ਪੰਜਾਬ

punjab

ETV Bharat / entertainment

ਅਮਰੀਕਾ ਵਿੱਚ ਗੋਰਿਆਂ ਦਾ ਇਲਾਜ ਕਰ ਰਹੇ ਨੇ ਸਤਿੰਦਰ ਸਰਤਾਜ ਦੇ ਗੀਤ, ਗਾਇਕ ਨੇ ਖੁਦ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ - SATINDER SARTAAJ UPCOMING PROJECT

ਹਾਲ ਹੀ ਵਿੱਚ ਇੱਕ ਪੋਡਕਾਸਟ ਦੌਰਾਨ ਗਾਇਕ ਸਰਤਾਜ ਨੇ ਦੱਸਿਆ ਕਿ ਅਮਰੀਕਾ ਵਿੱਚ ਇੱਕ ਡਾਕਟਰ ਉਨ੍ਹਾਂ ਦੇ ਗੀਤਾਂ ਨਾਲ ਲੋਕਾਂ ਦਾ ਇਲਾਜ ਕਰ ਰਿਹਾ ਹੈ।

Satinder Sartaaj
Satinder Sartaaj (facebook)

By ETV Bharat Entertainment Team

Published : Nov 15, 2024, 12:27 PM IST

ਚੰਡੀਗੜ੍ਹ:ਸਤਿੰਦਰ ਸਰਤਾਜ ਇਸ ਸਮੇਂ ਆਪਣੀ ਤਾਜ਼ਾ ਰਿਲੀਜ਼ ਕੀਤੀ ਐਲਬਮ ਨਾਲ ਸਰੋਤਿਆਂ ਦੇ ਦਿਲਾਂ ਉਤੇ ਛਾਏ ਹੋਏ ਹਨ, ਗਾਇਕ ਪੰਜਾਬੀ ਸਿਨੇਮਾ ਦੇ ਅਜਿਹੇ ਸਿਤਾਰੇ ਹਨ, ਜਿੰਨ੍ਹਾਂ ਦੇ ਗੀਤਾਂ ਨੂੰ ਹਰ ਵਰਗ ਦੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਗਾਇਕ ਸਤਿੰਦਰ ਸਰਤਾਜ ਇੱਕ ਸਦਾ ਬਹਾਰ ਗਾਇਕ ਹਨ, ਜਿੰਨ੍ਹਾਂ ਦੇ ਗੀਤਾਂ ਨੂੰ ਕਦੋਂ ਵੀ, ਕਿਸੇ ਵੀ ਸਮੇਂ ਸੁਣਿਆ ਜਾ ਸਕਦਾ ਹੈ।

ਹੁਣ ਇਸ ਸਮੇਂ ਇਹ ਫਨਕਾਰ ਆਪਣੇ ਇੱਕ ਪੋਡਕਾਸਟ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਿਹਾ ਹੈ, ਇਸ ਪੋਡਕਾਸਟ ਦੌਰਾਨ ਗਾਇਕ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਜਦੋਂ ਗਾਇਕ ਤੋਂ ਪੁੱਛਿਆ ਗਿਆ ਕਿ "ਕੀ ਤੁਹਾਨੂੰ ਪਤਾ ਹੈ ਕਿ ਅਮਰੀਕਾ ਵਿੱਚ ਗੋਰਿਆਂ ਦਾ ਇੱਕ ਡਾਕਟਰ ਹੈ, ਜਿਸ ਦਾ ਨਾਂਅ ਡਾ. ਜੋਸ਼ੀ ਹੈ, ਜੋ ਤੁਹਾਡੇ ਗੀਤਾਂ ਨੂੰ ਟ੍ਰਾਂਸਲੇਸ਼ਨ ਕਰਕੇ ਗੋਰਿਆਂ ਨੂੰ ਸੁਣਾਉਂਦਾ ਹੈ ਅਤੇ ਉਨ੍ਹਾਂ ਦਾ ਇਲਾਜ ਕਰਦਾ ਹੈ।" ਇਸ ਗੱਲ ਨੂੰ ਸੁਣ ਕੇ ਪਹਿਲਾਂ ਤਾਂ ਗਾਇਕ ਹੱਸਦੇ ਪੈਂਦੇ ਹਨ ਅਤੇ ਫਿਰ ਕਹਿੰਦੇ ਹਨ, "ਹਾਂ ਮੈਨੂੰ ਇਹ ਤਰਨ (ਮੈਨੇਜਰ) ਨੇ ਦੱਸਿਆ ਸੀ, ਅਸੀਂ ਦਿੱਲੀ ਸੀ, ਸਾਡਾ ਹੋਟਲ ਤੋਂ ਵੈਨਿਊ ਤੱਕ ਦਾ ਰਸਤਾ ਲਗਭਗ 45 ਮਿੰਟ ਦਾ ਸੀ, ਉਸ ਸਮੇਂ ਮੈਨੂੰ ਤਰਨ ਕਹਿੰਦਾ ਬਾਈ ਇੱਕ ਡਾਕਟਰ ਹੈ ਅਮਰੀਕਾ ਤੋਂ, ਉਹ ਬਹੁਤ ਦੇਰ ਤੋਂ ਕਾਲ ਕਰ ਰਿਹਾ ਹੈ, ਹੁਣ ਸਾਡੇ ਕੋਲ ਟਾਈਮ ਹੈਗਾ 45 ਮਿੰਟ ਦਾ...ਕੀ ਮੈਂ ਤੁਹਾਡੀ ਗੱਲ ਕਰਵਾ ਦੇਵਾਂ? ਮੈਂ ਕਿਹਾ ਹਾਂ ਕਰਵਾ ਦੇ।"

ਆਪਣੀ ਗੱਲ ਜਾਰੀ ਰੱਖਦੇ ਹੋਏ ਗਾਇਕ ਨੇ ਅੱਗੇ ਕਿਹਾ, ''ਅਮਰੀਕਾ ਵਿੱਚ ਇੱਕ ਛੋਟਾ ਜਿਹਾ ਟਾਊਨ ਹੈ, ਉਸ ਡਾਕਟਰ ਦੀ ਸਾਰੀ ਪੜ੍ਹਾਈ ਉੱਥੋਂ ਦੀ ਹੀ ਹੈ, ਡਾਕਟਰ ਨੇ ਪਹਿਲਾਂ ਮੈਨੂੰ ਸਤਿ ਸ੍ਰੀ ਅਕਾਲ ਕਿਹਾ ਅਤੇ ਫਿਰ ਕਿਹਾ ਕਿ ਮੈਂ ਤੁਹਾਡੇ ਨਾਲ ਪ੍ਰਸ਼ੰਸਕ ਬਣ ਕੇ ਗੱਲ ਕਰਾਂ ਜਾਂ ਫਿਰ ਡਾਕਟਰ ਬਣਕੇ, ਮੈਂ ਕਿਹਾ 100 ਫੀਸਦੀ ਤੁਸੀਂ ਮੇਰੇ ਨਾਲ ਡਾਕਟਰ ਬਣਕੇ ਗੱਲ ਕਰੋ, ਉਹ ਕਹਿੰਦਾ ਠੀਕ ਹੈ, ਫਿਰ ਉਸਨੇ ਮੈਨੂੰ ਕਿਹਾ ਕਿ ਮੈਂ ਇੱਕ ਮਨੋਵਿਗਿਆਨੀ ਹਾਂ, ਮੈਂ ਹਸਪਤਾਲ ਵਿੱਚ ਕੰਮ ਕਰਦਾ ਹਾਂ ਅਤੇ ਇੱਥੇ ਕਾਫੀ ਸਾਰੇ ਮਰੀਜ਼ ਆਉਂਦੇ ਹਨ, ਉਹ ਲੋਕ ਤੁਹਾਡੀ ਭਾਸ਼ਾ ਨਹੀਂ ਸਮਝਦੇ, ਮੈਂ ਉਨ੍ਹਾਂ ਦੇ ਕੋਲ ਤੁਹਾਡਾ ਗਾਣਾ ਲਾ ਦਿੰਦਾ ਹਾਂ, ਫਿਰ ਮੈਂ ਉਨ੍ਹਾਂ ਦੇ ਦਿਮਾਗ਼ ਦੀ ਰੀਡਿੰਗ ਕਰਦਾ ਹਾਂ ਅਤੇ ਮੈਂ ਦੇਖਿਆ ਹੈ ਕਿ ਤੁਹਾਡੇ ਗੀਤਾਂ ਨਾਲ ਉਨ੍ਹਾਂ ਨੂੰ ਕਾਫੀ ਆਰਾਮ ਮਿਲਦਾ ਹੈ।''

ਇਸ ਤੋਂ ਬਾਅਦ ਗਾਇਕ ਨੇ ਕਿਹਾ, ''ਇਹ ਗੱਲ ਮੇਰੇ ਲਈ ਬਹੁਤ ਵੱਡੀ ਹੈ, ਕਿਉਂਕਿ ਮੈਂ ਤਾਂ ਆਪਣਾ ਕੰਮ ਕਰ ਰਿਹਾ ਹਾਂ, ਪਰ ਇਹ ਅਲੱਗ ਤਰ੍ਹਾਂ ਦਾ ਫਾਇਦਾ ਹੋ ਰਿਹਾ ਹੈ।'' ਤੁਹਾਨੂੰ ਦੱਸ ਦੇਈਏ ਕਿ ਗਾਇਕ ਦੇ ਇਸ ਪੋਡਕਾਸਟ ਉਤੇ ਦਰਸ਼ਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ਅਤੇ ਗਾਇਕ ਦੀ ਖੂਬ ਤਾਰੀਫ਼ ਕਰ ਰਹੇ ਹਨ।

ਸਤਿੰਦਰ ਸਰਤਾਜ ਦਾ ਵਰਕਫਰੰਟ

ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਸਤਿੰਦਰ ਸਰਤਾਜ ਇਸ ਸਮੇਂ ਆਪਣੀ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ, ਇਸ ਫਿਲਮ ਵਿੱਚ ਅਦਾਕਾਰ ਦੇ ਨਾਲ ਸਿੰਮੀ ਚਾਹਲ ਕਿਰਦਾਰ ਨਿਭਾਉਂਦੀ ਨਜ਼ਰੀ ਆਵੇਗੀ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਗਾਇਕ-ਅਦਾਕਾਰ ਨੇ ਹਾਲ ਵਿੱਚ ਇਸ ਫਿਲਮ ਦੀ ਸ਼ੂਟਿੰਗ ਖ਼ਤਮ ਕੀਤੀ ਹੈ।

ਇਹ ਵੀ ਪੜ੍ਹੋ:

ABOUT THE AUTHOR

...view details