ਚੰਡੀਗੜ੍ਹ: ਪਾਕਿਸਤਾਨ ਦੌਰੇ ਉਤੇ ਚੱਲ ਰਹੇ ਅਜ਼ੀਮ ਗਾਇਕ ਪੰਮੀ ਬਾਈ ਆਪਣੇ ਇਸ ਟੂਰ ਨੂੰ ਯਾਦਗਾਰੀ ਛਾਪ ਦੇਣ ਵਿੱਚ ਖਾਸੇ ਤਰੱਦਦਸ਼ੀਲ ਨਜ਼ਰ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਹੀ ਉਨ੍ਹਾਂ ਬੀਤੀ ਸ਼ਾਮ ਲੀਜੈਂਡ ਗਜ਼ਲ ਗਾਇਕ ਗੁਲਾਮ ਅਲੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਸੰਗੀਤਕ ਯਾਦਾਂ ਨੂੰ ਤਾਜ਼ਾ ਕੀਤਾ।
ਦੁਨੀਆਂ ਭਰ 'ਚ ਅਪਣੀ ਨਾਯਾਬ ਗਜ਼ਲ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਇਸ ਮਹਾਨ ਗਾਇਕ ਦੀ ਲਾਹੌਰ ਵਿਖੇ ਸਥਿਤ ਰਿਹਾਇਸ਼ਗਾਹ ਪੁੱਜੇ ਗਾਇਕ ਪੰਮੀ ਬਾਈ ਇਸ ਮੌਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ, ਜਿੰਨ੍ਹਾਂ ਇਸੇ ਸੰਬੰਧਤ ਅਪਣੇ ਮਨੋਭਾਵਾਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਗੁਲਾਮ ਅਲੀ ਸਾਹਿਬ ਦੀ ਮਨ ਨੂੰ ਛੂਹ ਜਾਣ ਵਾਲੀ ਗਾਇਕੀ ਦੇ ਅੱਲੜ੍ਹ ਉਮਰੇ ਪੜ੍ਹਾਅ ਤੋਂ ਬੇਹੱਦ ਮੁਰੀਦ ਰਹੇ ਹਨ, ਜੋ ਉਨ੍ਹਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਵੀ ਸਾਬਿਤ ਹੋਈ ਹੈ।