ਚੰਡੀਗੜ੍ਹ:ਚਰਚਿਤ ਗਾਇਕ ਆਰ ਨੇਤ ਬਰਾਬਰਤਾ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ, ਜਿੰਨ੍ਹਾਂ ਵੱਲੋਂ ਇਸ ਖਿੱਤੇ ਵਿੱਚ ਪਾਈ ਜਾ ਰਹੀ ਸੰਗੀਤਕ ਧੱਕ ਦਾ ਹੀ ਇਕ ਵਾਰ ਫਿਰ ਪ੍ਰਭਾਵੀ ਪ੍ਰਗਟਾਵਾ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦੀ ਨਵੀਂ ਈਪੀ 'ਨੇਤਫਲਿਕਸ ਸੀਰੀਜ਼', ਜਿਸ ਦੀ ਪਹਿਲੀ ਝਲਕ ਜਾਰੀ ਕਰ ਦਿੱਤੀ ਗਈ ਹੈ।
'ਵਾਈਟ ਹਿੱਲ ਮਿਊਜ਼ਿਕ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤ ਮਾਰਕੀਟ ਵਿੱਚ ਲਾਂਚ ਕੀਤੀ ਜਾ ਰਹੀ ਉਕਤ ਈਪੀ ਵਿੱਚ ਤਿੰਨ ਟਰੈਕ ਸ਼ਾਮਿਲ ਕੀਤੇ ਗਏ ਹਨ, ਜਿੰਨ੍ਹਾਂ ਨੂੰ ਸਹਿ-ਗਾਇਕਾ ਵਜੋਂ ਅਵਾਜ਼ ਸ਼ਿਪਰਾ ਗੋਇਲ ਵੱਲੋਂ ਦਿੱਤੀ ਗਈ ਹੈ, ਜਿੰਨ੍ਹਾਂ ਦੀ ਇਸ ਤੋਂ ਪਹਿਲਾਂ ਵੀ ਆਰ ਨੇਤ ਨਾਲ ਕਈ ਗਾਣਿਆ ਵਿੱਚ ਕੀਤੀ ਕਲੋਬਰੇਸ਼ਨ ਨੂੰ ਸਰੋਤਿਆਂ ਅਤੇ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ ਹੈ।
ਸੰਗੀਤਕ ਵੰਨਗੀਆਂ ਦੇ ਵੱਖੋ-ਵੱਖਰੇ ਰੰਗਾਂ ਦਾ ਅਹਿਸਾਸ ਕਰਵਾਉਂਦੀ ਉਕਤ ਈਪੀ ਵਿਚਲੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਬਲੈਕ ਬਿਜ਼ਨੈੱਸ', 'ਬੰਦੇ ਨੀ ਠੀਕ' ਅਤੇ 'ਕੁਆਰੀ' ਸ਼ਾਮਿਲ ਹਨ, ਜਿੰਨ੍ਹਾਂ ਦੇ ਸੰਗੀਤ ਦੀ ਸਿਰਜਣਾ ਕ੍ਰਮਵਾਰ ਮੈਡ ਮਿਕਸ, ਮਿਕਸ ਸਿੰਘ ਅਤੇ ਸ਼ੈਰੀ ਨੈਕਸਸ ਵੱਲੋਂ ਕੀਤੀ ਗਈ ਹੈ।