ਚੰਡੀਗੜ੍ਹ: ਪੰਜਾਬੀ ਸੰਗੀਤ ਹੋਵੇ ਜਾਂ ਫਿਰ ਸਿਨੇਮਾ ਦੋਨਾਂ ਹੀ ਖੇਤਰਾਂ ਵਿੱਚ ਆਪਣੀ ਬਰਾਬਰਤਾ ਅਤੇ ਧਾਂਕ ਦਾ ਸਿਲਸਿਲਾ ਕਾਇਮ ਰੱਖਣ ਵਿੱਚ ਸਫਲ ਰਹੇ ਹਨ ਗੁਰਨਾਮ ਭੁੱਲਰ, ਜੋ ਅਪਣਾ ਨਵਾਂ ਟਰੈਕ 'ਤਾਰੇ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦਾ ਇਹ ਇੱਕ ਹੋਰ ਗੀਤ ਅੱਜ ਵੱਖ-ਵੱਖ ਸੰਗੀਤਕ ਪਲੇਟਫਾਰਮ ਉਪਰ ਜਾਰੀ ਹੋਵੇਗਾ।
'ਸਟੇਅ ਟਿਊਨ' ਸੰਗੀਤਕ ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਦੇਸੀ ਕਰਿਊ ਦੁਆਰਾ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਉਮਦਾ ਅਤੇ ਪ੍ਰਭਾਵੀ ਰੂਪ ਵਿੱਚ ਸੰਗੀਤਬੱਧ ਕੀਤੇ ਗਏ ਇਸ ਗਾਣੇ ਦੇ ਬੋਲ ਮਨਦੀਪ ਮਾਵੀ ਨੇ ਲਿਖੇ ਹਨ, ਜਦ ਕਿ ਇਸ ਦਾ ਮਿਊਜ਼ਿਕ ਵੀਡੀਓ ਭਿੰਦਰ ਬੁਰਜ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।
ਸੁਰੀਲੇ ਸੰਗੀਤ ਅਤੇ ਮਨ ਨੂੰ ਮੋਹ ਲੈਣ ਵਾਲੀ ਸ਼ਬਦਾਂਵਲੀ ਅਧੀਨ ਬੁਣੇ ਗਏ ਉਕਤ ਗੀਤ ਸੰਬੰਧੀ ਜਾਣਕਾਰੀ ਦਿੰਦਿਆਂ ਸੰਗੀਤਕ ਟੀਮ ਨੇ ਦੱਸਿਆ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੁਰਨਾਮ ਭੁੱਲਰ ਇੱਕ ਅਜਿਹੇ ਬਾਕਮਾਲ ਗਾਇਕ ਵਜੋਂ ਵੀ ਸਤਿਕਾਰ ਅਤੇ ਪਿਆਰ ਸਨੇਹ ਹਾਸਿਲ ਕਰ ਰਹੇ ਹਨ, ਜੋ ਕੇਵਲ ਮਿਆਰੀ ਸੰਗੀਤਕ ਪ੍ਰੋਜੈਕਟ ਹੀ ਸਰੋਤਿਆਂ-ਦਰਸ਼ਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਸਨਮੁੱਖ ਕਰਨਾ ਪਸੰਦ ਕਰਦੇ ਹਨ ਅਤੇ ਉਨਾਂ ਦੀ ਇਸੇ ਸੋਚ ਲੜੀ ਨੂੰ ਪੜੋਹਤਾ ਦੇਵੇਗਾ, ਉਨਾਂ ਦਾ ਇਹ ਨਵਾਂ ਗਾਣਾ, ਜਿਸ ਨੂੰ ਉਨਾਂ ਵੱਲੋਂ ਖੂਬਸੂਰਤੀ ਅਤੇ ਸੁਰੀਲੇਪਣ ਨਾਲ ਅੰਜ਼ਾਮ ਦਿੱਤਾ ਗਿਆ ਹੈ, ਜਿਸ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਇਸ ਦਾ ਮਿਊਜ਼ਿਕ ਵੀਡੀਓ ਵੀ ਅਹਿਮ ਭੂਮਿਕਾ ਨਿਭਾਵੇਗਾ।
- ਇਸ ਹਰਮਨ ਪਿਆਰੇ ਨਵੇਂ ਸੀਰੀਅਲ ਦਾ ਹਿੱਸਾ ਬਣੇ ਇਹ ਚਰਚਿਤ ਐਕਟਰ, ਅਹਿਮ ਭੂਮਿਕਾ 'ਚ ਆਉਣਗੇ ਨਜ਼ਰ - Kuch Reet Jagat Ki Aisi Hai
- ਸਟੈਂਡਅੱਪ ਕਾਮੇਡੀ ਨਾਲ ਇੱਕ ਹੋਰ ਨਵੀਂ ਪਾਰੀ ਵੱਲ ਵਧੇ ਆਸ਼ੀਸ਼ ਵਿਦਿਆਰਥੀ, ਬਣੇ ਪਹਿਲੇ ਸ਼ੋਅ ਦਾ ਹਿੱਸਾ - Ashish Vidyarthi standup comedy
- ਰਿਲੀਜ਼ ਲਈ ਤਿਆਰ ਹੈ ਗੈਵੀ ਚਾਹਲ ਦੀ ਇਹ ਚਰਚਿਤ ਹਿੰਦੀ ਫਿਲਮ, ਲੀਡ ਰੋਲ 'ਚ ਆਉਣਗੇ ਨਜ਼ਰ - Gavie Chahal popular Hindi film