ਮੁੰਬਈ: ਬਿੱਗ ਬੌਸ 9 ਫੇਮ ਜੋੜੇ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ 19 ਅਕਤੂਬਰ ਨੂੰ ਆਪਣੇ ਘਰ ਇੱਕ ਬੇਟੀ ਦਾ ਸਵਾਗਤ ਕੀਤਾ ਹੈ। ਹੁਣ ਦੋ ਦਿਨਾਂ ਬਾਅਦ ਜੋੜੇ ਨੇ ਆਪਣੀ ਛੋਟੀ ਰਾਜਕੁਮਾਰੀ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ ਪੋਸਟ 'ਤੇ ਸੈਲੇਬਸ ਅਤੇ ਪ੍ਰਸ਼ੰਸਕਾਂ ਵੱਲੋ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।
ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਸ਼ੇਅਰ ਕੀਤੀ ਪੋਸਟ
21 ਅਕਤੂਬਰ ਦੀ ਦੇਰ ਰਾਤ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ। ਇਸ 'ਚ ਉਨ੍ਹਾਂ ਨੇ ਆਪਣੀ ਬੇਟੀ ਦੀ ਪਹਿਲੀ ਝਲਕ ਦਿਖਾਈ ਹੈ। ਇਹ ਫੋਟੋ ਹਸਪਤਾਲ 'ਚ ਕਲਿੱਕ ਕੀਤੀ ਗਈ ਹੈ, ਜਿਸ 'ਚ ਯੁਵਿਕਾ ਚੌਧਰੀ ਮਰੀਜ਼ ਦੀ ਡਰੈੱਸ ਪਾਈ ਨਜ਼ਰ ਆ ਰਹੀ ਹੈ ਅਤੇ ਉਹ ਹਸਪਤਾਲ ਦੇ ਬੈੱਡ 'ਤੇ ਪ੍ਰਿੰਸ ਦੇ ਕੋਲ ਬੈਠੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ, ਪ੍ਰਿੰਸ ਚਿੱਟੇ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਚਿੱਟੀ ਟੋਪੀ ਵੀ ਪਾਈ ਹੋਈ ਹੈ। ਦੋਵਾਂ ਨੇ ਬੱਚੇ ਨੂੰ ਦੇਖਦੇ ਹੋਏ ਕੈਮਰੇ ਅੱਗੇ ਪੋਜ਼ ਦਿੱਤਾ ਹੈ। ਬੱਚੇ ਦੀ ਨਿੱਜਤਾ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੇ ਆਪਣੇ ਨਵਜੰਮੇ ਬੱਚੇ ਦੇ ਚਿਹਰੇ 'ਤੇ ਬੇਬੀ ਇਮੋਜੀ ਲਗਾਇਆ ਹੈ।
ਇਸ ਪੋਸਟ 'ਤੇ 1976 ਵਿੱਚ ਰਿਲੀਜ਼ ਹੋਈ ਫਿਲਮ 'ਕਭੀ ਕਭੀ ਦੇ' ਵਿੱਚ ਗਾਏ ਲਤਾ ਮੰਗੇਸ਼ਕਰ ਦੇ ਗੀਤ 'ਮੇਰੇ ਘਰ ਆਈ ਏਕ ਨੰਨੀ ਪਰੀ' ਨੂੰ ਲਗਾਇਆ ਗਿਆ ਹੈ। ਇਸ ਪੋਸਟ 'ਤੇ ਸੈਲੇਬਸ ਅਤੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ।