ਚੰਡੀਗੜ੍ਹ: 'ਟੈਂਪਰੇਰੀ ਪਿਆਰ', 'ਨੀਂਦ', 'ਮਿੱਟੀ ਦੇ ਟਿੱਬੇ', 'ਤੀਜੀ ਸੀਟ' ਅਤੇ 'ਲਿਬਾਸ' ਵਰਗੇ ਗੀਤਾਂ ਲਈ ਜਾਣੇ ਜਾਂਦੇ ਗਾਇਕ ਕਾਕਾ ਇਸ ਸਮੇਂ ਆਪਣੇ ਇੱਕ ਬਿਆਨ ਨਾਲ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ। ਦਰਅਸਲ, ਹਾਲ ਹੀ ਵਿੱਚ ਪੰਜਾਬੀ ਗਾਇਕ ਕਾਕਾ ਆਪਣੇ ਜਿਗਰੀ ਯਾਰ ਅਰਮਾਨ ਬੇਦਿਲ ਦੀ ਫਿਲਮ 'ਗੋਰਿਆਂ ਨਾ' ਲੱਗਦੀ ਜ਼ਮੀਨ ਜੱਟ ਦੀ' ਦੇ ਪ੍ਰੀਮੀਅਰ ਉਤੇ ਗਏ। ਜਿੱਥੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਗਾਇਕ ਨੇ ਨੀਰੂ ਬਾਜਵਾ ਬਾਰੇ ਇੱਕ ਬਿਆਨ ਦਿੱਤਾ।
ਨੀਰੂ ਬਾਜਵਾ ਬਾਰੇ ਕੀ ਬੋਲੇ ਗਾਇਕ ਕਾਕਾ
ਫਿਲਮ 'ਗੋਰਿਆਂ ਨਾ' ਲੱਗਦੀ ਜ਼ਮੀਨ ਜੱਟ ਦੀ' ਦੇ ਪ੍ਰੀਮੀਅਰ ਤੋਂ ਬਾਅਦ ਗਾਇਕ ਕਾਕਾ ਨਾਲ ਇੱਕ ਨਿਊਜ਼ ਚੈਨਲ ਨੇ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਉਹ ਨੀਰੂ ਬਾਜਵਾ ਨਾਲ ਕੰਮ ਕਰਨਾ ਚਾਹੁੰਦਾ ਹੈ ਜਾਂ ਨਹੀਂ? ਇਸ ਗੱਲ ਦਾ ਜੁਆਬ ਦਿੰਦੇ ਹੋਏ ਗਾਇਕ ਨੇ ਕਿਹਾ, "ਨੀਰੂ ਜੀ ਬਹੁਤ ਸੋਹਣੇ ਨੇ, ਕਈ ਵਾਰ ਮੈਂ ਟ੍ਰਾਈ ਨਹੀਂ ਕਰਦਾ ਹੁੰਦਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਮਹਿੰਗੇ ਹੋਣਗੇ, ਪਹਿਲਾਂ ਤਾਂ ਮੈਂ ਉਨ੍ਹਾਂ ਨਾਲ ਗਾਣਾ ਕਰਨਾ ਚਾਹੂੰਗਾ, ਜੇ ਹੋ ਸਕਿਆ ਤਾਂ...ਜੇ ਉਹ ਮਹਿੰਗੇ ਹੋਏ ਤਾਂ ਮੈਂ ਨਹੀਂ ਕਰ ਸਕਦਾ।"