ਪੰਜਾਬ

punjab

ETV Bharat / entertainment

ਇਹ ਹੈ ਇਸ ਸਾਲ ਦੀ ਰਾਣੀ, ਜਿਸ ਨੇ ਕੀਤਾ ਪਾਲੀਵੁੱਡ ਉਤੇ ਰਾਜ਼, ਦਿੱਤੀਆਂ ਬੈਕ-ਟੂ-ਬੈਕ ਤਿੰਨ ਹਿੱਟ ਫਿਲਮਾਂ - YEAR ENDER 2024

ਇਸ ਸਾਲ ਪਾਲੀਵੁੱਡ ਦੀ 'ਕੁਈਨ' ਨੀਰੂ ਬਾਜਵਾ ਨੇ ਤਿੰਨ ਬੈਕ-ਟੂ-ਬੈਕ ਹਿੱਟ ਫਿਲਮਾਂ ਦਿੱਤੀਆਂ, ਜਿਸ ਬਾਰੇ ਆਓ ਵਿਸਥਾਰ ਨਾਲ ਜਾਣਦੇ ਹਾਂ।

Neeru Bajwa
Neeru Bajwa (ETV Bharat)

By ETV Bharat Entertainment Team

Published : 12 hours ago

ਚੰਡੀਗੜ੍ਹ:2024 ਹੁਣ ਆਪਣੇ ਅੰਤ ਵੱਲ ਵੱਧ ਰਿਹਾ ਹੈ, ਕੁੱਝ ਦਿਨਾਂ ਬਾਅਦ ਅਸੀਂ ਨਵੇਂ ਸਾਲ ਵਿੱਚ ਐਂਟਰੀ ਕਰ ਜਾਵਾਂਗੇ। ਹੁਣ ਇੱਥੇ ਅਸੀਂ ਤੁਹਾਡੇ ਲਈ ਬੀਤੇ ਸਾਲ ਦਾ ਪੂਰਾ ਲੇਖ-ਜੋਖਾ ਲੈ ਕੇ ਆਏ ਹਾਂ, ਜਿਸ ਵਿੱਚ ਅਸੀਂ ਇਸ ਸਾਲ ਪੰਜਾਬੀ ਸਿਨੇਮਾ ਨੂੰ ਆਪਣੇ ਨਾਂਅ ਲਵਾਉਣ ਵਾਲੀ ਨੀਰੂ ਬਾਜਵਾ ਬਾਰੇ ਗੱਲ ਕਰਾਂਗੇ।

ਉਲੇਖਯੋਗ ਹੈ ਕਿ ਇਸ ਸਾਲ ਨੀਰੂ ਬਾਜਵਾ ਦੀਆਂ ਤਿੰਨ ਫਿਲਮਾਂ ਰਿਲੀਜ਼ ਹੋਈਆਂ, ਜਿਸ ਵਿੱਚ ਸਤਿੰਦਰ ਸਰਤਾਜ ਨਾਲ 'ਸ਼ਾਯਰ', ਦਿਲਜੀਤ ਦੁਸਾਂਝ ਨਾਲ 'ਜੱਟ ਐਂਡ ਜੂਲੀਅਟ 3' ਅਤੇ ਅੰਮ੍ਰਿਤ ਮਾਨ-ਜੱਸ ਬਾਜਵਾ ਨਾਲ 'ਸ਼ੁਕਰਾਨਾ'। ਹਸੀਨਾ ਦੀਆਂ ਇੰਨ੍ਹਾਂ ਤਿੰਨਾਂ ਫਿਲਮਾਂ ਨੇ ਪੰਜਾਬੀ ਸਿਨੇਮਾ ਉਤੇ ਸ਼ਾਨਦਾਰ ਕਮਾਈ ਕੀਤੀ, ਫਿਲਮਾਂ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਵੱਲੋਂ ਹੀ ਪਿਆਰ ਮਿਲਿਆ। ਆਓ ਹੁਣ ਅਦਾਕਾਰਾ ਦੀਆਂ ਇੰਨ੍ਹਾਂ ਫਿਲਮਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ...।

ਸ਼ਾਯਰ

19 ਅਪ੍ਰੈਲ 2024 ਨੂੰ ਰਿਲੀਜ਼ ਹੋਈ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਯਰ' ਨੇ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਕਾਫੀ ਖਿੱਚਿਆ, ਹਾਲ ਹੀ ਵਿੱਚ ਇਸ ਫਿਲਮ ਨੂੰ ਪਾਕਿਸਤਾਨ ਵਿੱਚ ਵੀ ਰਿਲੀਜ਼ ਕੀਤਾ ਗਿਆ ਹੈ, ਫਿਲਮ ਦੀ ਕਹਾਣੀ, ਗੀਤ ਅਤੇ ਸ਼ਾਇਰੀ ਨੇ ਸਰੋਤਿਆਂ ਨੂੰ ਇੱਕ ਵੱਖਰਾ ਅਨੁਭਵ ਦਿੱਤਾ। ਫਿਲਮ ਨੇ ਕਾਫੀ ਚੰਗੀ ਕਮਾਈ।

ਜੱਟ ਐਂਡ ਜੂਲੀਅਟ 3

28 ਜੂਨ 2024 ਨੂੰ ਰਿਲੀਜ਼ ਹੋਈ ਕਾਮੇਡੀ ਫਿਲਮ 'ਜੱਟ ਐਂਡ ਜੂਲੀਅਟ 3' ਨੇ ਪੰਜਾਬੀ ਸਿਨੇਮਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਪਾਲੀਵੁੱਡ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੇ ਫਿਲਮ ਬਣ ਗਈ, ਜਗਜੀਤ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ। ਫਿਲਮ ਨੇ 107 ਕਰੋੜ ਦੀ ਕਮਾਈ ਕੀਤੀ।

ਸ਼ੁਕਰਾਨਾ

ਸਾਲ ਉਤੇ ਅੰਤਿਮ ਪੜ੍ਹਾਅ ਉਤੇ ਪਾਲੀਵੁੱਡ ਦੀ ਹਸੀਨਾ ਦੀ ਫਿਲਮ 'ਸ਼ੁਕਰਾਨਾ' ਰਿਲੀਜ਼ ਹੋਈ, ਜਿਸ ਵਿੱਚ ਅਦਾਕਾਰਾ ਦੇ ਨਾਲ ਅੰਮ੍ਰਿ੍ਤ ਮਾਨ ਅਤੇ ਜੱਸ ਬਾਜਵਾ ਨੇ ਸ਼ਾਨਦਾਰ ਕਿਰਦਾਰ ਨਿਭਾਇਆ। 27 ਸਤੰਬਰ ਨੂੰ ਰਿਲੀਜ਼ ਹੋਈ ਫਿਲਮ ਦੇ ਗੀਤਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਅਤੇ ਫਿਲਮ ਦੀ ਕਹਾਣੀ ਨੂੰ ਵੀ ਸਿਨੇਮਾ ਪ੍ਰੇਮੀਆਂ ਨੇ ਕਾਫੀ ਪਿਆਰ ਦਿੱਤਾ।

ਨੀਰੂ ਬਾਜਵਾ ਦੀਆਂ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀਆਂ ਫਿਲਮਾਂ

ਇਸ ਸਾਲ ਤਿੰਨ ਹਿੱਟ ਫਿਲਮਾਂ ਆਪਣੇ ਨਾਂਅ ਕਰ ਚੁੱਕੀ ਨੀਰੂ ਬਾਜਵਾ ਅਗਲੇ ਸਾਲ ਵੀ ਕਈ ਫਿਲਮਾਂ ਦੀ ਤਿਆਰੀ ਕਰ ਰਹੀ ਹੈ, ਜਿਸ ਵਿੱਚ ਇੱਕ ਬਾਲੀਵੁੱਡ ਫਿਲਮ ਵੀ ਸ਼ਾਮਿਲ ਹੈ, ਅਦਾਕਾਰਾ ਇੰਨੀ ਦਿਨੀਂ ਕਈ ਫਿਲਮਾਂ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ, ਜਿਸ ਵਿੱਚ 'ਮਧਾਣੀਆਂ', 'ਫੁੱਫੇ ਕੁੱਟਣੀਆਂ' ਅਤੇ 'ਵਾਹ ਨੀ ਪੰਜਾਬਣੇ' ਸ਼ਾਮਿਲ ਹਨ।

ਇਹ ਵੀ ਪੜ੍ਹੋ:

ABOUT THE AUTHOR

...view details