ਮੁੰਬਈ: ਸਲਮਾਨ ਖਾਨ ਬਾਲੀਵੁੱਡ ਦੇ ਸਭ ਤੋਂ ਸਫਲ ਕਲਾਕਾਰਾਂ 'ਚੋਂ ਇੱਕ ਹਨ। ਪ੍ਰਸ਼ੰਸਕ ਨਾ ਸਿਰਫ ਉਨ੍ਹਾਂ ਨੂੰ ਪਰਦੇ 'ਤੇ ਦੇਖਣ ਲਈ ਉਤਸ਼ਾਹਿਤ ਹਨ ਬਲਕਿ ਉਹ ਸਲਮਾਨ ਦੀ ਨਿੱਜੀ ਜ਼ਿੰਦਗੀ ਵਿੱਚ ਵੀ ਦਿਲਚਸਪੀ ਰੱਖਦੇ ਹਨ। ਸਲਮਾਨ ਖਾਨ ਦਾ ਨਾਂ ਕਈ ਹਸੀਨਾਵਾਂ ਅਤੇ ਮਾਡਲਾਂ ਨਾਲ ਜੁੜ ਚੁੱਕਾ ਹੈ ਪਰ ਅਜੇ ਤੱਕ ਉਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ। ਇਹ ਵਿਸ਼ਾ ਹਮੇਸ਼ਾ ਇੰਡਸਟਰੀ ਅਤੇ ਪ੍ਰਸ਼ੰਸਕਾਂ ਵਿਚਕਾਰ ਸੁਰਖੀਆਂ ਬਣਾਉਂਦਾ ਹੈ। ਫੈਨਜ਼ ਇਸ ਗੱਲ ਨੂੰ ਲੈ ਕੇ ਦੁਚਿੱਤੀ 'ਚ ਹਨ ਕਿ ਸਲਮਾਨ ਖਾਨ ਦਾ ਵਿਆਹ ਕਦੋਂ ਹੋਵੇਗਾ। ਹੁਣ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੇ ਜਵਾਬ ਦਿੱਤਾ ਹੈ।
ਕਿਉਂ ਵਿਆਹ ਨਹੀਂ ਕਰਵਾ ਰਹੇ ਸਲਮਾਨ ਖਾਨ?
ਸਲੀਮ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੂੰ ਸਲਮਾਨ ਖਾਨ ਦੇ ਵਿਆਹ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ। ਇਸ 'ਤੇ ਸਲੀਮ ਖਾਨ ਨੇ ਜਵਾਬ ਦਿੱਤਾ, 'ਸਲਮਾਨ ਦਾ ਪਤਾ ਨਹੀਂ ਕੀ ਹੈ...ਸਲਮਾਨ ਵਿਆਹ ਨਹੀਂ ਕਰਦੇ ਕਿਉਂਕਿ ਉਨ੍ਹਾਂ ਦੀ ਸੋਚ ਥੋੜ੍ਹੀ ਵੱਖਰੀ ਹੈ। ਇਹ ਇੱਕ ਕਾਰਨ ਹੈ ਕਿ ਉਸਨੇ ਵਿਆਹ ਨਹੀਂ ਕੀਤਾ ਹੈ।'