ਚੰਡੀਗੜ੍ਹ: ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਦੇ ਘੁਰਾਲਾ ਦੇ ਰਹਿਣ ਵਾਲੇ ਜਸਕਰਨ ਸਿੰਘ ਔਜਲਾ ਯਾਨੀ ਕਿ ਕਰਨ ਔਜਲਾ ਨੂੰ ਕੌਣ ਨਹੀਂ ਜਾਣਦਾ। ਗਾਇਕ ਇਸ ਸਮੇਂ ਸਫ਼ਲਤਾ ਦੇ ਸਿਖਰਾਂ ਦਾ ਆਨੰਦ ਮਾਣ ਰਹੇ ਹਨ। ਗਾਇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਗੀਤਕਾਰ ਵਜੋਂ ਕੀਤੀ ਸੀ, ਪਰ ਅੱਜ ਔਜਲਾ ਇੱਕ ਗਾਇਕ ਵਜੋਂ ਸਥਾਪਿਤ ਹੋ ਚੁੱਕੇ ਹਨ।
ਕਰਨ ਔਜਲਾ ਦਾ ਕਰੀਅਰ: ਗਾਇਕ 2016 ਵਿੱਚ ਆਪਣੇ ਕਈ ਗੀਤਾਂ ਜਿਵੇਂ 'ਪ੍ਰਾਪਰਟੀ ਆਫ਼ ਪੰਜਾਬ', 'ਯਾਰੀਆਂ', 'ਫਿੱਕ' ਅਤੇ 'ਲਫਾਫੇ' ਵਰਗੇ ਗੀਤਾਂ ਦੇ ਵਾਇਰਲ ਹੋਣ ਨਾਲ ਸੁਰਖ਼ੀਆਂ ਵਿੱਚ ਆਏ। ਸਤੰਬਰ 2021 ਵਿੱਚ ਕਰਨ ਔਜਲਾ ਭਾਰਤ ਦੇ ਸਭ ਤੋਂ ਵੱਡੇ ਡਿਜੀਟਲ ਕਲਾਕਾਰ ਬਣ ਗਏ। ਹਾਲ ਫਿਲਹਾਲ ਵਿੱਚ ਗਾਇਕ ਨੇ ਬਾਲੀਵੁੱਡ ਵਿੱਚ ਐਂਟਰੀ ਕੀਤੀ ਹੈ ਅਤੇ ਵਿੱਕੀ ਕੌਸ਼ਲ ਦੀ ਫਿਲਮ 'ਬੈਡ ਨਿਊਜ਼' ਨੂੰ ਗੀਤ 'ਤੌਬਾ-ਤੌਬਾ' ਦਿੱਤਾ ਹੈ। ਗੀਤ ਪਲ਼ਾਂ ਵਿੱਚ ਹੀ ਹਿੱਟ ਹੋ ਗਿਆ। ਹੁਣ ਗਾਇਕ ਆਪਣੇ ਭਾਰਤੀ ਲਾਈਵ ਕੰਸਰਟ ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ। ਜੋ ਕਿ ਦਸੰਬਰ ਮਹੀਨੇ ਵਿੱਚ ਹੋਣ ਜਾ ਰਿਹਾ ਹੈ।