ਚੰਡੀਗੜ੍ਹ:ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਹੈ, ਜੋ ਆਏ ਦਿਨ ਆਪਣੀਆਂ ਫੋਟੋਆਂ ਕਾਰਨ ਲਗਾਤਾਰ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ। ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਪੰਜਾਬੀ ਸੰਗੀਤ ਜਗਤ ਦੇ ਇੱਕ ਸ਼ਾਨਦਾਰ ਗਾਇਕ ਇਸ ਅਦਾਕਾਰਾ ਤੋਂ ਦਿਲ ਹਾਰ ਬੈਠੇ ਹਨ, ਜੋ ਅਦਾਕਾਰਾ ਦੇ ਨਾਂਅ ਸੁਣਦੇ ਹੀ ਮੁਸਕਰਾਉਣ ਲੱਗ ਜਾਂਦੇ ਹਨ।
ਕਿਹੜਾ ਗਾਇਕ ਕਰਦਾ ਹੈ ਸੋਨਮ ਬਾਜਵਾ ਨੂੰ ਇੱਕਤਰਫ਼ਾ ਪਿਆਰ
ਇਹ ਗਾਇਕ ਕੋਈ ਹੋਰ ਨਹੀਂ ਬਲਕਿ 'ਗੱਲਾਂ', 'ਫਾਸਲੇ', 'ਕੀਮਤ' ਅਤੇ 'ਪਿਆਰ ਨੀ ਕਰਦਾ' ਵਰਗੇ ਗੀਤਾਂ ਲਈ ਜਾਣੇ ਜਾਂਦੇ ਜੀ ਖਾਨ ਹਨ, ਜੋ ਆਏ ਦਿਨ ਸੋਨਮ ਬਾਜਵਾ ਲਈ ਆਪਣਾ ਪਿਆਰ ਵਿਅਕਤ ਕਰਦੇ ਰਹਿੰਦੇ ਹਨ, ਫਿਰ ਭਾਵੇਂ ਉਹ ਗਾਇਕ ਨੂੰ ਕਿਸੇ ਫੈਨ ਦੁਆਰਾ ਮਿਲਿਆ ਸੋਨਮ ਅਤੇ ਉਸਦੀ ਤਸਵੀਰ ਦਾ ਤੋਹਫ਼ਾ ਹੋਵੇ ਜਾਂ ਫਿਰ ਕੋਈ ਇੰਟਰਵਿਊ ਹੋਵੇ। ਗਾਇਕ ਆਪਣੇ ਪਿਆਰ ਦਾ ਪ੍ਰਗਟਾਵਾ ਆਏ ਦਿਨ ਕਰਦੇ ਰਹਿੰਦੇ ਹਨ।
ਇਸੇ ਤਰ੍ਹਾਂ ਹਾਲ ਹੀ ਵਿੱਚ ਇਸ ਗਾਇਕ ਨੇ ਇੱਕ ਪੋਡਕਾਸਟ ਕੀਤਾ, ਜਿਸ ਦੌਰਾਨ ਗਾਇਕ ਨੇ ਸੋਨਮ ਬਾਜਵਾ ਨਾਲ ਆਪਣੇ ਇੱਕਤਰਫ਼ਾ ਪਿਆਰ ਬਾਰੇ ਖੁੱਲ੍ਹ ਕੇ ਚਰਚਾ ਕੀਤੀ, ਗਾਇਕ ਨੇ ਕਿਹਾ, 'ਇੱਕਤਰਫ਼ਾ ਪਿਆਰ ਕਰਕੇ ਦੇਖੋ ਤੁਹਾਨੂੰ ਜ਼ਿੰਦਗੀ ਦਾ ਸੁਆਦ ਆਵੇਗਾ, ਮੁਹੱਬਤ ਨੂੰ ਦੇਖ-ਦੇਖ ਕੇ ਜਿਊਂਣ ਦਾ ਸੁਆਦ ਹੀ ਕੁੱਝ ਹੋਰ ਹੈ।' ਉਨ੍ਹਾਂ ਨੇ ਕਿਹਾ ਕਿ ਉਹ ਅਦਾਕਾਰਾ ਦੀ ਸਿਰਫ਼ ਸੁੰਦਰਤਾ ਹੀ ਨਹੀਂ ਬਲਕਿ ਉਸਦੀ ਪ੍ਰਤੀਭਾ ਦੇ ਵੀ ਫੈਨ ਹਨ।