ਪੰਜਾਬ

punjab

ETV Bharat / entertainment

ਇਸ ਹਫ਼ਤੇ ਹੋਏਗਾ ਧਮਾਕਾ, OTT 'ਤੇ ਦੇਖ ਸਕੋਗੇ ਇਹ ਵੈੱਬ ਸੀਰੀਜ਼ - OTT RELEASE THIS WEEK IN INDIA

OTT ਪ੍ਰੇਮੀਆਂ ਲਈ ਨਵਾਂ ਹਫ਼ਤਾ ਸ਼ੁਰੂ ਹੋ ਗਿਆ ਹੈ। ਆਓ ਦੇਖਦੇ ਹਾਂ ਕਿ ਇਸ ਹਫ਼ਤੇ OTT 'ਤੇ ਕੀ ਰਿਲੀਜ਼ ਹੋਣ ਜਾ ਰਿਹਾ ਹੈ।

OTT RELEASE THIS WEEK
OTT RELEASE THIS WEEK (Poster)

By ETV Bharat Entertainment Team

Published : Dec 20, 2024, 2:59 PM IST

ਹੈਦਰਾਬਾਦ:OTT ਪ੍ਰੇਮੀਆਂ ਲਈ ਇੱਕ ਹੋਰ ਸ਼ੁੱਕਰਵਾਰ ਆ ਗਿਆ ਹੈ ਅਤੇ ਦਰਸ਼ਕਾਂ ਨੂੰ ਲੁਭਾਉਣ ਲਈ ਬਹੁਤ ਕੁੱਝ OTT ਉਤੇ ਰਿਲੀਜ਼ ਹੋਣ ਜਾ ਰਿਹਾ ਹੈ। ਡਾਕੂਮੈਂਟਰੀ 'ਯੋ ਯੋ ਹਨੀ ਸਿੰਘ: ਫੇਮਸ' ਤੋਂ ਲੈ ਕੇ 'ਸਕੁਇਡ ਗੇਮ ਸੀਜ਼ਨ 2' ਤੱਕ, ਇਸ ਹਫ਼ਤੇ ਕਾਫੀ ਕੁੱਝ ਸ਼ਾਨਦਾਰ ਦੇਖਣ ਨੂੰ ਮਿਲੇਗਾ। ਇਸ ਲਈ ਆਓ ਇਸ ਹਫ਼ਤੇ OTT ਰਿਲੀਜ਼ਾਂ 'ਤੇ ਇੱਕ ਨਜ਼ਰ ਮਾਰੀਏ।

'ਯੋ ਯੋ ਹਨੀ ਸਿੰਘ: ਫੇਮਸ'

ਇੱਕ ਸਮਾਂ ਸੀ ਜਦੋਂ ਭਾਰਤੀ ਰੈਪਰ ਯੋ ਯੋ ਹਨੀ ਸਿੰਘ ਦੇ ਗੀਤ ਪੂਰੀ ਦੁਨੀਆ ਵਿੱਚ ਮਸ਼ਹੂਰ ਸਨ। ਅਚਾਨਕ ਰੈਪਰ ਨੇ ਗਾਇਕੀ ਦੀ ਦੁਨੀਆ ਤੋਂ ਦੂਰੀ ਬਣਾ ਲਈ। ਲੰਬੇ ਸਮੇਂ ਬਾਅਦ ਰੈਪਰ ਨੇ ਇੱਕ ਵਾਰ ਫਿਰ ਸਟੇਜ 'ਤੇ ਵਾਪਸੀ ਕੀਤੀ ਹੈ। ਉਸ ਦੇ ਪੂਰੇ ਜੀਵਨ ਦੀ ਇੱਕ ਝਲਕ, ਉਸ ਦੇ ਨਾਲ ਸਾਲਾਂ ਵਿੱਚ ਕੀ ਵਾਪਰਿਆ ਹੈ, ਉਸ ਦੀ ਜੀਵਨੀ ਦਸਤਾਵੇਜ਼ੀ 'ਯੋ ਯੋ ਹਨੀ ਸਿੰਘ: ਫੇਮਸ' ਵਿੱਚ ਦੇਖੀ ਜਾ ਸਕਦੀ ਹੈ, ਜੋ ਇਸ ਹਫ਼ਤੇ OTT ਰਿਲੀਜ਼ਾਂ ਵਿੱਚੋਂ ਇੱਕ ਹੈ। 'ਯੋ ਯੋ ਹਨੀ ਸਿੰਘ: ਫੇਮਸ' ਉਸ ਦੇ ਸਟਾਰਡਮ ਦੀ ਝਲਕ ਦੇਵੇਗੀ, ਹੇਠਾਂ ਡਿੱਗਣ ਤੋਂ ਲੈ ਕੇ ਵਾਪਸੀ ਤੱਕ। ਇਸ ਦਾ ਨਿਰਦੇਸ਼ਨ ਮੋਜ਼ੇ ਸਿੰਘ ਨੇ ਕੀਤਾ ਹੈ। ਇਹ ਅੱਜ ਯਾਨੀ 20 ਦਸੰਬਰ ਤੋਂ ਨੈੱਟਫਲਿਕਸ 'ਤੇ ਉੱਪਲਬਧ ਹੈ।

'ਮੂਨਵਾਕ'

ਮੂਨਵਾਕ ਇੱਕ ਰੁਮਾਂਚਕ ਨਵੀਂ ਲੜੀ ਹੈ, ਜੋ ਰੁਮਾਂਸ ਦੇ ਨਾਲ-ਨਾਲ ਦੋ ਚੋਰਾਂ ਦੀ ਜ਼ਿੰਦਗੀ ਨੂੰ ਦਰਸਾਉਂਦੀ ਹੈ। ਇਸ ਸੀਰੀਜ਼ 'ਚ ਦੋ ਚੋਰ ਹਨ, ਜਿਨ੍ਹਾਂ ਦੇ ਨਾਂਅ ਤਾਰਿਕ ਅਤੇ ਮੈਡੀ ਹਨ। ਦੋਨਾਂ ਨੂੰ ਇੱਕ ਹੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਕੁੜੀ ਦਾ ਦਿਲ ਜਿੱਤਣ ਲਈ ਦੋਵਾਂ ਨੂੰ ਸਭ ਤੋਂ ਕੀਮਤੀ ਚੀਜ਼ ਚੋਰੀ ਕਰਨੀ ਪੈਂਦੀ ਹੈ। ਇਸ ਦੌਰਾਨ ਸੀਰੀਜ਼ 'ਚ ਕਾਮੇਡੀ ਦੇ ਨਾਲ-ਨਾਲ ਐਕਸ਼ਨ ਸੀਨ ਵੀ ਦੇਖਣ ਨੂੰ ਮਿਲ ਰਹੇ ਹਨ। ਇਹ ਸੀਰੀਜ਼ ਅੱਜ (20 ਦਸੰਬਰ, 2024) ਤੋਂ ਜੀਓ ਸਿਨੇਮਾ 'ਤੇ ਸਟ੍ਰੀਮ ਹੋ ਰਹੀ ਹੈ।

'ਜ਼ੈਬਰਾ'

ਦੱਖਣੀ ਸਟਾਰ ਸੱਤਿਆਦੇਵ ਦੀ ਤੇਲਗੂ ਕ੍ਰਾਈਮ ਥ੍ਰਿਲਰ 'ਜ਼ੈਬਰਾ' ਦਾ ਓਟੀਟੀ ਪ੍ਰੀਮੀਅਰ 20 ਦਸੰਬਰ ਨੂੰ ਸਟ੍ਰੀਮਿੰਗ ਪਲੇਟਫਾਰਮ ਅਹਾ 'ਤੇ ਸ਼ੁਰੂ ਹੋ ਗਈ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੋਲਡ ਮੈਂਬਰਸ਼ਿਪ ਵਾਲੇ ਗਾਹਕਾਂ ਨੂੰ 19 ਦਸੰਬਰ ਨੂੰ 24 ਘੰਟੇ ਪਹਿਲਾਂ ਫਿਲਮ ਦੇਖਣ ਦਾ ਲਾਭ ਮਿਲਿਆ ਹੈ। 'ਜ਼ੈਬਰਾ' ਦੀ ਕਹਾਣੀ ਸੂਰਿਆ ਦੇ ਦੁਆਲੇ ਘੁੰਮਦੀ ਹੈ, ਜੋ ਇੱਕ ਬੈਂਕ ਕਰਮਚਾਰੀ ਹੈ ਜੋ ਵਿੱਤੀ ਧੋਖਾਧੜੀ ਵਿੱਚ ਫਸ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਰੋਮਾਂਚਕ ਘਟਨਾਵਾਂ ਦੀ ਲੜੀ ਹੁੰਦੀ ਹੈ। ਇਹ ਤੇਲਗੂ ਅਤੇ ਤਾਮਿਲ ਭਾਸ਼ਾਵਾਂ ਵਿੱਚ ਉੱਪਲਬਧ ਹੈ। ਇਸ ਵਿੱਚ ਸੱਤਿਆਦੇਵ, ਪ੍ਰਿਆ ਭਵਾਨੀ ਸ਼ੰਕਰ, ਅੰਮ੍ਰਿਤਾ ਆਇੰਗਰ ਅਹਿਮ ਭੂਮਿਕਾਵਾਂ ਵਿੱਚ ਹਨ।

ਸਕੁਇਡ ਗੇਮ ਸੀਜ਼ਨ 2

'ਸਕੁਇਡ ਗੇਮ' ਦਾ ਦੂਜਾ ਸੀਜ਼ਨ ਨਵੇਂ ਕਿਰਦਾਰਾਂ ਅਤੇ ਸ਼ਾਨਦਾਰ ਗੇਮਾਂ ਨਾਲ ਵਾਪਸ ਆ ਰਿਹਾ ਹੈ। ਇਹ ਸੀਰੀਜ਼ 26 ਦਸੰਬਰ 2024 ਨੂੰ ਨੈੱਟਫਲਿਕਸ 'ਤੇ ਸਟ੍ਰੀਮ ਹੋਣ ਜਾ ਰਹੀ ਹੈ।

ਕਿਊਬਿਕਲਸ ਸੀਜ਼ਨ 4

ਕਿਊਬਿਕਲਸ ਵੈੱਬ ਸੀਰੀਜ਼ ਆਪਣੇ ਚੌਥੇ ਸੀਜ਼ਨ ਦੇ ਨਾਲ ਵਾਪਸ ਆ ਗਈ ਹੈ। ਇਹ ਸੀਰੀਜ਼ ਦਫ਼ਤਰੀ ਜੀਵਨ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਕਰਮਚਾਰੀਆਂ ਅਤੇ ਉਹਨਾਂ ਦੇ ਨਵੇਂ ਬਦਲਾਅ ਦੇ ਅਨੁਕੂਲ ਹੋਣ ਦੇ ਤਰੀਕੇ 'ਤੇ ਅਧਾਰਤ ਹੈ। ਇਹ ਸੀਰੀਜ਼ ਅੱਜ ਤੋਂ ਸੋਨੀ ਲਿਵ 'ਤੇ ਵੀ ਪ੍ਰਸਾਰਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ:

ABOUT THE AUTHOR

...view details