ਹੈਦਰਾਬਾਦ: ਕੋਲਕਾਤਾ ਵਿੱਚ ਮਹਿਲਾ ਡਾਕਟਰ ਦੇ ਨਾਲ ਰੇਪ ਅਤੇ ਹੱਤਿਆ ਦੀ ਘਟਨਾ ਨਾਲ ਪੂਰਾ ਦੇਸ਼ ਸਹਿਮਿਆ ਹੋਇਆ ਹੈ। ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਸਿਤਾਰੇ ਵੀ ਇਸ ਮਾਮਲੇ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਪੰਜਾਬੀ ਸਿਤਾਰੇ ਇਸ ਘਟਨਾ ਦੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਕਰਨ ਔਜਲਾ, ਏਪੀ ਢਿੱਲੋਂ, ਜੈਨੀ ਜੌਹਲ, ਮੈਂਡੀ ਤੱਖਰ, ਸਾਰਾ ਗੁਰਪਾਲ ਅਤੇ ਸੁਨੰਦਾ ਸ਼ਰਮਾ ਵਰਗੇ ਕਈ ਕਲਾਕਾਰਾਂ ਨੇ ਇਸ ਘਟਨਾ ਨਾਲ ਸੰਬੰਧਤ ਆਪਣੇ ਇੰਸਟਾਗ੍ਰਾਮ ਉਤੇ ਸਟੋਰੀਆਂ ਅਤੇ ਪੋਸਟਾਂ ਸਾਂਝੀਆਂ ਕੀਤੀਆਂ ਹਨ।
ਕਰਨ ਔਜਲਾ:ਗਾਇਕ ਕਰਨ ਔਜਲਾ ਨੇ ਇਸ ਪੂਰੀ ਘਟਨਾ ਉਤੇ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ, 'ਬਲਾਤਕਾਰੀ ਉਤੇ ਕੋਈ ਰਹਿਮ ਨਹੀਂ...ਟੁੱਟੀ ਗਰਦਨ, ਕਈ ਸੱਟਾਂ ਦੇ ਨਿਸ਼ਾਨ: ਆਰਜੀ ਕਾਰ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਬੇਰਹਿਮੀ ਨਾਲ ਬਲਾਤਕਾਰ-ਕਤਲ ਮਾਮਲੇ ਦੇ ਹੈਰਾਨ ਕਰਨ ਵਾਲੇ ਵੇਰਵੇ।'
ਏਪੀ ਢਿੱਲੋਂ: ਇਸ ਦੇ ਨਾਲ ਹੀ ਪੰਜਾਬੀ ਗਾਇਕ ਏਪੀ ਢਿੱਲੋਂ ਨੇ ਕੋਲਕਾਤਾ ਵਿੱਚ 31 ਸਾਲਾਂ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਨੂੰ ਲੈ ਕੇ ਗੁੱਸਾ ਜ਼ਾਹਰ ਕੀਤਾ ਹੈ ਅਤੇ ਇੱਕ ਗੀਤ ਵੀ ਸਾਂਝਾ ਕੀਤਾ ਹੈ। ਢਿੱਲੋਂ ਨੇ ਗੀਤ ਵਿੱਚ ਕਿਹਾ, "ਉਸਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਰੂਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਰੱਬਾ ਉਸਦਾ ਅਜਿਹਾ ਦੁਖਦਾਈ ਅੰਤ ਕਿਵੇਂ ਹੋ ਸਕਦਾ ਹੈ? ਉਹ ਅਜਿਹੀ ਜਗ੍ਹਾਂ ਸੀ ਜਿੱਥੇ ਹਰ ਕੋਈ ਉਸਨੂੰ ਜਾਣਦਾ ਸੀ ਪਰ ਉਹ ਉੱਥੇ ਵੀ ਸੁਰੱਖਿਅਤ ਨਹੀਂ ਸੀ। ਅਸੀਂ ਤੁਹਾਨੂੰ ਪੁੱਛਦੇ ਹਾਂ, ਕੀ ਇਸ ਸੰਸਾਰ ਵਿੱਚ ਇੱਕ ਧੀ ਦੇ ਰੂਪ ਵਿੱਚ ਜਨਮ ਲੈਣਾ ਸਰਾਪ ਹੈ? ਔਰਤਾਂ ਨੇ ਦੁਨੀਆਂ ਬਦਲ ਦਿੱਤੀ ਹੈ, ਪਰ ਸਮਾਜ ਬਦਲਣ ਲਈ ਤਿਆਰ ਨਹੀਂ ਹੈ। ਭਾਵੇਂ ਮੀਲਾਂ-ਮੀਲ ਅੱਗੇ ਵੱਧ ਗਿਆ ਹੈ, ਪਰ ਸਮਾਜ ਆਪਣੀ ਥਾਂ ਤੋਂ ਇੱਕ ਰੂੰ ਵੀ ਨਹੀਂ ਹਿੱਲਿਆ। ਜੋ 12 ਸਾਲ ਪਹਿਲਾਂ ਵਾਲਾ ਸੀ। ਅੱਜ ਵੀ ਉਹੀ ਹੋ ਰਿਹਾ ਹੈ ਅਤੇ ਔਰਤਾਂ ਨੂੰ ਸ਼ਾਂਤੀ ਨਾਲ ਰਹਿਣ ਲਈ ਮਾਰਚ ਕਿਉਂ ਕਰਨਾ ਪੈਂਦਾ ਹੈ?