ਪੰਜਾਬ

punjab

ETV Bharat / entertainment

ਇੱਕ ਹੋਰ ਪ੍ਰਭਾਵੀ ਪਾਰੀ ਵੱਲ ਵਧੇ ਪ੍ਰੀਤ ਬਾਠ, ਇਸ ਫਿਲਮ 'ਚ ਆਉਣਗੇ ਨਜ਼ਰ - Preet Baath

Preet Baath New Film: ਆਦਾਕਾਰ ਪ੍ਰੀਤ ਬਾਠ ਆਪਣੀ ਨਵੀਂ ਫਿਲਮ 'ਪਰਸ਼ਵਨ' ਨਾਲ ਇੱਕ ਪ੍ਰਭਾਵੀ ਪਾਰੀ ਵੱਲ ਵੱਧ ਚੁੱਕੇ ਹਨ, ਉਨ੍ਹਾਂ ਦੀ ਇਹ ਪੰਜਾਬੀ ਫਿਲਮ 27 ਜੂਨ ਨੂੰ ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੀ ਹੈ।

Preet Baath
Preet Baath (instagram)

By ETV Bharat Entertainment Team

Published : Jun 19, 2024, 12:35 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਸਥਾਪਤੀ ਲਈ ਪਿਛਲੇ ਲੰਮੇਂ ਸਮੇਂ ਤੋਂ ਸੰਘਰਸ਼ਸ਼ੀਲ ਹਨ ਆਦਾਕਾਰ ਪ੍ਰੀਤ ਬਾਠ, ਜੋ ਆਪਣੀ ਨਵੀਂ ਫਿਲਮ 'ਪਰਸ਼ਵਨ' ਦੁਆਰਾ ਇੱਕ ਹੋਰ ਪ੍ਰਭਾਵੀ ਪਾਰੀ ਵੱਲ ਵਧਣ ਜਾ ਰਹੇ ਹਨ, ਜਿੰਨ੍ਹਾਂ ਦੀ ਇਹ ਬਹੁ-ਚਰਚਿਤ ਪੰਜਾਬੀ ਫਿਲਮ 27 ਜੂਨ ਨੂੰ ਓਟੀਟੀ ਪਲੇਟਫ਼ਾਰਮ ਉਪਰ ਸਟਰੀਮ ਹੋਣ ਜਾ ਰਹੀ ਹੈ।

'ਗੁਰਾਇਆ ਡ੍ਰੀਮਜ਼ ਪ੍ਰੋਡੋਕਸ਼ਨ ਹਾਊਸ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਰੁਮਾਂਚਿਕ-ਡਰਾਮਾ ਅਤੇ ਐਕਸ਼ਨ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਨੌਜਵਾਨ ਫਿਲਮਕਾਰ ਹੈਪੀ ਕੌਸ਼ਲ ਵੱਲੋਂ ਕੀਤਾ ਗਿਆ ਹੈ, ਜੋ ਪਾਲੀਵੁੱਡ ਵਿੱਚ ਬਤੌਰ ਨਿਰਦੇਸ਼ਕ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ।

ਨਿਰਮਾਤਾ ਦਵਿੰਦਰ ਗੁਰਾਇਆ ਵੱਲੋਂ ਬਿੱਗ ਕੈਨਵਸ ਅਧੀਨ ਫਿਲਮਾਈ ਗਈ ਉਕਤ ਫਿਲਮ ਵਿੱਚ ਅਦਾਕਾਰ ਪ੍ਰੀਤ ਬਾਠ ਪਹਿਲੇ ਪ੍ਰੋਜੈਕਟਸ ਨਾਲੋਂ ਬਿਲਕੁੱਲ ਜੁਦਾ ਰੂਪ ਵਿੱਚ ਵਿਖਾਈ ਦੇਣਗੇ, ਜੋ ਦਰਸ਼ਕਾਂ ਨੂੰ ਆਪਣੇ ਇੱਕ ਹੋਰ ਅਦਾਕਾਰੀ ਸ਼ੇਡਜ਼ ਤੋਂ ਰੁਬਰੂ ਕਰਵਾਉਣ ਜਾ ਰਹੇ ਹਨ।

'ਪਰਛਾਵਾਂ ਵੀ ਓਨਾ ਚਿਰ ਨਾਲ ਖੜਦਾ, ਜਿੰਨਾ ਚਿਰ ਸੂਰਜ ਦੀਆਂ ਰੌਸ਼ਨੀਆਂ' ਦੀ ਟੈਗ ਲਾਈਨ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਭਾਵਪੂਰਨ ਥੀਮ ਅਧਾਰਿਤ ਇਹ ਫਿਲਮ ਇੱਕ ਐਸੇ ਇਨਸਾਨ ਦੀ ਕਹਾਣੀ ਹੈ, ਜਿਸ ਨੂੰ ਪਰ-ਸਥਿਤੀਆਂ ਦੀ ਮਾਰ ਹਨੇਰੀਆਂ ਰਾਹਾਂ ਦੇ ਐਸੇ ਮੁਹਾਨੇ ਉਪਰ ਲਿਆ ਖੜਾ ਕਰਦੀਆਂ ਹਨ, ਜੋ ਵਾਪਸ ਜਾਣ ਦਾ ਵੀ ਕੋਈ ਰਸਤਾ ਨਹੀਂ ਹੁੰਦਾ।

ਹਾਲ ਹੀ ਵਿੱਚ ਜਿਸ ਪੰਜਾਬੀ ਫਿਲਮ ਵਿੱਚ ਅਦਾਕਾਰ ਪ੍ਰੀਤ ਬਾਠ ਨਜ਼ਰ ਆਏ ਉਹ ਸੀ 'ਮਜਨੂੰ', ਜੋ ਬਿਹਤਰੀਨ ਸੈੱਟਅੱਪ ਅਤੇ ਸੰਗੀਤਮਈ ਕਹਾਣੀ ਅਧਾਰਿਤ ਬਣਾਈ ਗਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੀਤੀਆਂ ਹੋਰਨਾਂ ਪੰਜਾਬੀ ਫਿਲਮਾਂ 'ਚ 'ਜੁਗਨੀ ਯਾਰਾਂ ਦੀ', 'ਮਿੱਤਰਾ ਨੂੰ ਸ਼ੌਂਕ ਹਥਿਆਰਾਂ ਦਾ', 'ਡਾਕੂਆਂ ਦਾ ਮੁੰਡਾ 2' ਆਦਿ ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਵਿਚਲੀਆਂ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।

ਮੂਲ ਰੂਪ ਵਿੱਚ ਪੰਜਾਬ ਦੇ ਰਜਵਾੜਾਸ਼ਾਹੀ ਜ਼ਿਲੇ ਪਟਿਆਲਾ ਨਾਲ ਸੰਬੰਧਤ ਅਦਾਕਾਰ ਪ੍ਰੀਤ ਬਾਠ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਵੀ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਵੰਨ-ਸਵੰਨੇ ਕਿਰਦਾਰਾਂ ਅਤੇ ਅਲੱਗ ਹੱਟਵੀਆਂ ਫਿਲਮਾਂ ਨੂੰ ਹੀ ਅਹਿਮੀਅਤ ਦੇਣਾ ਪਸੰਦ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਵੱਲੋ ਲੀਕ ਤੋਂ ਹੱਟ ਕੇ ਫਿਲਮਾਂ ਕਰਨ ਦੇ ਕੀਤੇ ਜਾ ਰਹੇ ਇੰਨ੍ਹਾਂ ਤਰੱਦਰਾਂ ਨੇ ਉਨ੍ਹਾਂ ਦੇ ਵਜੂਦ ਨੂੰ ਵਿਲੱਖਣਤਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ABOUT THE AUTHOR

...view details