖੂਬਸੂਰਤ ਕਲੋਬਰੇਸ਼ਨ ਦਾ ਇਜ਼ਹਾਰ ਸੁਣਨ ਅਤੇ ਵੇਖਣ ਵਾਲਿਆ ਨੂੰ ਕਰਵਾਏਗਾ।
ਸੰਗੀਤਕ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਿੰਦੂ ਬਣੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਮਨਦੀਪ ਰੰਧਾਵਾ ਵੱਲੋਂ ਕੀਤੀ ਗਈ ਹੈ। ਰਾਜਸਥਾਨ ਦੀਆਂ ਮਨਮੋਹਕ ਲੋਕੇਸ਼ਨਜ਼ ਉੱਪਰ ਸ਼ੂਟ ਕੀਤੇ ਗਏ ਅਤੇ ਸੋਨੀ ਸਾਂਪਲਾ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ 28 ਜੂਨ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।
ਗਾਇਕੀ ਦੇ ਨਾਲ-ਨਾਲ 'ਰੱਬ ਦੀਆਂ ਰੱਖਾਂ', 'ਨੈਨ ਪ੍ਰੀਤੋ ਦੇ' ਅਤੇ 'ਜੰਗ ਦਾ ਮੈਦਾਨ' ਜਿਹੀਆਂ ਕਈ ਵੱਡੀਆਂ ਪੰਜਾਬੀ ਫਿਲਮਾਂ ਵਿੱਚ ਪਲੇਬੈਕ ਵੀ ਕਰ ਚੁੱਕੇ ਹਨ ਗਾਇਕ ਰਣਜੀਤ ਮਨੀ, ਜਿੰਨ੍ਹਾਂ ਦੀ ਲੋਕਪ੍ਰਿਯਤਾ 1995 ਦੇ ਦਹਾਕਿਆਂ ਦੌਰਾਨ ਸਿਖਰ ਉਤੇ ਰਹੀ, ਜਿਸ ਦੌਰਾਨ ਇੰਨ੍ਹਾਂ ਵੱਲੋਂ ਗਾਏ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ।
ਪੰਜਾਬੀ ਸੰਗੀਤ ਜਗਤ ਦੇ ਮੋਹਰੀ ਕਤਾਰ ਗਾਇਕਾ ਵਿੱਚ ਆਪਣਾ ਸ਼ੁਮਾਰ ਕਰਵਾ ਚੁੱਕੇ ਰਣਜੀਤ ਮਨੀ ਅਤੇ ਗਾਇਕਾ ਸੁਦੇਸ਼ ਕੁਮਾਰੀ ਆਪਣੇ ਹੁਣ ਤੱਕ ਦੇ ਗਾਇਕੀ ਸਫ਼ਰ ਦੌਰਾਨ ਜਿੱਥੇ ਬੇਸ਼ੁਮਾਰ ਹਿੱਟ ਗੀਤ ਸਾਹਮਣੇ ਲਿਆ ਚੁੱਕੇ ਹਨ, ਉੱਥੇ ਉਤਰਾਅ-ਚੜਾਅ ਭਰੇ ਕਈ ਫੇਜ਼ ਵਿੱਚੋਂ ਵੀ ਗੁਜ਼ਰ ਚੁੱਕੇ ਹਨ ਪਰ ਹੈਰਾਨੀਜਨਕ ਗੱਲ ਇਹ ਵੀ ਹੈ ਕਿ ਕਰੀਅਰ ਦੇ ਲਗਭਗ ਤਿੰਨ ਦਹਾਕਿਆਂ ਦੇ ਸਫਰ ਬਾਅਦ ਵੀ ਇੰਨ੍ਹਾਂ ਦੋਹਾਂ ਬਿਹਤਰੀਨ ਫਨਕਾਰਾਂ ਨੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਧਾਂਕ ਹਾਲੇ ਵੀ ਪੂਰੀ ਤਰ੍ਹਾਂ ਕਾਇਮ ਰੱਖੀ ਹੋਈ ਹੈ, ਜਿਸ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਇਹ ਨਵਾਂ ਗਾਣਾ, ਜੋ ਸੰਗੀਤਕ ਤਰੋ-ਤਾਜ਼ਗੀ ਦਾ ਵੀ ਅਹਿਸਾਸ ਕਰਵਾਏਗਾ।