ਪੰਜਾਬ

punjab

ETV Bharat / entertainment

ਇਸ 54 ਸਾਲਾਂ ਪੰਜਾਬੀ ਅਦਾਕਾਰ ਨੂੰ ਪਾਕਿਸਤਾਨੀ ਕੁੜੀਆਂ ਨੇ ਦਿੱਤੇ ਗੁਲਾਬ ਦੇ ਫੁੱਲ, ਦੇਖੋ ਵੀਡੀਓ - PUNJABI ACTOR

ਹਾਲ ਹੀ ਵਿੱਚ ਪੰਜਾਬੀ ਸਿਨੇਮਾ ਦੇ ਸ਼ਾਨਦਾਰ ਅਦਾਕਾਰ ਪਾਕਿਸਤਾਨ ਗਏ ਹੋਏ ਹਨ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸੁਆਗਤ ਹੋ ਰਿਹਾ ਹੈ।

Punjabi actor
Punjabi actor (Photo: Instagram)

By ETV Bharat Entertainment Team

Published : Feb 26, 2025, 1:16 PM IST

ਚੰਡੀਗੜ੍ਹ: ਰਾਣਾ ਰਣਬੀਰ ਪੰਜਾਬੀ ਸਿਨੇਮਾ ਦੇ ਸ਼ਾਨਦਾਰ ਅਦਾਕਾਰ ਹਨ, ਜੋ ਇਸ ਸਮੇਂ ਆਪਣੀ ਪਾਕਿਸਤਾਨੀ ਫੇਰੀ ਕਰਨ ਕਾਫੀ ਚਰਚਾ ਬਟੋਰ ਰਹੇ ਹਨ, ਹਾਲ ਹੀ ਵਿੱਚ ਅਦਾਕਾਰ ਨੇ ਇਸ ਨਾਲ ਸੰਬੰਧਤ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਅਦਾਕਾਰ ਪ੍ਰਸ਼ੰਸਕਾਂ ਨੂੰ ਵੀਡੀਓ ਰਾਹੀਂ ਪਾਕਿਸਤਾਨ ਦੀਆਂ ਗਲ਼ੀਆਂ ਦਿਖਾ ਰਹੇ ਹਨ।

ਇਸ ਸਭ ਦੇ ਵਿਚਕਾਰ ਅਦਾਕਾਰ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਕਹਿੰਦੇ ਹਨ ਕਿ ਇਹ ਗੁਲਾਬ ਦੇ ਫੁੱਲ ਉਨ੍ਹਾਂ ਨੂੰ ਫੁੱਲਾਂ ਵਰਗੀਆਂ ਕੁੜੀਆਂ ਤੋਂ ਮਿਲੇ ਹਨ, ਇਹ ਕੁੜੀਆਂ ਉਨ੍ਹਾਂ ਨੂੰ ਲਾਹੌਰ ਵਿੱਚ ਮਿਲੀਆਂ ਹਨ। ਇਸ ਤੋਂ ਬਾਅਦ ਅਦਾਕਾਰ ਉਨ੍ਹਾਂ ਦਾ ਧੰਨਵਾਦ ਕਰਦਾ ਵੀ ਨਜ਼ਰੀ ਪੈਂਦਾ ਹੈ। ਪ੍ਰਸ਼ੰਸਕ ਵੀ ਇਸ ਵੀਡੀਓ ਉਤੇ ਪਿਆਰ ਦੀ ਵਰਖਾ ਕਰ ਰਹੇ ਹਨ।

ਉਲੇਖਯੋਗ ਹੈ ਕਿ ਰੰਗਮੰਚ ਦੀ ਦੁਨੀਆਂ ਤੋਂ ਆਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਕਰਨ ਵਾਲੇ ਰਾਣਾ ਰਣਬੀਰ ਦੀ ਇਸ ਗੱਲੋਂ ਵੀ ਪ੍ਰਸ਼ੰਸਾ ਕੀਤੀ ਜਾਣੀ ਬਣਦੀ ਹੈ ਕਿ ਸਿਨੇਮਾ ਦੀ ਦੁਨੀਆਂ ਦੇ ਅਤਿ ਰੁਝੇਵਿਆਂ ਦੇ ਬਾਵਜੂਦ ਸਾਹਿਤ ਅਤੇ ਥੀਏਟਰ ਜਗਤ ਨਾਲ ਉਨ੍ਹਾਂ ਨੇ ਅਪਣੀ ਸਾਂਝ ਲਗਾਤਾਰ ਬਣਾਈ ਹੋਈ ਹੈ, ਜਿੰਨ੍ਹਾਂ ਵੱਲੋਂ ਰੰਗਮੰਚ ਨੂੰ ਜਿਉਂਦਿਆਂ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਕੜੀ ਵਜੋਂ ਹੀ ਸਾਹਮਣੇ ਲਿਆਂਦਾ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਨਾਟਕ।

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਫਿਲਮਾਂ ਦੇ ਨਾਲ-ਨਾਲ ਇੰਨੀ ਦਿਨੀਂ ਥੀਏਟਰ ਦੀ ਦੁਨੀਆਂ ਵਿੱਚ ਵੀ ਕਾਫ਼ੀ ਸਰਗਰਮ ਨਜ਼ਰ ਆ ਰਹੇ ਅਦਾਕਾਰ, ਲੇਖਕ, ਨਿਰਦੇਸ਼ਕ ਅਤੇ ਸਾਹਿਤਕਾਰ, ਜੋ ਆਪਣਾ ਨਾਟਕ 'ਮਾਸਟਰ ਜੀ' ਕਾਰਨ ਵੀ ਕੇਂਦਰ ਵਿੱਚ ਹਨ, ਜਿਸ ਦਾ ਉਨ੍ਹਾਂ ਵੱਲੋਂ ਦੇਸ਼-ਵਿਦੇਸ਼ ਵਿੱਚ ਮੰਚਨ ਸਫਲਤਾਪੂਰਵਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿਛਲੀ ਵਾਰ ਅਦਾਕਾਰ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਦੀ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' ਵਿੱਚ ਨਜ਼ਰ ਆਏ ਸਨ। ਇਸ ਪਹਿਲਾਂ ਅਦਾਕਾਰ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਨਾਲ ਨਜ਼ਰ ਆਏ ਸਨ।

ਇਹ ਵੀ ਪੜ੍ਹੋ:

ABOUT THE AUTHOR

...view details