ਚੰਡੀਗੜ੍ਹ:ਪੰਜਾਬੀ ਗਾਇਕ ਜੈਜ਼ੀ ਬੀ ਆਪਣੇ ਸ਼ਾਨਦਾਰ ਗੀਤਾਂ ਕਾਰਨ ਆਏ ਦਿਨ ਸੁਰਖ਼ੀਆਂ ਬਟੋਰ ਦੇ ਰਹਿੰਦੇ ਹਨ, ਹੁਣ ਇਸ ਸ਼ਾਨਦਾਰ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜੋ ਕਾਫੀ ਧਿਆਨ ਖਿੱਚ ਰਹੀ ਹੈ, ਦਰਅਸਲ, ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਦੁਬਈ ਦੇ ਇੱਕ ਗੁਰਦੁਆਰਾ ਸਾਹਿਬ ਦੀ ਵੀਡੀਓ ਸਾਂਝੀ ਕੀਤੀ ਹੈ ਅਤੇ ਨਾਲ ਹੀ ਦਰਸ਼ਕਾਂ ਨੂੰ ਸ਼ਾਨਦਾਰ ਸੰਦੇਸ਼ ਵੀ ਦਿੱਤਾ ਹੈ।
'ਸਰਬੱਤ ਦਾ ਭਲਾ', ਪਿਆਰ ਫੈਲਾਓ, ਨਫ਼ਰਤ ਨਾ ਪੈਦਾ ਕਰੋ' ਕੈਪਸ਼ਨ ਨਾਲ ਸ਼ੇਅਰ ਕੀਤੀ ਇਸ ਵੀਡੀਓ ਵਿੱਚ ਗਾਇਕ ਨੇ ਗੁਰਦੁਆਰਾ ਸਾਹਿਬ ਦੀ ਇੱਕ ਸ਼ਾਨਦਾਰ ਝਲਕ ਦਿਖਾਈ ਹੈ, ਕਿਸੇ ਨੂੰ ਵੀ ਪਹਿਲੀ ਨਜ਼ਰੇ ਦੇਖਣ ਤੋਂ ਇਹ ਗੁਰਦੁਆਰਾ ਸਾਹਿਬ ਨਹੀਂ ਲੱਗੇਗਾ ਸਗੋਂ ਕੋਈ ਮਹਿਲ ਲੱਗੇਗਾ।
ਵੀਡੀਓ ਸ਼ੇਅਰ ਕਰ ਕੀ ਬੋਲੇ ਗਾਇਕ ਜੈਜ਼ੀ ਬੀ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਜੈਜ਼ੀ ਬੀ ਨੇ ਕਿਹਾ, 'ਅੱਜ ਆਪਾਂ ਇੱਥੇ ਆਏ ਸੀ ਦੁਬਈ ਗੁਰਦੁਆਰਾ ਸਾਹਿਬ, ਬਹੁਤ ਹੀ ਆਨੰਦ ਆਇਆ, ਤੁਸੀਂ ਕੁੱਝ ਵੀ ਮਨਾਓ ਚਾਹੇ ਕ੍ਰਿਸਮਸ, ਲੇਕਿਨ ਜਿਹੜੀਆਂ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤੀਆਂ ਨੇ ਅਤੇ ਸਾਹਿਬਜ਼ਾਦਾ ਨੇ ਦਿੱਤੀਆਂ ਨੇ ਉਹ ਭੁੱਲਣੀਆਂ ਨਹੀਂ ਚਾਹੀਦੀਆਂ, ਜਿਹੜੇ ਬੱਚੇ ਵੀ ਨੇ ਉਹਨਾਂ ਨੂੰ ਵੀ ਦੱਸਿਆ ਕਰੋ, ਸਾਡੇ ਗੁਰੂ ਸਾਹਿਬਾਨਾਂ ਨੇ ਸਾਰਾ ਪਰਿਵਾਰ ਵਾਰ ਕੇ ਸਾਨੂੰ ਕੀ ਕੁੱਝ ਸਿਖਾਇਆ, ਸੋ ਮਾਲਕ ਸਭ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਇੱਥੇ ਜਿਹੜੀ ਸਭ ਤੋਂ ਖਾਸ ਚੀਜ਼ ਹੈ, ਉਹ ਇਹ ਹੈ ਕਿ ਗੁਰਦੁਆਰਾ ਸਾਹਿਬ ਹੈ, ਮੰਦਰ ਹੈ, ਮੁਸਜਿਦ ਹੈ ਅਤੇ ਚਰਚ ਹੈ, ਜੋ ਕਿ ਸਾਡੇ ਗੁਰੂ ਸਾਹਿਬਾਨਾਂ ਦਾ ਸੁਨੇਹਾ ਸੀ ਵੀ ਇੱਕ ਓਕਾਰ, ਇੱਕੋ ਰੱਬ ਹੈ, ਇੱਕੋ ਰਸਤਾ ਹੈ, ਇਸ ਕਰਕੇ ਪਿਆਰ ਵੰਡਣਾ ਆਪਾਂ, ਨਫ਼ਰਤ ਤੋਂ ਦੂਰ ਰਹਿਣਾ, ਪਿਆਰ ਵੰਡੋ...ਬਸ ਇਹੀ ਸਭ ਤੋਂ ਵੱਡਾ ਧਰਮ ਹੈ, ਸਤਿ ਸ੍ਰੀ ਅਕਾਲ।'
ਹੁਣ ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਕਾਫੀ ਪਿਆਰ ਦੇ ਰਹੇ ਹਨ ਅਤੇ ਲਾਲ ਦਿਲ ਦੇ ਇਮੋਜੀ ਨਾਲ ਆਪਣੀ ਭਾਵਨਾ ਵਿਅਕਤ ਕਰ ਰਹੇ ਹਨ। ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਹਾਲ ਹੀ ਵਿੱਚ ਕਈ ਨਵੇਂ ਗੀਤ ਰਿਲੀਜ਼ ਕੀਤੇ ਹਨ, ਜਿੰਨ੍ਹਾਂ ਵਿੱਚੋਂ ਇੱਕ 'ਮਾਂ ਗੁਜਰੀ ਦੇ ਪੋਤੇ' ਹੈ, ਜੋ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਇਹ ਵੀ ਪੜ੍ਹੋ: