ਪੰਜਾਬ

punjab

ETV Bharat / entertainment

ਰਿਲੀਜ਼ ਲਈ ਤਿਆਰ ਸ਼ਾਹਿਦ ਮਾਲਿਆ ਦਾ ਇਹ ਪੰਜਾਬੀ ਗਾਣਾ, ਇਸ ਦਿਨ ਹੋਵੇਗਾ ਰਿਲੀਜ਼ - Shahid Mallya - SHAHID MALLYA

Shahid Mallya Punjabi Song: ਸ਼ਾਹਿਦ ਮਾਲਿਆ ਇਸ ਸਮੇਂ ਆਪਣੇ ਨਵੇਂ ਗੀਤ ਨੂੰ ਲੈ ਕੇ ਚਰਚਾ ਵਿੱਚ ਹੈ, ਇਹ ਗੀਤ ਜਲਦ ਹੀ ਰਿਲੀਜ਼ ਹੋ ਜਾਵੇਗਾ।

Shahid Mallya Punjabi Song
Shahid Mallya Punjabi Song (instagram)

By ETV Bharat Entertainment Team

Published : Jun 19, 2024, 12:58 PM IST

ਚੰਡੀਗੜ੍ਹ:ਹਿੰਦੀ ਸਿਨੇਮਾ ਅਤੇ ਸੰਗੀਤ ਜਗਤ ਵਿੱਚ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਗਾਇਕ ਸ਼ਾਹਿਦ ਮਾਲਿਆ ਹੁਣ ਪਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ, ਜਿਸ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਰਿਲੀਜ਼ ਹੋਣ ਜਾ ਰਿਹਾ ਉਨ੍ਹਾਂ ਦਾ ਪੰਜਾਬੀ ਗੀਤ 'ਗੱਲਾਂ ਮੈਨੂੰ ਦੱਸਦੇ', ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।

'ਨੋਵਾਇਸ ਰਿਕਾਰਡਜ਼' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਗਾਣੇ ਦੀ ਕੰਪੋਜੀਸ਼ਨ ਸੰਦੀਪ ਗੋਸਵਾਮੀ ਦੁਆਰਾ ਤਿਆਰ ਕੀਤੀ ਗਈ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਪਿਆਰ, ਸਨੇਹ ਭਰੇ ਜ਼ਜਬਾਤਾਂ ਅਤੇ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਰੁਮਾਂਟਿਕ ਗਾਣੇ ਨੂੰ ਸ਼ਾਹਿਦ ਮਾਲਿਆ ਵੱਲੋਂ ਬੇਹੱਦ ਖੂਬਸੂਰਤ ਅਤੇ ਨਿਵੇਕਲੇ ਅੰਦਾਜ਼ ਵਿਚ ਗਾਇਨਬੱਧ ਕੀਤਾ ਗਿਆ ਹੈ, ਜਿੰਨ੍ਹਾਂ ਦਾ ਇਹ ਗਾਣਾ ਪੰਜਾਬੀ ਸੰਗੀਤ ਜਗਤ ਵਿੱਚ ਉਨ੍ਹਾਂ ਦੇ ਵਜ਼ੂਦ ਅਤੇ ਦਾਇਰੇ ਨੂੰ ਹੋਰ ਪੁਖ਼ਤਗੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ।

ਉਨ੍ਹਾਂ ਦੱਸਿਆ ਕਿ ਭਾਵਪੂਰਨ ਸ਼ਬਦਾਂ ਅਧੀਨ ਸਜੇ ਅਤੇ ਸੁਰੀਲੇ ਸੰਗੀਤ ਨਾਲ ਅੋਤ ਪੋਤ ਕੀਤੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਫਿਲਮਾਂਕਣ ਬੇਹੱਦ ਮਨਮੋਹਕ ਲੋਕੇਸ਼ਨਜ਼ ਉਪਰ ਕੀਤਾ ਗਿਆ ਹੈ।

21 ਜੂਨ ਨੂੰ ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਤੇ ਜਾਰੀ ਕੀਤੇ ਜਾ ਰਹੇ ਇਸ ਗਾਣੇ ਵਿੱਚ ਪੰਜਾਬੀ ਫੋਕ ਅਤੇ ਸੱਭਿਆਚਾਰਕ ਵੰਨਗੀਆਂ ਦੇ ਵੀ ਵੱਖ-ਵੱਖ ਰੰਗ ਵੇਖਣ ਅਤੇ ਸੁਣਨ ਨੂੰ ਮਿਲਣਗੇ, ਜਿਸ ਸੰਬੰਧੀ ਹੀ ਹੋਰ ਵਿਸਥਾਰਕ ਜਾਣਕਾਰੀ ਅਤੇ ਅਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਇਸ ਬਾਕਮਾਲ ਗਾਇਕ ਨੇ ਦੱਸਿਆ 'ਮੂਲ ਰੂਪ ਵਿੱਚ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਨਾਲ ਸੰਬੰਧ ਰੱਖਦਾ ਹਾਂ, ਜਿਸ ਦੇ ਮੱਦੇਨਜ਼ਰ ਪੰਜਾਬੀਅਤ ਨਾਲ ਗਹਿਰਾ ਨਾਤਾ ਅਤੇ ਮੋਹ ਰਿਹਾ ਹੈ ਅਤੇ ਇਸੇ ਦੇ ਚੱਲਦਿਆਂ ਬਾਲੀਵੁੱਡ ਦੇ ਅਤਿ ਰੁਝੇਵਿਆਂ ਦੇ ਬਾਵਜੂਦ ਹਮੇਸ਼ਾ ਇਸ ਦਿਸ਼ਾ ਵਿੱਚ ਸੰਗੀਤਕ ਪਹਿਲਕਦਮੀ ਨੂੰ ਅੰਜ਼ਾਮ ਦੇਣਾ ਅਪਣੀ ਤਰਜ਼ੀਹ ਵਿੱਚ ਸ਼ਾਮਿਲ ਰੱਖਦਾ ਹਾਂ।

ਹਾਲ ਹੀ ਦੇ ਗਾਇਨ ਕਰੀਅਰ ਦੌਰਾਨ 'ਉੱਡ ਚੱਲੀਏ' ਜਿਹੇ ਕਈ ਹੋਰ ਵੀ ਪੰਜਾਬੀ ਗਾਣੇ ਸਰੋਤਿਆਂ ਅਤੇ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ ਇਹ ਹੋਣਹਾਰ ਅਤੇ ਬਿਹਤਰੀਨ ਗਾਇਕ, ਜਿੰਨ੍ਹਾਂ ਦੇ ਪਲੇ ਬੈਕ ਕੀਤੇ ਕਈ ਫਿਲਮੀ ਗਾਣੇ ਵੀ ਆਉਣ ਵਾਲੀਆਂ ਕੁਝ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਸੁਣਨ ਨੂੰ ਮਿਲਣਗੇ।

ABOUT THE AUTHOR

...view details