ਮੁੰਬਈ:ਰਣਬੀਰ ਕਪੂਰ ਅਤੇ ਆਲੀਆ ਭੱਟ ਬਾਲੀਵੁੱਡ ਦੇ ਸਿਤਾਰੇ ਅਤੇ ਸਭ ਤੋਂ ਅਮੀਰ ਜੋੜਿਆਂ 'ਚੋਂ ਇੱਕ ਹਨ। ਹਾਲ ਹੀ 'ਚ ਇਹ ਜੋੜਾ ਆਪਣੇ ਬਣ ਰਹੇ ਆਲੀਸ਼ਾਨ ਘਰ ਦਾ ਮੁਆਇਨਾ ਕਰਨ ਮੁੰਬਈ ਆਇਆ ਸੀ। ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਰਣਬੀਰ ਕਪੂਰ ਆਪਣੀ ਲਾਡਲੀ ਬੇਟੀ ਰਾਹਾ ਕਪੂਰ ਨੂੰ 250 ਕਰੋੜ ਰੁਪਏ ਦਾ ਬੰਗਲਾ ਗਿਫਟ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਰਾਹਾ ਬਾਲੀਵੁੱਡ ਦੀ ਸਭ ਤੋਂ ਅਮੀਰ ਬੱਚੀ ਬਣਨ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਦਾਕਾਰ ਰਣਬੀਰ ਕਪੂਰ ਆਪਣੀ ਬੇਟੀ ਨੂੰ 250 ਕਰੋੜ ਰੁਪਏ ਦਾ ਬੰਗਲਾ ਗਿਫਟ ਕਰਨਗੇ। ਰਾਹਾ ਨੂੰ ਇਹ ਬੰਗਲਾ ਮਿਲਣ ਤੋਂ ਬਾਅਦ ਉਹ ਬਾਲੀਵੁੱਡ ਸਟਾਰ ਕਿਡਜ਼ 'ਚੋਂ ਸਭ ਤੋਂ ਅਮੀਰ ਬੱਚਾ ਬਣ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਬੰਗਲਾ ਬਾਂਦਰਾ 'ਚ ਬਣ ਰਿਹਾ ਹੈ, ਜਿਸ ਦਾ ਨਾਂ ਕ੍ਰਿਸ਼ਨਾ ਰਾਜ ਬੰਗਲਾ ਹੈ। ਇਸ ਦੌਰਾਨ ਆਲੀਆ ਅਤੇ ਰਣਬੀਰ ਆਪਣੀ ਬੇਟੀ ਨਾਲ ਆਪਣੇ ਨਵੇਂ ਬੰਗਲੇ 'ਚ ਜਾਣ ਲਈ ਤਿਆਰ ਹਨ।
- IPL 'ਚ ਟ੍ਰੋਲ ਹੋ ਰਹੇ MI ਕੈਪਟਨ ਹਾਰਦਿਕ ਪਾਂਡਿਆ ਲਈ ਪਿਘਲਿਆ ਸੋਨੂੰ ਸੂਦ ਦਾ ਦਿਲ, ਟ੍ਰੋਲਰਜ਼ ਨੂੰ ਦਿੱਤਾ ਮੂੰਹ ਤੋੜ ਜੁਆਬ - Sonu Sood supports Hardik Pandya
- ਇਸ ਐਲਬਮ ਨਾਲ ਮੁੜ ਗਾਇਕੀ ਧਮਾਲ ਪਾਉਣਗੇ ਸੁਰਜੀਤ ਖਾਨ, ਜਲਦ ਹੋਵੇਗੀ ਰਿਲੀਜ਼ - Surjit Khan upcoming song
- ਐਡਵੈਂਚਰ ਨਾਲ ਭਰਪੂਰ ਹੈ ਤੱਬੂ, ਕਰੀਨਾ ਅਤੇ ਕ੍ਰਿਤੀ ਦੀ ਫਿਲਮ 'ਕਰੂ', ਜਾਣੋ ਪਬਲਿਕ ਨੂੰ ਕਿਵੇਂ ਲੱਗੀ ਫਿਲਮ - Crew X Review