ਚੰਡੀਗੜ੍ਹ:ਪੰਜਾਬੀ ਸਿਨੇਮਾ ਦੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ ਅਤੇ ਅੱਜ 31 ਮਈ ਨੂੰ ਸਾਹਮਣੇ ਆਉਣ ਵਾਲੀ ਪੰਜਾਬੀ ਫਿਲਮ 'ਅੱਲੜ੍ਹ ਵਰੇਸ' ਇਸ ਸ਼ੁੱਕਰਵਾਰ ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਹਿੱਸਾ ਨਹੀਂ ਬਣੇਗੀ, ਜਿਸ ਦੀ ਰਿਲੀਜ਼ ਮਿਤੀ ਨੂੰ ਕੁਝ ਦਿਨਾਂ ਲਈ ਅੱਗੇ ਖਿਸਕਾ ਦਿੱਤਾ ਗਿਆ ਹੈ।
'ਟੋਪ ਹਿੱਲ ਮੂਵੀਜ਼' ਅਤੇ 'ਅਰਾਨਿਕਾ ਪ੍ਰੋਡੋਕਸ਼ਨ' ਵੱਲੋਂ 'ਰੰਗਲਾ ਪੰਜਾਬ ਮੋਸ਼ਨ ਪਿਕਚਰਜ਼' ਦੀ ਐਸੋਸ਼ੀਏਸਨ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਸ਼ਿਵਮ ਸ਼ਰਮਾ ਵੱਲੋਂ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਆਪਣੀ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।
ਉਕਤ ਫਿਲਮ ਦੀ ਰਿਲੀਜ਼ ਸੰਬੰਧੀ ਹੁਣ ਹੋਣ ਵਾਲੀ ਦੇਰੀ ਨੂੰ ਲੈ ਕੇ ਇਸ ਫਿਲਮ ਦੇ ਨਿਰਮਾਣ ਹਾਊਸ ਵੱਲੋਂ ਅਪਣੇ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਇੱਕ ਰਸਮੀ ਐਲਾਨਨਾਮਾ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ 'ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸਾਡੀ ਫਿਲਮ 'ਅੱਲੜ੍ਹ ਵਰੇਸ' ਅੱਜ ਦੁਨੀਆਂ ਭਰ ਦੇ ਸਿਨੇਮਿਆਂ ਦਾ ਹਿੱਸਾ ਬਣਨ ਵਾਲੀ ਸੀ, ਪਰ ਪੰਜਾਬ ਵਿੱਚ ਵੋਟਾਂ ਦੇ ਮਾਹੌਲ ਅਤੇ ਇੱਕ ਜੂਨ ਨੂੰ ਇੱਥੇ ਹੋਣ ਜਾ ਰਹੀ ਵੋਟਿੰਗ ਪ੍ਰਕਿਰਿਆ ਨੂੰ ਵੇਖਦੇ ਹੋਏ ਇਸ ਨੂੰ ਹੁਣ 07 ਜੂਨ ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ ਹੈ, ਉਮੀਦ ਕਰਦੇ ਹਾਂ ਤੁਹਾਡੇ ਸਭਨਾਂ ਦੇ ਮਿਲ ਰਹੇ ਲਗਾਤਾਰ ਹੁੰਗਾਰੇ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।'