ਹੈਦਰਾਬਾਦ ਡੈਸਕ: ਟੈਲੀਵਿਜ਼ਨ ਦੀ ਦੁਨੀਆਂ ਦਾ ਚਰਚਿਤ ਚਿਹਰਾ ਰਹੀ ਅਦਾਕਾਰਾ ਚਾਹਤ ਖੰਨਾਂ ਅੱਜ ਕੱਲ੍ਹ ਓਟੀਟੀ ਦੇ ਖੇਤਰ ਵਿੱਚ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਵਧ ਰਹੀ ਹੈ। ਜਿੰਨਾਂ ਦੇ ਇਸ ਖਿੱਤੇ ਵਿਚ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਦਾਇਰੇ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ। ਉਨ੍ਹਾਂ ਦੀ ਨਵੀਂ ਓਟੀਟੀ ਸੀਰੀਜ਼ 'ਦੇਵਦਾਸ', ਜੋ ਜਲਦ ਹੀ ਇੱਕ ਵੱਡੇ ਓਟੀਟੀ ਪਲੇਟਫ਼ਾਰਮ ਉੱਪਰ ਆਨ ਸਟਰੀਮ ਹੋਣ ਜਾ ਰਹੀ ਹੈ। 'ਮੇਡ ਇਨ ਇੰਡੀਆ ਪਿਕਚਰਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਬਿਗ ਸੈਟਅੱਪ ਸੀਰੀਜ਼ ਦਾ ਨਿਰਮਾਣ ਸੰਤੋਸ਼ ਗੁਪਤਾ ਕਰ ਰਹੇ ਹਨ। ਜਦੋਂ ਕਿ ਨਿਰਦੇਸ਼ਨ ਅਭਿਜੀਤ ਦਾਸ ਕਰਨਗੇ, ਜੋ ਓਟੀਟੀ ਅਤੇ ਸਿਨੇਮਾਂ ਦੇ ਨਾਮਵਰ ਅਤੇ ਮੰਝੇ ਹੋਏ ਨਿਰਦੇਸ਼ਕਾ ਵਿੱਚ ਆਪਣੀ ਮੌਜੂਦਗੀ ਦਰਜ਼ ਕਰਵਾ ਚੁੱਕੇ ਹਨ।
ਇੱਕ ਹੋਰ ਪ੍ਰਭਾਵੀ ਪਾਰੀ ਵੱਲ ਵਧੀ ਇਹ ਅਦਾਕਾਰਾ, ਜਾਣੋ ਕਿਹੜੀ ਸੀਰੀਜ਼ 'ਚ ਆਵੇਗੀ ਨਜ਼ਰ - Actor Chahat Khanna - ACTOR CHAHAT KHANNA
Actor Chahat Khanna: ਟੈਲੀਵਿਜ਼ਨ ਦੀ ਦੁਨੀਆਂ ਦਾ ਚਰਚਿਤ ਚਿਹਰਾ ਰਹੀ ਅਦਾਕਾਰਾ ਚਾਹਤ ਖੰਨਾ ਅੱਜ ਕੱਲ੍ਹ ਓਟੀਟੀ ਦੇ ਖੇਤਰ ਵਿੱਚ ਵੀ ਨਵੇਂ ਸਿਰਜਣ ਵੱਲ ਵਧ ਰਹੀ ਹੈ। ਜਿੰਨਾਂ ਦੇ ਇਸ ਖਿੱਤੇ ਵਿਚ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਦਾਇਰੇ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ। ਪੜ੍ਹੋ ਪੂਰੀ ਖਬਰ...
By ETV Bharat Entertainment Team
Published : Jun 9, 2024, 11:39 AM IST
ਮੰਨੇ ਪ੍ਰਮੰਨੇ ਐਕਟਰਜ਼ ਵੀ ਲੀਡਿੰਗ ਕਿਰਦਾਰ ਅਦਾ ਕਰਦੇ ਨਜ਼ਰੀ: ਮੁੰਬਈ ਦੇ ਵੱਖ-ਵੱਖ ਸਟੂਡਿਓਜ਼ ਵਿੱਚ ਲਗਾਏ ਜਾ ਰਹੇ ਵਿਸ਼ਾਲ ਅਤੇ ਆਲੀਸ਼ਾਨ ਸੈਟਸ ਤੋਂ ਇਲਾਵਾ ਰਾਜਸਥਾਨ ਦੀਆਂ ਮਨਮੋਹਕ ਅਤੇ ਰਿਆਸਤੀ ਲੋਕੇਸ਼ਨਜ਼ ਉੱਪਰ ਫਿਲਮਾਂਈ ਜਾ ਰਹੀ ਉਕਤ ਪੀਰੀਅਡ ਡਰਾਮਾ ਸੀਰੀਜ਼ ਵਿਚ ਲੀਡ ਭੂਮਿਕਾ ਵਿੱਚ ਨਜ਼ਰ ਆਵੇਗੀ ਇਹ ਖੂਬਸੂਰਤ ਅਦਾਕਾਰਾ , ਜਿੰਨਾਂ ਨਾਲ ਟੈਲੀਵਿਜ਼ਨ ਅਤੇ ਸਿਨੇਮਾਂ ਨਾਲ ਜੁੜੇ ਵਿਸ਼ਾਲ ਕੋਟੀਅਨ ਅਤੇ ਕ੍ਰਿਸ਼ਨ ਬੈਰੇਟੋ ਕਰਮਚੰਦਾਨੀ ਆਦਿ ਜਿਹੇ ਕਈ ਮੰਨੇ ਪ੍ਰਮੰਨੇ ਐਕਟਰਜ਼ ਵੀ ਲੀਡਿੰਗ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ। ਟੀਵੀ ਦੇ ਅਤਿ ਪਾਪੂਲਰ ਸੋਅਜ਼ ਰਹੇ 'ਬੜੇ ਅੱਛੇ ਲਗਤੇ ਹੈ', 'ਕਬੂਲ ਹੈ' ਆਦਿ ਵਿੱਚ ਮੁੱਖ ਰੋਲਜ਼ ਅਦਾ ਕਰ ਚੁੱਕੀ ਇਹ ਬੇਹਤਰੀਣ ਅਦਾਕਾਰਾ ਅਪਣੀ ਉਕਤ ਸੀਰੀਜ਼ ਨੂੰ ਲੈ ਕੇ ਖਾਸੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਜਿੰਨਾਂ ਅਨੁਸਾਰ ਇਤਿਹਾਸ ਦੀਆਂ ਕਈ ਪਰਤਾਂ ਨੂੰ ਮੁੜ ਖੋਲਣ ਜਾ ਰਹੀ ਇਸ ਪੀਰੀਅਡ -ਡਰਾਮਾ ਸੀਰੀਜ਼ ਵਿਚ ਬਹੁਤ ਹੀ ਦਿਲਚਸਪ ਕਥਾਸਾਰ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ। ਜਿਸ ਵਿੱਚ ਪ੍ਰਸ਼ੰਸਕਾਂ ਨੂੰ ਚੰਦਰਮੁਖੀ ਦੇ ਰੂਪ ਵਿੱਚ ਇੱਕ ਨਵੇਂ ਅਦਾਕਾਰੀ ਸ਼ੇਡ ਦੇ ਵੀ ਦੀਦਾਰ ਹੋਣਗੇ , ਜੋ ਕਿ ਖੁਦ ਉਨ੍ਹਾਂ ਨੂੰ ਵੀ ਇੱਕ ਨਵੀਂ ਤਰਾਂ ਦੇ ਅਦਾਕਾਰੀ ਤਜੁਰਬੇ ਵਾਂਗ ਮਹਿਸੂਸ ਹੋ ਰਿਹਾ ਹੈ।
ਪਹਿਚਾਣ ਦਾਇਰਾ ਲਗਾਤਾਰ ਵਧ ਰਿਹਾ : ਮੂਲ ਰੂਪ ਵਿੱਚ ਮਹਾਰਾਸ਼ਟਰਾ ਨਾਲ ਸਬੰਧਿਤ ਅਦਾਕਾਰਾ ਚਾਹਤ ਖੰਨਾਂ ਇੰਨੀ ਦਿਨੀ ਜਿੱਥੇ ਓਟੀਟੀ ਦੇ ਖੇਤਰ ਵਿਚ ਅਪਣੀਆ ਸਰਗਰਮੀਆਂ ਨੂੰ ਵਧਾਉਂਦੀ ਨਜ਼ਰੀ ਆ ਰਹੇ ਹਨ। ਉੱਥੇ ਨਾਲ ਹੀ ਸਾਊਥ ਫਿਲਮ ਇੰਡਸਟਰੀ ਵਿੱਚ ਵੀ ਉਨ੍ਹਾਂ ਦਾ ਪਹਿਚਾਣ ਦਾਇਰਾ ਲਗਾਤਾਰ ਵਧ ਰਿਹਾ ਹੈ। ਜਿਸ ਦਾ ਪ੍ਰਗਟਾਵਾਂ ਹਾਲੀਆ ਸਮੇਂ ਸਾਹਮਣੇ ਆਈ ਉਨ੍ਹਾਂ ਦੀ ਮਲਟੀ-ਸਟਾਰਰ ਪੈਨ ਇੰਡੀਆ ਫਿਲਮ 'ਪ੍ਰਸਥਾਨਮ' ਵੀ ਕਰਵਾ ਚੁੱਕੀ ਹੈ।
- ਕੰਗਨਾ ਰਣੌਤ ਥੱਪੜ ਕਾਂਡ: ਜਾਣੋ ਹੁਣ ਤੱਕ ਕੀ-ਕੀ ਹੋਇਆ, ਮੁੜ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦੀ ਤਿਆਰੀ 'ਚ ਕਿਸਾਨ - Kangana Ranaut Slap Case Update
- ਥੱਪੜ ਮਾਰਨ ਵਾਲੀ ਘਟਨਾ 'ਤੇ ਫਿਰ ਬੋਲੀ ਕੰਗਨਾ ਰਣੌਤ, ਕਿਹਾ-ਹਰ ਬਲਾਤਕਾਰੀ... - Kangana Ranaut Controversy
- ਨਵੇਂ ਗਾਣੇ ਨਾਲ ਸਾਹਮਣੇ ਆਉਣਗੇ ਸੱਜਣ ਅਦੀਬ-ਮੰਨਤ ਨੂਰ, ਇਸ ਦਿਨ ਹੋਵੇਗਾ ਰਿਲੀਜ਼ - Sajjan Adeeb and Mannat Noor Song