ਪੰਜਾਬ

punjab

ETV Bharat / entertainment

ਇਸ ਪੰਜਾਬੀ ਫਿਲਮ ਦਾ ਹਿੱਸਾ ਬਣੀ ਚਰਚਿਤ ਅਦਾਕਾਰਾ ਸੁਚੀ ਬਿਰਗੀ, ਲੀਡ ਭੂਮਿਕਾ 'ਚ ਆਵੇਗੀ ਨਜ਼ਰ - Suchi Birgi

Suchi Birgi Upcoming Project: ਚਰਚਿਤ ਅਦਾਕਾਰਾ ਸੁਚੀ ਬਿਰਗੀ ਇਸ ਸਮੇੇਂ ਕਈ ਨਵੇਂ ਪ੍ਰੋਜੈਕਟਜ਼ ਨੂੰ ਲੈ ਕੇ ਕੇਂਦਰ ਵਿੱਚ ਹੈ, ਇਹਨਾਂ ਵਿੱਚੋਂ ਹੀ ਇੱਕ ਪੰਜਾਬੀ ਫਿਲਮ ਦਾ ਵੀ ਪ੍ਰਭਾਵੀ ਹਿੱਸਾ ਬਣ ਗਈ ਹੈ ਇਹ ਅਦਾਕਾਰਾ।

ਸੁਚੀ ਬਿਰਗੀ
ਸੁਚੀ ਬਿਰਗੀ

By ETV Bharat Entertainment Team

Published : Feb 13, 2024, 12:03 PM IST

ਚੰਡੀਗੜ੍ਹ: ਛੋਟੇ ਪਰਦੇ, ਲਘੂ ਫਿਲਮਾਂ ਅਤੇ ਵੈੱਬ ਸੀਰੀਜ਼ ਤੋਂ ਬਾਅਦ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਣ ਦਾ ਰਾਹ ਤੇਜ਼ੀ ਨਾਲ ਸਰ ਕਰਦੀ ਜਾ ਰਹੀ ਹੈ ਚਰਚਿਤ ਅਦਾਕਾਰਾ ਸੁਚੀ ਬਿਰਗੀ, ਜੋ ਸ਼ੁਰੂ ਹੋਣ ਜਾ ਰਹੀ ਪੰਜਾਬੀ ਫਿਲਮ 'ਪਰੇਤਾ' ਵਿੱਚ ਲੀਡਿੰਗ ਕਿਰਦਾਰ ਅਦਾ ਕਰਨ ਜਾ ਰਹੀ ਹੈ, ਜਿਸ ਦੀ ਇਸ ਮਹੱਤਵਪੂਰਣ ਫਿਲਮ ਇਸੇ ਮਿਡ ਵੀਕ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

ਪੰਜਾਬੀ ਸਿਨੇਮਾ ਦੀ ਇਸ ਵਰ੍ਹੇ ਦੀ ਪਹਿਲੀ ਆਫ ਬੀਟ ਅਤੇ ਬਹੁ ਭਾਸ਼ਾਈ ਫਿਲਮ ਵਜੋਂ ਬਣਾਈ ਜਾ ਰਹੀ ਇਸ ਪ੍ਰਭਾਵੀ ਕੰਟੈਂਟ ਅਧਾਰਿਤ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਵਿਸ਼ਾਲ ਕੌਸ਼ਿਕ ਕਰਨ ਜਾ ਰਹੇ ਹਨ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਨਵੀਂ ਅਤੇ ਸ਼ਾਨਦਾਰ ਸਿਨੇਮਾ ਪਾਰੀ ਦੇ ਅਗਾਜ਼ ਵੱਲ ਵਧਣਗੇ।

ਸੁਚੀ ਬਿਰਗੀ

'ਰੈਡਕ ਮੂਵੀਜ਼' ਦੇ ਬੈਨਰ ਬਣਨ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਮਾਲਵਾ ਦੇ ਜ਼ਿਲਾ ਫਰੀਦਕੋਟ ਅਤੇ ਇਸਦੇ ਲਾਗਲੇ ਹਿੱਸਿਆਂ ਤੋਂ ਇਲਾਵਾ ਰਾਜਸਥਾਨ ਦੇ ਜੈਪੁਰ ਆਦਿ ਵਿਖੇ ਵੀ ਕੀਤੀ ਜਾਵੇਗੀ, ਜਿਸ ਲਈ ਪ੍ਰੀ ਪ੍ਰੋਡੋਕਸ਼ਨ ਤਿਆਰੀਆਂ ਤਕਰੀਬਨ ਮੁਕੰਮਲ ਹੋ ਚੁੱਕੀਆਂ ਹਨ।

ਪਾਲੀਵੁੱਡ ਗਲਿਆਰਿਆਂ ਵਿੱਚ ਅਪਣੇ ਅਲਹਦਾ ਕੰਨਸੈਪਟ ਅਤੇ ਸਿਨੇਮਾ ਸਾਂਚੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਇਸ ਫਿਲਮ ਵਿੱਚ ਅਦਾਕਾਰਾ ਸੁਚੀ ਬਿਰਗੀ ਕਾਫ਼ੀ ਮਹੱਤਵਪੂਰਨ ਕਿਰਦਾਰ ਅਦਾ ਕਰਨ ਜਾ ਰਹੀ ਹੈ, ਜਿਸ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਕਲਾਕਾਰ ਵੀ ਪ੍ਰਭਾਵਸ਼ਾਲੀ ਭੂਮਿਕਾਵਾਂ ਨਿਭਾਉਂਦੇ ਨਜ਼ਰੀ ਪੈਣਗੇ ਜਿੰਨਾਂ ਵਿੱਚ ਮਿੰਟੂ ਕਾਪਾ, ਗੁਰਪ੍ਰੀਤ ਤੋਤੀ ਆਦਿ ਵੀ ਸ਼ੁਮਾਰ ਹਨ।

ਹਾਲ ਹੀ ਵਿੱਚ ਸਾਹਮਣੇ ਆਈਆਂ ਆਪਣੀਆਂ ਕਈ ਵੈੱਬ ਸੀਰੀਜ਼ ਅਤੇ ਟੀਵੀ ਸ਼ੋਅਜ ਵਿੱਚ ਅਪਣੀ ਉਮਦਾ ਅਦਾਕਾਰੀ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਸੁਚੀ ਬਿਰਗੀ, ਜਿਸ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਸ ਦੇ ਹਰ ਪ੍ਰੋਜੈਕਟ ਨੇ ਉਸ ਦੀ ਇਸ ਖਿੱਤੇ ਵਿੱਚ ਮੌਜੂਦਗੀ ਨੂੰ ਹੋਰ ਪ੍ਰਭਾਵੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਦਾ ਅਹਿਸਾਸ ਪੀਟੀਸੀ ਦਾ ਬਹੁ ਚਰਚਿਤ ਅਤੇ ਅਤਿ ਮਕਬੂਲ ਰਿਹਾ ਸੀਰੀਅਲ 'ਵੰਗਾਂ' ਅਤੇ ਵੈੱਬ ਸੀਰੀਜ਼ ਚੌਸਰ ਦਾ ਪਾਵਰ ਆਫ ਗੇਮ ਵੀ ਕਰਵਾ ਚੁੱਕੇ ਹਨ, ਜਿੰਨਾਂ ਵਿੱਚ ਉਸ ਦੀ ਬਿਹਤਰੀਨ ਅਦਾਕਾਰੀ ਨੂੰ ਚੁਫੇਂਰਿਓ ਭਰਵੀਂ ਸਲਾਹੁਤਾ ਹਾਸਿਲ ਹੋਈ ਹੈ।

ABOUT THE AUTHOR

...view details