ਚੰਡੀਗੜ੍ਹ: ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਹੈ, ਜੋ ਆਏ ਦਿਨ ਆਪਣੀਆਂ ਫੋਟੋਆਂ ਕਾਰਨ ਲਗਾਤਾਰ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ। ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਪੰਜਾਬੀ ਸੰਗੀਤ ਜਗਤ ਦੇ ਇੱਕ ਸ਼ਾਨਦਾਰ ਗਾਇਕ ਇਸ ਅਦਾਕਾਰਾ ਤੋਂ ਦਿਲ ਹਾਰ ਬੈਠੇ ਹਨ, ਜੋ ਅਦਾਕਾਰਾ ਦੇ ਨਾਂਅ ਸੁਣਦੇ ਹੀ ਮੁਸਕਰਾਉਣ ਲੱਗ ਜਾਂਦੇ ਹਨ।
ਕਿਹੜਾ ਗਾਇਕ ਕਰਦਾ ਹੈ ਸੋਨਮ ਬਾਜਵਾ ਨੂੰ ਇੱਕਤਰਫ਼ਾ ਪਿਆਰ
ਇਹ ਗਾਇਕ ਕੋਈ ਹੋਰ ਨਹੀਂ ਬਲਕਿ 'ਗੱਲਾਂ', 'ਫਾਸਲੇ', 'ਕੀਮਤ' ਅਤੇ 'ਪਿਆਰ ਨੀ ਕਰਦਾ' ਵਰਗੇ ਗੀਤਾਂ ਲਈ ਜਾਣੇ ਜਾਂਦੇ ਜੀ ਖਾਨ ਹਨ, ਜੋ ਆਏ ਦਿਨ ਸੋਨਮ ਬਾਜਵਾ ਲਈ ਆਪਣਾ ਪਿਆਰ ਵਿਅਕਤ ਕਰਦੇ ਰਹਿੰਦੇ ਹਨ, ਫਿਰ ਭਾਵੇਂ ਉਹ ਗਾਇਕ ਨੂੰ ਕਿਸੇ ਫੈਨ ਦੁਆਰਾ ਮਿਲਿਆ ਸੋਨਮ ਅਤੇ ਉਸਦੀ ਤਸਵੀਰ ਦਾ ਤੋਹਫ਼ਾ ਹੋਵੇ ਜਾਂ ਫਿਰ ਕੋਈ ਇੰਟਰਵਿਊ ਹੋਵੇ। ਗਾਇਕ ਆਪਣੇ ਪਿਆਰ ਦਾ ਪ੍ਰਗਟਾਵਾ ਆਏ ਦਿਨ ਕਰਦੇ ਰਹਿੰਦੇ ਹਨ।
ਇਸੇ ਤਰ੍ਹਾਂ ਹਾਲ ਹੀ ਵਿੱਚ ਇਸ ਗਾਇਕ ਨੇ ਇੱਕ ਪੋਡਕਾਸਟ ਕੀਤਾ, ਜਿਸ ਦੌਰਾਨ ਗਾਇਕ ਨੇ ਸੋਨਮ ਬਾਜਵਾ ਨਾਲ ਆਪਣੇ ਇੱਕਤਰਫ਼ਾ ਪਿਆਰ ਬਾਰੇ ਖੁੱਲ੍ਹ ਕੇ ਚਰਚਾ ਕੀਤੀ, ਗਾਇਕ ਨੇ ਕਿਹਾ, 'ਇੱਕਤਰਫ਼ਾ ਪਿਆਰ ਕਰਕੇ ਦੇਖੋ ਤੁਹਾਨੂੰ ਜ਼ਿੰਦਗੀ ਦਾ ਸੁਆਦ ਆਵੇਗਾ, ਮੁਹੱਬਤ ਨੂੰ ਦੇਖ-ਦੇਖ ਕੇ ਜਿਊਂਣ ਦਾ ਸੁਆਦ ਹੀ ਕੁੱਝ ਹੋਰ ਹੈ।' ਉਨ੍ਹਾਂ ਨੇ ਕਿਹਾ ਕਿ ਉਹ ਅਦਾਕਾਰਾ ਦੀ ਸਿਰਫ਼ ਸੁੰਦਰਤਾ ਹੀ ਨਹੀਂ ਬਲਕਿ ਉਸਦੀ ਪ੍ਰਤੀਭਾ ਦੇ ਵੀ ਫੈਨ ਹਨ।
ਗੀਤ ਨਾਲ ਕੀਤਾ ਪਿਆਰ ਦਾ ਇਜ਼ਹਾਰ
ਇਸ ਦੇ ਨਾਲ ਹੀ ਸੋਸ਼ਲ ਮੀਡੀਆ ਉਤੇ ਇੱਕ ਅਜਿਹੀ ਵੀਡੀਓ ਵੀ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਜੀ ਖਾਨ ਸਟੇਜ ਉਤੇ ਇੱਕ ਸ਼ੋਅ ਕਰ ਰਹੇ ਹਨ, ਫਿਰ ਇਸ ਦੌਰਾਨ ਇੱਕ ਫੈਨ ਉਨ੍ਹਾਂ ਨੂੰ ਇੱਕ ਗਿਫ਼ਟ ਪੇਸ਼ ਕਰਦਾ ਹੈ, ਗਿਫ਼ਟ ਵਿੱਚ ਉਸਦੀ ਸੋਨਮ ਬਾਜਵਾ ਨਾਲ ਤਸਵੀਰ ਦੇਖ ਕੇ ਗਾਇਕ ਸਟੇਜ ਉਤੇ ਬਾਜਵਾ ਲਈ ਗਾਉਣਾ ਸ਼ੁਰੂ ਕਰ ਦਿੰਦੇ ਹਨ। ਗਾਇਕ ਕਹਿੰਦਾ, 'ਉਹ ਥੋਡੇ ਸਦਕੇ ਓਏ, ਬਹੁਤ ਹੀ ਸੋਹਣੀ ਤਸਵੀਰ ਲੈ ਕੇ ਆਇਆ ਓਏ, ਬੜੀ ਸੋਹਣੀ ਫੋਟੋ ਹੈ ਓਏ, ਸੋਨਮ ਬਾਜਵਾ ਵਾਲੀ ਓਏ, ਸੋਨਮ ਲਈ ਗਾਣਾ...ਮੈਂ ਕਿੰਨਾ ਤੈਨੂੰ ਕਰਦਾ ਹਾਂ ਪਿਆਰ ਜਦੋਂ ਦੱਸਾਂਗਾ, ਇੱਕ ਪਾਸੇ ਦਿਲ ਇੱਕ ਪਾਸੇ ਜਾਨ ਰੱਖਾਂਗਾ।'
ਉਲੇਖਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗਾਇਕ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ, ਉਹ ਹਮੇਸ਼ਾ ਹੀ ਅਦਾਕਾਰਾ ਪ੍ਰਤੀ ਆਪਣੇ ਪਿਆਰ ਬਾਰੇ ਪ੍ਰਸ਼ੰਸਕਾਂ ਨੂੰ ਦੱਸਦੇ ਰਹਿੰਦੇ ਹਨ ਅਤੇ ਕਈ ਵਾਰ ਉਨ੍ਹਾਂ ਨੇ ਅਦਾਕਾਰਾ ਦੀਆਂ ਤਸਵੀਰਾਂ ਉਤੇ ਕੁਮੈਂਟ ਵੀ ਕੀਤੇ ਹਨ।
ਇਹ ਵੀ ਪੜ੍ਹੋ:
- ਚਿੱਟੇ ਕੁੜਤੇ-ਚਾਦਰੇ 'ਚ ਸ਼ਾਨਦਾਰ ਲੱਗ ਰਹੇ ਨੇ ਦੇਵ ਖਰੌੜ ਅਤੇ ਗੁੱਗੂ ਗਿੱਲ, ਰਿਲੀਜ਼ ਲਈ ਤਿਆਰ ਹੈ ਦੋਵਾਂ ਦੀ ਫਿਲਮ 'ਮਝੈਲ'
- ਤੁਹਾਡੇ ਰੌਂਗਟੇ ਖੜ੍ਹੇ ਕਰਨ ਲਈ ਤਿਆਰ ਹੈ ਫਿਲਮ 'ਗੁਰੂ ਨਾਨਕ ਜਹਾਜ', ਗ਼ਦਰੀ ਬਾਬਿਆਂ ਦੇ ਸੰਘਰਸ਼ ਨੂੰ ਕਰੇਗੀ ਬਿਆਨ, ਦੇਖੋ ਪਹਿਲਾਂ ਪੋਸਟਰ
- ਅੱਜ ਰਿਲੀਜ਼ ਹੋਵੇਗਾ ਨਵੀਂ ਪੰਜਾਬੀ ਫਿਲਮ 'ਚੋਰਾਂ ਨਾਲ ਯਾਰੀਆਂ' ਦਾ ਇਹ ਗੀਤ, ਸਿਮਰਨ ਭਾਰਦਵਾਜ ਨੇ ਦਿੱਤੀ ਹੈ ਆਵਾਜ਼