ਹੈਦਰਾਬਾਦ:'ਪਿਆਰ ਕਾ ਪੰਚਨਾਮਾ' ਫੇਮ ਅਦਾਕਾਰਾ ਸੋਨਾਲੀ ਸਹਿਗਲ ਮਾਂ ਬਣ ਗਈ ਹੈ। ਕਾਰਤਿਕ ਆਰੀਅਨ ਨਾਲ ਫਿਲਮਾਂ 'ਚ ਕੰਮ ਕਰ ਚੁੱਕੀ ਅਦਾਕਾਰਾ ਸੋਨਾਲੀ ਸਹਿਗਲ ਨੇ ਬੇਟੀ ਨੂੰ ਜਨਮ ਦਿੱਤਾ ਹੈ। ਇਸ ਸਾਲ 'ਚ ਹੀ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਪਤੀ ਆਸ਼ੀਸ਼ ਸਜਨਾਨੀ ਨਾਲ ਪ੍ਰੈਗਨੈਂਸੀ ਦੀ ਖੁਸ਼ਖਬਰੀ ਦਿੱਤੀ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਆਪਣੇ ਪਤੀ ਨਾਲ ਕਈ ਮੈਟਰਨਿਟੀ ਫੋਟੋਸ਼ੂਟ ਕਰਵਾਏ ਅਤੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਵੀ ਕੀਤੇ। ਅਦਾਕਾਰਾ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੇ ਪਤੀ ਖੁਸ਼ੀ ਨਾਲ ਝੂਮ ਰਹੇ ਹਨ। ਹਸਪਤਾਲ ਤੋਂ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਸੋਨਾਲੀ ਦੇ ਪਤੀ ਨੂੰ ਖੁਸ਼ ਦੇਖਿਆ ਜਾ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦੇ ਪਤੀ ਆਸ਼ੀਸ਼ ਸਜਨਾਨੀ ਨੇ ਅੱਜ 28 ਨਵੰਬਰ ਨੂੰ ਹਸਪਤਾਲ ਤੋਂ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਆਸ਼ੀਸ਼ ਸਜਨਾਨੀ ਪਿਤਾ ਬਣਨ ਦੀ ਖੁਸ਼ੀ 'ਚ ਛਾਲਾਂ ਮਾਰਦੇ ਨਜ਼ਰ ਆ ਰਹੇ ਹਨ। ਆਸ਼ੀਸ਼ ਸਜਨਾਨੀ ਨੇ ਇਸ ਵੀਡੀਓ 'ਤੇ ਲਿਖਿਆ ਹੈ, 'ਸਾਡਾ ਬੱਚਾ ਆ ਗਿਆ ਹੈ।' ਹਸਪਤਾਲ ਤੋਂ ਆਸ਼ੀਸ਼ ਸਜਨਾਨੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ ਅਤੇ ਅਦਾਕਾਰਾ ਦੇ ਪ੍ਰਸ਼ੰਸਕ ਇਸ 'ਤੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।