Yo Yo Honey Singh Documentary: ਰੈਪਰ-ਗਾਇਕ ਯੋ ਯੋ ਹਨੀ ਸਿੰਘ ਮਨੋਰੰਜਨ ਜਗਤ ਦੀ ਇੱਕ ਅਜਿਹੀ ਸ਼ਖਸੀਅਤ ਹੈ, ਜਿਸ ਨੇ ਆਉਂਦੇ ਹੀ ਲੋਕਾਂ ਦੇ ਦਿਲਾਂ 'ਤੇ ਅਮਿੱਟ ਛਾਪ ਛੱਡੀ ਹੈ। ਹਾਲਾਂਕਿ ਉਹ ਕੁਝ ਸਾਲ ਲਾਪਤਾ ਰਹੇ ਪਰ ਹੁਣ ਰੈਪਰ ਦਾ ਸ਼ਾਨਦਾਰ ਕਮ ਬੈਕ ਹੋ ਚੁੱਕਿਆ ਹੈ। ਇਸ ਦਾ ਸਬੂਤ ਹਨੀ ਸਿੰਘ ਦੀ ਡਾਕੂਮੈਂਟਰੀ ਵਿੱਚ ਦੇਖਿਆ ਜਾ ਸਕਦਾ ਹੈ। ਜੋ ਨੈੱਟਫਲਿਕਸ 'ਤੇ ਸਟ੍ਰੀਮ ਹੋ ਗਈ ਹੈ ਅਤੇ ਜਿਸ ਦਾ ਸਿਰਲੇਖ ਹੈ 'ਯੋ ਯੋ ਹਨੀ ਸਿੰਘ ਫੇਮਸ' ਹੈ।
ਆਪਣੀ ਡਾਕੂਮੈਂਟਰੀ ਵਿੱਚ ਹਨੀ ਸਿੰਘ ਨੇ ਆਪਣੇ ਕਰਮਪੁਰਾ ਵਾਲੇ ਘਰ ਦੀ ਝਲਕ ਤੋਂ ਲੈ ਕੇ ਆਪਣੇ ਟੂਰ, ਕੰਸਰਟ ਅਤੇ ਦੋਸਤਾਂ-ਪਰਿਵਾਰ ਤੱਕ ਸਭ ਬਾਰੇ ਦੱਸਿਆ। ਉਨ੍ਹਾਂ ਦੀ ਭੈਣ ਨੇ ਵੀ ਗਾਇਕ ਦੇ ਔਖੇ ਸਮੇਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੌਰਾਨ ਗਾਇਕ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ, ਜਿਸ ਬਾਰੇ ਆਓ ਵਿਸਥਾਰ ਨਾਲ ਚਰਚਾ ਕਰਦੇ ਹਾਂ...।
ਸ਼ਿਕਾਗੋ 'ਚ ਮਾਨਸਿਕ ਸੰਤੁਲਨ ਖੋਹ ਬੈਠੇ ਸਨ ਰੈਪਰ
ਆਪਣੀ ਡਾਕੂਮੈਂਟਰੀ ਵਿੱਚ ਰੈਪਰ ਹਨੀ ਸਿੰਘ ਨੇ ਦੱਸਿਆ ਕਿ ਜਦੋਂ ਉਹ ਸ਼ਾਹਰੁਖ ਖਾਨ ਨਾਲ ਟੂਰ 'ਤੇ ਸਨ ਤਾਂ ਸ਼ਿਕਾਗੋ 'ਚ ਕੀ ਹੋਇਆ ਸੀ। ਉਸਨੇ ਦੱਸਿਆ ਕਿ ਉਹ ਸ਼ਿਕਾਗੋ ਸ਼ੋਅ ਨਹੀਂ ਕਰਨਾ ਚਾਹੁੰਦਾ ਸੀ ਅਤੇ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਹ 'ਸ਼ੋਅ ਦੌਰਾਨ ਮਰ ਜਾਵੇਗਾ।'
ਇਸ ਤੋਂ ਇਲਾਵਾ ਰੈਪਰ ਨੇ ਮਹਿਸੂਸ ਕੀਤਾ ਕਿ ਕੋਈ ਉਸ ਦੇ ਖਿਲਾਫ਼ 'ਸਾਜ਼ਿਸ਼' ਕਰ ਰਿਹਾ ਹੈ, ਇਸ ਲਈ ਉਸਨੇ ਜਦੋਂ ਸ਼ੋਅ ਲਈ ਤਿਆਰ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਪ੍ਰਬੰਧਕਾਂ ਨੇ ਉਸ ਤੋਂ ਕਾਰਨ ਪੁੱਛਿਆ। ਇਸ ਤੋਂ ਬਾਅਦ ਉਹ ਵਾਸ਼ਰੂਮ ਗਿਆ ਅਤੇ ਆਪਣੇ ਵਾਲ਼ ਕੱਟ ਕੇ ਆ ਗਿਆ ਅਤੇ ਕਿਹਾ ਕਿ ਮੇਰੇ ਵਾਲ਼ ਨਹੀਂ ਹਨ, ਪਰ ਫਿਰ ਪ੍ਰਬੰਧਕਾਂ ਨੇ ਉਸ ਨੂੰ ਟੋਪੀ ਪਹਿਨਾ ਦਿੱਤੀ ਤਾਂ ਇਸ ਤੋਂ ਬਾਅਦ ਉਸ ਨੇ ਕੌਫੀ ਵਾਲਾ ਮੱਗ ਆਪਣੇ ਸਿਰ ਉਤੇ ਮਾਰ ਲਿਆ।
ਰੈਪਰ ਹਰ ਦਿਨ ਕਰਦਾ ਸੀ 'ਮਰਨ ਦੀ ਕਾਮਨਾ'
ਇਸ ਦੌਰਾਨ ਪੰਜਾਬੀ ਰੈਪਰ ਅਤੇ ਗਾਇਕ ਨੇ ਮਾਨਸਿਕ ਰੋਗ ਨਾਲ ਆਪਣੇ ਸੰਘਰਸ਼ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਉਸਨੇ ਕਿਹਾ ਕਿ ਉਸ ਦਾ ਉਹ ਸਮਾਂ ਕਾਫੀ ਮਾੜਾ ਸੀ, ਉਸ ਲੱਗਦਾ ਸੀ ਕਿ ਹਰ ਕੋਈ ਉਸ ਉਤੇ ਹੱਸ ਰਿਹਾ ਹੈ, ਇੱਥੋ ਤੱਕ ਕਿ ਜਦੋਂ ਨੌਕਰਾਣੀ ਉਨ੍ਹਾਂ ਦੇ ਘਰ ਆਉਂਦੀ ਸੀ ਤਾਂ ਵੀ ਉਹ ਡਰ ਜਾਂਦਾ ਸੀ। ਉਸਨੂੰ ਲੱਗਦਾ ਸੀ ਕਿ ਉਹ ਸ਼ਾਇਦ ਉਸ 'ਤੇ ਹੱਸ ਰਹੀ ਹੈ ਜਾਂ ਉਸਨੂੰ ਲੱਗਦਾ ਕਿ ਉਹ ਫ਼ਰਸ਼ ਤੋਂ ਲਹੂ ਪੂੰਝ ਰਹੀ ਹੈ।
ਇਸ ਦੌਰਾਨ ਰੈਪਰ ਨੇ ਇਹ ਵੀ ਦੱਸਿਆ ਕਿ ਉਹ ਹਰ ਰੋਜ਼ 'ਮੌਤ ਦੀ ਕਾਮਨਾ' ਕਰਦਾ ਸੀ। ਉਸਨੂੰ ਉਹ ਸਮਾਂ 'ਨਰਕ' ਵਰਗਾ ਲੱਗ ਰਿਹਾ ਸੀ। ਇਸ ਤੋਂ ਇਲਾਵਾ 'ਬ੍ਰਾਊਨ ਰੰਗ' ਰੈਪਰ ਨੇ ਇਹ ਵੀ ਖੁਲਾਸਾ ਕਿ ਕਦੇ-ਕਦੇ ਉਸਨੂੰ ਲੱਗਦਾ ਸੀ ਕਿ ਉਸ ਦੇ ਘਰ ਕੋਈ ਮਰਨ ਵਾਲਾ ਹੈ ਅਤੇ ਉਹ ਘਰ ਵਾਲਿਆਂ ਦੇ ਰੂਮ ਚੈੱਕ ਕਰਕੇ ਆਉਂਦਾ ਅਤੇ ਕਦੇ ਉਸਨੂੰ ਮਹਿਸੂਸ ਹੁੰਦਾ ਕਿ ਉਹ ਖੁਦ ਹੀ ਮਰਨ ਵਾਲਾ ਹੈ।
ਰੈਪਰ ਦੀ ਭੈਣ ਨੇ ਲਾਇਆ ਰੈਪਰ ਦੀ ਪਹਿਲੀ ਪਤਨੀ ਉਤੇ ਇਲਜ਼ਾਮ
ਉਲੇਖਯੋਗ ਹੈ ਕਿ ਹਨੀ ਸਿੰਘ ਦੀ ਡਾਕੂਮੈਂਟਰੀ ਵਿੱਚ ਰੈਪਰ ਦੀ ਭੈਣ ਨੇ ਰੈਪਰ ਦੀ ਪਤਨੀ ਸ਼ਾਲਿਨੀ 'ਤੇ ਉਸ ਨੂੰ ਕੰਮ ਕਰਨ ਲਈ ਮਜ਼ਬੂਰ ਕਰਨ ਦਾ ਇਲਜ਼ਾਮ ਲਗਾਇਆ, ਜਦੋਂ ਗਾਇਕ ਮਦਦ ਲਈ ਰੋ ਰਿਹਾ ਸੀ। ਰੈਪਰ ਦੀ ਭੈਣ ਨੇ ਖੁਲਾਸਾ ਕੀਤਾ ਕਿ ਇੱਕ ਦਿਨ ਪ੍ਰਦਰਸ਼ਨ ਤੋਂ ਠੀਕ ਪਹਿਲਾਂ ਰੈਪਰ ਵਿੱਚ ਮਾਨਸਿਕ ਬਿਮਾਰੀ ਦੇ ਸਪੱਸ਼ਟ ਸੰਕੇਤ ਦਿਖਾਈ ਰਹੇ ਸਨ, ਇਸ ਦੌਰਾਨ ਸਿੰਘ ਨੇ ਆਪਣੀ ਭੈਣ ਨੂੰ ਮੈਸੇਜ ਕੀਤਾ ਕਿ ਉਸ ਦੇ ਨਾਲ ਕੁਝ ਠੀਕ ਨਹੀਂ ਹੋਣ ਵਾਲਾ ਹੈ ਅਤੇ ਉਸ ਨੂੰ ਕਿਹਾ, "ਕਿਰਪਾ ਕਰਕੇ ਮੈਨੂੰ ਬਚਾ ਲੈ।"
ਅੱਗੇ ਰੈਪਰ ਦੀ ਭੈਣ ਨੇ ਖੁਲਾਸਾ ਕੀਤਾ ਕਿ ਫਿਰ ਉਸਨੇ ਇਸ ਸੰਬੰਧੀ ਰੈਪਰ ਦੀ ਪਤਨੀ ਸ਼ਾਲਿਨੀ ਨਾਲ ਗੱਲ ਕੀਤੀ, ਜਿਸ ਨੇ ਉਲਟਾ ਉਸਨੂੰ ਹਨੀ ਨੂੰ ਪ੍ਰਦਰਸ਼ਨ ਕਰਨ ਲਈ ਮਨਾਉਣ ਲਈ ਕਿਹਾ। ਇਸ ਤੋਂ ਇਲਾਵਾ ਇਸ ਡਾਕੂਮੈਂਟਰੀ ਵਿੱਚ ਰੈਪਰ ਨੇ ਹੋਰ ਵੀ ਕਈ ਤਰ੍ਹਾਂ ਦੇ ਖੁਲਾਸੇ ਕੀਤੇ।
ਇਹ ਵੀ ਪੜ੍ਹੋ: