ਪੰਜਾਬ

punjab

ETV Bharat / entertainment

'ਪ੍ਰਾਹੁਣਾ 2' ਨਾਲ ਪ੍ਰਭਾਵੀ ਪਾਰੀ ਵੱਲ ਵਧੀ ਚਰਚਿਤ ਅਦਾਕਾਰਾ ਓਸ਼ਿਨ ਬਰਾੜ, ਫਿਲਮ ਜਲਦ ਹੋਵੇਗੀ ਰਿਲੀਜ਼ - Parahuna 2

Popular Actress Oshin Brar: ਹਾਲ ਹੀ ਵਿੱਚ ਰਣਜੀਤ ਬਾਵਾ ਨੇ ਨਵੀਂ ਫਿਲਮ ਦਾ ਐਲਾਨ ਕੀਤਾ ਹੈ, ਜਿਸ ਦਾ ਸਿਰਲੇਖ ਹੈ 'ਪ੍ਰਾਹੁਣਾ 2'। ਇਸ ਫਿਲਮ ਦਾ ਪ੍ਰਭਾਵੀ ਹਿੱਸਾ ਅਦਾਕਾਰਾ ਓਸ਼ਿਨ ਬਰਾੜ ਵੀ ਬਣ ਗਈ ਹੈ, ਜੋ ਮਹੱਤਵਪੂਰਨ ਕਿਰਦਾਰ ਵਿੱਚ ਨਜ਼ਰ ਆਵੇਗੀ।

Popular actress oshin brar
Popular actress oshin brar

By ETV Bharat Entertainment Team

Published : Jan 20, 2024, 5:39 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਵੀਡੀਓ ਦੇ ਖੇਤਰ ਵਿੱਚ ਚਰਚਿਤ ਅਤੇ ਸਫ਼ਲ ਨਾਂਅ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਮਾਡਲ ਅਤੇ ਅਦਾਕਾਰਾ ਓਸ਼ਿਨ ਬਰਾੜ, ਜੋ ਅਪਣੀ ਨਵੀਂ ਫਿਲਮ 'ਪ੍ਰਾਹੁਣਾ 2' ਨਾਲ ਇੱਕ ਹੋਰ ਪ੍ਰਭਾਵੀ ਪਾਰੀ ਵੱਲ ਵਧਣ ਜਾ ਰਹੀ ਹੈ, ਜਿਸ ਦੀ ਇਹ ਬਹੁ-ਚਰਚਿਤ ਫਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।

'ਦਾਰਾ ਫਿਲਮਜ਼', 'ਬਨਵੈਤ ਫਿਲਮਜ਼' ਅਤੇ 'ਹਿਊਮਨ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਵਿੱਚ ਰਣਜੀਤ ਬਾਵਾ ਲੀਡ ਭੂਮਿਕਾ ਅਦਾ ਕਰ ਰਹੇ ਹਨ, ਜਿੰਨਾਂ ਦੇ ਨਾਲ ਮਹੱਤਵਪੂਰਨ ਕਿਰਦਾਰ ਵਿੱਚ ਨਜ਼ਰੀ ਪਵੇਗੀ ਅਦਾਕਾਰਾ ਓਸ਼ੀਨ ਬਰਾੜ, ਜੋ ਕਾਫ਼ੀ ਲੰਮੇਂ ਸਮੇਂ ਬਾਅਦ ਉਕਤ ਫਿਲਮ ਦੁਆਰਾ ਪੰਜਾਬੀ ਸਿਨੇਮਾ ਖੇਤਰ ਵਿੱਚ ਮੁੜ ਸ਼ਾਨਦਾਰ ਕਮਬੈਕ ਕਰਨ ਜਾ ਰਹੀ ਹੈ।

'ਯੂਨਾਈਟਡ ਕਿੰਗਡਮ' ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਾਈ ਗਈ ਉਕਤ ਫਿਲਮ ਦਾ ਨਿਰਮਾਣ ਮਨੀ ਧਾਲੀਵਾਲ, ਮੋਹਿਤ ਬਨਵੈਤ, ਇੰਦਰ ਨਾਗਰਾ ਅਤੇ ਸੁਰਿੰਦਰ ਸੋਹਨਪਾਲ ਜਦਕਿ ਨਿਰਦੇਸ਼ਨ ਸ਼ਿਤਿਜ਼ ਚੌਧਰੀ ਵੱਲੋਂ ਕੀਤਾ ਗਿਆ, ਜੋ ਇਸ ਤੋਂ ਪਹਿਲਾਂ 'ਮਿਸਟਰ ਐਂਡ ਮਿਸਿਜ਼ 420','ਜੱਗ ਜਿਉਂਦਿਆਂ ਦੇ ਮੇਲੇ', 'ਸਹੁਰਿਆਂ ਦਾ ਪਿੰਡ', 'ਗੋਲਕ ਬੁਗਨੀ ਬੈਂਕ ਤੇ ਬਟੂਆ' ਜਿਹੀਆਂ ਕਈ ਸੁਪਰ ਡੁਪਰ ਅਤੇ ਬਿੱਗ ਸੈਟਅੱਪ ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਹਨ।

ਆਉਂਦੇ ਮਾਰਚ ਮਹੀਨੇ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਉਕਤ ਫਿਲਮ ਸਾਲ 2018 ਵਿੱਚ ਆਈ ਸੁਪਰਹਿੱਟ ਫਿਲਮ 'ਪ੍ਰਾਹੁਣਾ' ਦੇ ਸੀਕਵਲ ਤੌਰ 'ਤੇ ਸਾਹਮਣੇ ਆਵੇਗੀ, ਜਿਸ ਵਿੱਚ ਕੁਲਵਿੰਦਰ ਬਿੱਲਾ ਵੱਲੋਂ ਲੀਡ ਭੂਮਿਕਾ ਨਿਭਾਈ ਗਈ ਸੀ, ਜਿਸ ਦੇ ਇਸ ਨਵੇਂ ਭਾਗ ਨੂੰ ਬਿਲਕੁਲ ਨਵੇਂ ਅਤੇ ਅਲਹਦਾ ਮੁਹਾਂਦਰੇ ਅਧੀਨ ਦਰਸ਼ਕਾਂ ਸਨਮੁੱਖ ਕੀਤਾ ਜਾ ਰਿਹਾ ਹੈ, ਜਿਸ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗੁਰਪ੍ਰੀਤ ਘੁੱਗੀ, ਅਜੇ ਹੁੱਡਾ, ਫੇਤ ਤਰਬੀ ਸ਼ੁਮਾਰ ਹਨ।

ਮੂਲ ਰੂਪ ਵਿੱਚ ਪੰਜਾਬ ਦੇ ਮੋਹਾਲੀ ਨਾਲ ਸੰਬੰਧਤ ਅਤੇ ਅੱਜਕਲ੍ਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵੱਸਦੀ ਅਦਾਕਾਰਾ ਓਸ਼ਿਨ ਬਰਾੜ ਪੰਜਾਬੀ ਸਿਨੇਮਾ ਲਈ ਬਣੀਆਂ ਕਈ ਸ਼ਾਨਦਾਰ ਫਿਲਮਾਂ ਦਾ ਹਿੱਸਾ ਰਹੀ ਹੈ, ਜਿੰਨਾਂ ਵਿੱਚ ਦਲਜੀਤ ਦੁਸਾਂਝ ਸਟਾਰਰ 'ਮੁਖਤਿਆਰ ਚੱਢਾ', ਜਿੰਮੀ ਸ਼ੇਰਗਿੱਲ ਨਾਲ ਨਿਰਦੇਸ਼ਕ ਨਵਨੀਅਤ ਸਿੰਘ ਦੀ 'ਸ਼ਰੀਕ' ਆਦਿ ਸ਼ੁਮਾਰ ਰਹੀਆ ਹਨ, ਜਿਸ ਤੋਂ ਇਲਾਵਾ ਨਾਮਵਰ ਗਾਇਕਾ ਨਾਲ ਸੰਬੰਧਤ ਕਈ ਵੱਡੇ ਮਿਊਜ਼ਿਕ ਵੀਡੀਓ ਦਾ ਵੀ ਇਹ ਖੂਬਸੂਰਤ ਅਦਾਕਾਰਾ ਪ੍ਰਭਾਵਸ਼ਾਲੀ ਹਿੱਸਾ ਰਹਿ ਚੁੱਕੀ ਹੈ, ਜੋ ਆਉਣ ਵਾਲੇ ਦਿਨਾਂ ਵਿਚ ਵੀ ਕਈ ਹੋਰ ਫਿਲਮ ਪ੍ਰੋਜੈਕਟਸ ਅਤੇ ਮਿਊਜ਼ਿਕ ਵੀਡੀਓਜ਼ ਵਿਚ ਵੀ ਅਪਣੀ ਬਿਹਤਰੀਨ ਅਦਾਕਾਰੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ।

ABOUT THE AUTHOR

...view details