Karan Aujla Attacked During Ongoing Show:ਪੰਜਾਬੀ ਗਾਇਕ ਕਰਨ ਔਜਲਾ ਇਸ ਸਮੇਂ ਉੱਚ ਪੱਧਰ ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਹਾਲ ਹੀ ਵਿੱਚ ਵਿੱਕੀ ਕੌਸ਼ਲ ਦੀ ਫਿਲਮ 'ਬੈਡ ਨਿਊਜ਼' ਵਿੱਚ ਗੀਤ 'ਤੌਬਾ ਤੌਬਾ' ਗਾ ਕੇ ਉਨ੍ਹਾਂ ਨੇ ਦੇਸ਼ ਹੀ ਨਹੀਂ ਵਿਦੇਸ਼ੀ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੀ ਜਗ੍ਹਾਂ ਬਣਾ ਲਈ ਹੈ।
ਇਸ ਸਮੇਂ ਗਾਇਕ ਲਾਈਵ ਸ਼ੋਅ ਲਈ ਲੰਡਨ 'ਚ ਹਨ, ਇਸ ਸਭ ਦੇ ਵਿਚਕਾਰ ਗਾਇਕ ਕਰਨ ਔਜਲਾ ਬਾਰੇ ਇੱਕ ਅਜਿਹੀ ਗੱਲ ਸੁਣਨ ਨੂੰ ਮਿਲ ਰਹੀ ਹੈ, ਜਿਸ ਨੇ ਦੇਸ਼-ਵਿਦੇਸ਼ ਵਿੱਚ ਰਹਿੰਦੇ ਗਾਇਕ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਦਰਅਸਲ, ਸ਼ੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਾਇਕ ਲਾਇਵ ਕੰਸਰਟ ਕਰਦੇ ਨਜ਼ਰੀ ਪੈ ਰਹੇ ਹਨ ਅਤੇ ਆਪਣੇ ਗੀਤਾਂ ਉਤੇ ਸਭ ਨੂੰ ਨੱਚਾ ਰਹੇ ਹਨ, ਪਰ ਅਚਾਨਕ ਕੰਸਰਟ ਵਿੱਚ ਮੌਜੂਦ ਇੱਕ ਫੈਨ ਵੱਲੋਂ ਗਾਇਕ ਉਤੇ ਬੂਟ ਸੁੱਟ ਦਿੱਤਾ ਜਾਂਦਾ ਹੈ, ਇਹ ਬੂਟ ਪੂਰੀ ਤਰ੍ਹਾਂ ਨਾਲ ਗਾਇਕ ਦੇ ਮੂੰਹ ਉਤੇ ਆ ਕੇ ਵੱਜਦਾ ਹੈ।