ਫਰੀਦਕੋਟ:ਪੰਜਾਬੀ ਫ਼ਿਲਮ 'ਸੈਕਟਰ 17' ਪੰਜਾਬੀ ਸਿਨੇਮਾਂ ਦੀ ਇੱਕ ਹੋਰ ਬਹੁ-ਚਰਚਿਤ ਫ਼ਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਹੈ। ਜਿਸ ਦੀ ਨਵੀਂ ਝਲਕ ਨੂੰ ਜਾਰੀ ਕਰਨ ਦੇ ਨਾਲ- ਨਾਲ ਇਸ ਦਾ ਟੀਜ਼ਰ ਵੀ ਲਾਂਚ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਬਹੁਤ ਹੀ ਜਲਦ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ।
'ਆਦਿਤਿਆਸ ਗਰੁੱਪ ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਦੇ ਨਿਰਮਾਤਾ ਹਰਮਨਦੀਪ ਸੂਦ ਅਤੇ ਸਹਿ ਨਿਰਮਾਣਕਾਰ ਵਿਰਾਟ ਕਪੂਰ ਹਨ। ਜਦਕਿ ਲੇਖਣ ਪ੍ਰਿੰਸ ਕੰਵਲਜੀਤ ਸਿੰਘ ਵੱਲੋਂ ਕੀਤਾ ਗਿਆ ਹੈ ਜੋ ਕਿ ਇਸ ਫ਼ਿਲਮ ਵਿੱਚ ਲੀਡ ਭੂਮਿਕਾ ਵੀ ਨਿਭਾਉਂਦੇ ਹੋਏ ਨਜ਼ਰੀ ਆਉਣਗੇ । ਮੁਹਾਲੀ ਅਤੇ ਉਤਰ ਪ੍ਰਦੇਸ਼ ਦੀਆਂ ਵੱਖ-ਵੱਖ ਲੋਕੋਸ਼ਨਜ ਉਪਰ ਫਿਲਮਾਂਈ ਗਈ, ਇਸ ਕੰਟੈਂਟ ਬੇਸਡ ਐਕਸ਼ਨ ਡਰਾਮਾ ਫ਼ਿਲਮ ਦਾ ਨਿਰਦੇਸ਼ਨ ਮਨੀਸ਼ ਭੱਟ ਵੱਲੋ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਕਈ ਚਰਚਿਤ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨਾਂ ਵਿਚ 'ਚੋਬਰ' , 'ਮੈਡਲ' , 'ਜੇ ਜੱਟ ਵਿਗੜ ਗਿਆ' ਤੋਂ ਇਲਾਵਾ ਵੈੱਬ ਸੀਰੀਜ਼ 'ਪੰਛੀ' ਅਤੇ 'ਸ਼ਿਕਾਰੀ' ਸੀਰੀਜ਼ ਆਦਿ ਵੀ ਸ਼ਾਮਿਲ ਰਹੀਆ ਹਨ ।
ਹਾਲ ਹੀ ਵਿੱਚ ਨਿਰਮਾਤਾ ਅਦਿਤਯਸ ਗਰੁੱਪ ਵੱਲੋਂ ਬਿਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਂਈ ਗਈ ਉਕਤ ਫ਼ਿਲਮ 15 ਨਵੰਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿਚ ਇੱਕ ਵਾਰ ਫਿਰ ਤੋਂ ਕਾਫ਼ੀ ਖਤਰਨਾਕ ਅਵਤਾਰ ਦੁਆਰਾ ਦਰਸ਼ਕਾਂ ਅਤੇ ਅਪਣੇ ਪ੍ਰਸ਼ੰਸਕਾਂ ਸਨਮੁੱਖ ਹੋਣਗੇ। ਬਹੁਪੱਖੀ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ , ਜਿੰਨਾਂ ਦਾ ਚਿਰ ਪਰਿਚਤ ਅੰਦਾਜ਼ ਵੇਖਣ ਲਈ ਦਰਸ਼ਕਾਂ ਵਿੱਚ ਵੀ ਬੇਹੱਦ ਉਤਸੁਕਤਾ ਪਾਈ ਜਾ ਰਹੀ ਹੈ। 'ਜੀਹਨੂੰ ਲੋਕ ਘੋੜਾ ਸਮਝਦੇ ਆ, ਉਹ ਮੇਰੇ ਲਈ ਖੱਚਰ ਆ” ਦੀ ਦਿਲਚਸਪ ਟੈਗ-ਲਾਇਨ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਫ਼ਿਲਮ ਦੇ ਹੋਰਨਾਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਹੋਬੀ ਧਾਲੀਵਾਲ ਅਜੇ ਜੇਠੀ, ਰੰਗਦੇਵ, ਸੁਖਵਿੰਦਰ ਚਾਹਲ, ਮੰਨਤ ਸਿੰਘ, ਦੀਪ ਮਨਦੀਪ ਭੂਮਿਕਾ ਸ਼ਰਮਾਂ, ਦਿਲਾਵਰ ਸਿੱਧੂ, ਕਵੀ ਸਿੰਘ ਮਨਿੰਦਰ ਮੋਗਾ, ਮਲਕੀਤ ਮੀਤ, ਗੁਰਿੰਦਰ ਮਕਨਾ, ਸੰਜੂ ਸੋਲੰਕੀ ਆਦਿ ਸ਼ੁਮਾਰ ਹਨ । ਪਾਲੀਵੁੱਡ ਗਲਿਆਰਿਆ ਵਿਚ ਨਿਰਮਾਣ ਪੜ੍ਹਾਅ ਤੋਂ ਚਰਚਾ ਬਣਦੀ ਆ ਰਹੀ ਉਕਤ ਫ਼ਿਲਮ ਦਾ ਸੰਗੀਤ ਅਵੀ ਸਰਾ ਅਤੇ ਸਵਰਾਜ ਖਾਨ ਵੱਲੋ ਤਿਆਰ ਕੀਤਾ ਗਿਆ ਹੈ, ਜਦਕਿ ਗੀਤਾਂ ਦੀ ਰਚਨਾ ਹੈਪੀ ਰਾਏਕੋਟੀ ਅਤੇ ਰਿੱਕੀ ਖਾਨ ਦੁਆਰਾ ਕੀਤੀ ਗਈ ਹੈ।