ਪੰਜਾਬ

punjab

ETV Bharat / entertainment

ਉਂਗਲਾਂ ਵਿੱਚ ਛਾਪਾਂ ਸਿਰ ਉਤੇ ਜੂੜਾ, ਬਚਪਨ ਵਿੱਚ ਕੁੱਝ ਇਸ ਤਰ੍ਹਾਂ ਦੇ ਦਿਖਦੇ ਸਨ ਰਣਜੀਤ ਬਾਵਾ, ਸਾਹਮਣੇ ਆਇਆ ਗਾਇਕ ਦਾ ਇੱਕ ਪੁਰਾਣਾ ਵੀਡੀਓ - Singer Ranjit Bawa - SINGER RANJIT BAWA

Singer Ranjit Bawa Childhood Video: ਹਾਲ ਹੀ ਵਿੱਚ ਗਾਇਕ ਰਣਜੀਤ ਬਾਵਾ ਨੇ ਆਪਣੇ ਬਚਪਨ ਦਾ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਗਾਇਕ ਆਪਣੀ ਸੁਰੀਲੀ ਆਵਾਜ਼ ਨਾਲ ਗਾਉਂਦੇ ਨਜ਼ਰ ਆ ਰਹੇ ਹਨ।

Singer Ranjit Bawa Childhood Video
Singer Ranjit Bawa Childhood Video (instagram)

By ETV Bharat Entertainment Team

Published : Aug 4, 2024, 4:46 PM IST

ਚੰਡੀਗੜ੍ਹ: 'ਪਿੰਡਾਂ ਵਾਲੇ', 'ਚੰਨ ਵਰਗੀ', 'ਮੰਤਰ ਮਾਰ ਗਈ', 'ਨੀ ਮਿੱਟੀਏ', 'ਛੋਟੇ ਛੋਟੇ ਘਰ' ਵਰਗੇ ਅਨੇਕਾਂ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਅਲੱਗ ਪਹਿਚਾਣ ਬਣਾ ਚੁੱਕੇ ਹਨ ਗਾਇਕ ਰਣਜੀਤ ਬਾਵਾ। ਜੋ ਹੁਣ ਆਪਣੇ ਕਈ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ। ਇਸ ਤੋਂ ਪਹਿਲਾਂ ਗਾਇਕ ਆਪਣੇ ਬਚਪਨ ਦੇ ਇੱਕ ਵੀਡੀਓ ਕਾਰਨ ਲਗਾਤਾਰ ਚਰਚਾ ਬਟੋਰ ਰਹੇ ਹਨ।

ਜੀ ਹਾਂ, ਦਰਅਸਲ ਹਾਲ ਹੀ ਵਿੱਚ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਗਾਇਕ ਗਾਉਂਦੇ ਨਜ਼ਰੀ ਪੈ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਵੀਡੀਓ ਗਾਇਕ ਦੇ ਬਚਪਨ ਦਾ ਹੈ, ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਦੇ ਸਿਰ ਉਤੇ ਜੂੜਾ ਕੀਤਾ ਹੋਇਆ ਹੈ ਅਤੇ ਗਾਇਕ ਪੂਰੇ ਜੋਸ਼ ਨਾਲ ਗਾਉਂਦਾ ਨਜ਼ਰੀ ਪੈ ਰਿਹਾ ਹੈ। ਇਸ ਵੀਡੀਓ ਵਿੱਚ ਗਾਇਕ ਨੇ ਪੈਂਟ ਕੋਟ ਪਾਇਆ ਹੋਇਆ ਹੈ ਅਤੇ ਉਂਗਲਾਂ ਵਿੱਚ ਅੰਗੂਠੀ ਵੀ ਪਾਈ ਹੋਈ ਹੈ।

ਗਾਇਕ ਨੇ ਇਸ ਵੀਡੀਓ ਨੂੰ ਸਾਂਝੇ ਕਰਦੇ ਹੋਏ ਲਿਖਿਆ, "ਇਹ ਸਫ਼ਰ ਇਸ ਤਰ੍ਹਾਂ ਸ਼ੁਰੂ ਹੋਇਆ, ਹਮੇਸ਼ਾ ਤੁਹਾਡੇ ਆਸ਼ੀਰਵਾਦ ਅਤੇ ਪਿਆਰ ਦੀ ਲੋੜ ਹੈ, ਪਿਆਰ ਬਣਾਈ ਰੱਖਣਾ ਦੋਸਤੋ।" ਹੁਣ ਜਦੋਂ ਤੋਂ ਗਾਇਕ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ, ਪ੍ਰਸ਼ੰਸਕ ਉਦੋਂ ਤੋਂ ਹੀ ਪਿਆਰੇ ਪਿਆਰੇ ਕਮੈਂਟ ਕਰ ਰਹੇ ਹਨ ਅਤੇ ਗਾਇਕ ਦੀ ਰੱਜ-ਰੱਜ ਕੇ ਤਾਰੀਫ ਵੀ ਕਰ ਰਹੇ ਹਨ।

ਇੱਕ ਪ੍ਰਸ਼ੰਸਕ ਨੇ ਲਿਖਿਆ, 'ਵੀਰੇ ਪਹਿਲਾਂ ਵੀ ਤੇਰੀ ਅਵਾਜ਼ ਕੋਇਲ ਵਰਗੀ ਸੀ।' ਇੱਕ ਹੋਰ ਨੇ ਲਿਖਿਆ, 'ਉਦੋਂ ਵੀ ਟੌਹਰੀ ਸੀ ਮੁੰਡਾ ਕੋਟ ਪੈਂਟ ਅਤੇ ਛਾਪਾਂ ਪਾਈ ਫਿਰਦਾ।' ਇੱਕ ਹੋਰ ਨੇ ਲਿਖਿਆ, 'ਇੱਥੋਂ ਸ਼ੁਰੂ ਹੋਇਆ ਰਣਜੀਤ ਸਿੰਘ ਤੋਂ ਰਣਜੀਤ ਬਾਵਾ ਬਣਨ ਤੱਕ ਦਾ ਸਫ਼ਰ।' ਇਸ ਤੋਂ ਇਲਾਵਾ ਕਾਫੀ ਸਾਰੇ ਪ੍ਰਸ਼ੰਸਕਾਂ ਨੇ ਇਸ ਉਤੇ ਲਾਲ ਦਿਲ ਦਾ ਇਮੋਜੀ ਵੀ ਸਾਂਝਾ ਕੀਤਾ ਹੈ।

ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਹਾਲ ਹੀ ਵਿੱਚ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜਿਸ ਦਾ ਨਾਮ 'ਚੱਲਦਾ ਏ ਨਾਂਅ' ਹੈ। ਇਹ ਗੀਤ ਕੱਲ੍ਹ ਯਾਨੀ 5 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ABOUT THE AUTHOR

...view details