ਪੰਜਾਬ

punjab

ETV Bharat / entertainment

ਪਿਤਾ ਦਿਵਸ ਮੌਕੇ ਵਰੁਣ ਧਵਨ ਨੇ ਦਿਖਾਈ ਆਪਣੀ ਧੀ ਦੀ ਪਹਿਲੀ ਝਲਕ, ਵੱਖ-ਵੱਖ ਸਿਤਾਰਿਆਂ ਨੇ ਦਿੱਤੀਆਂ ਪ੍ਰਤੀਕਿਰੀਆਵਾਂ - Fathers Day 2024 - FATHERS DAY 2024

Father's Day 2024: ਪਹਿਲੀ ਵਾਰ ਪਿਤਾ ਬਣੇ ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਪਿਤਾ ਦਿਵਸ ਮੌਕੇ ਆਪਣੀ ਬੇਟੀ ਦੀ ਪਹਿਲੀ ਝਲਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਪੋਸਟ 'ਤੇ ਜਾਹਨਵੀ-ਪਰਿਣੀਤੀ ਸਮੇਤ ਕਈ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Father's Day 2024
Father's Day 2024 (Instagram)

By ETV Bharat Entertainment Team

Published : Jun 16, 2024, 4:50 PM IST

ਮੁੰਬਈ: ਹਾਲ ਹੀ 'ਚ ਪਿਤਾ ਬਣੇ ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਫਾਦਰਜ਼ ਡੇਅ ਮੌਕੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਅੱਜ ਵਰੁਣ ਨੇ ਇੰਸਟਾਗ੍ਰਾਮ 'ਤੇ ਆਪਣੀ ਬੇਟੀ ਦੀ ਇੱਕ ਛੋਟੀ ਜਿਹੀ ਝਲਕ ਪ੍ਰਸ਼ੰਸਕਾਂ ਨੂੰ ਦਿਖਾਈ ਹੈ। ਦੱਸ ਦਈਏ ਕਿ ਵਰੁਣ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ।

ਵਰੁਣ ਧਵਨ ਨੇ ਆਪਣੀ ਬੇਟੀ ਦੀ ਦਿਖਾਈ ਝਲਕ: ਵਰੁਣ ਧਵਨ ਨੇ ਇੰਸਟਾਗ੍ਰਾਮ 'ਤੇ ਦੋ ਪੋਸਟਾਂ ਸ਼ੇਅਰ ਕੀਤੀਆਂ ਹਨ। ਹਾਲਾਂਕਿ, ਇਸ ਪੋਸਟ 'ਚ ਉਨ੍ਹਾਂ ਨੇ ਅਜੇ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ। ਸ਼ੇਅਰ ਕੀਤੀ ਗਈ ਪਹਿਲੀ ਤਸਵੀਰ 'ਚ ਵਰੁਣ ਨੇ ਆਪਣੀ ਬੇਟੀ ਦੀ ਉਂਗਲ ਫੜੀ ਹੋਈ ਹੈ ਅਤੇ ਦੂਜੀ ਤਸਵੀਰ ਵਿੱਚ ਵਰੁਣ ਨੇ ਆਪਣੇ ਕੁੱਤੇ ਦਾ ਪੰਜਾ ਫੜਿਆ ਹੋਇਆ ਹੈ। ਤਸਵੀਰਾਂ ਸ਼ੇਅਰ ਕਰਦੇ ਹੋਏ ਵਰੁਣ ਨੇ ਕੈਪਸ਼ਨ 'ਚ ਲਿਖਿਆ, "ਪਿਤਾ ਦਿਵਸ ਮੁਬਾਰਕ। ਮੇਰੇ ਪਿਤਾ ਨੇ ਮੈਨੂੰ ਸਿਖਾਇਆ ਹੈ ਕਿ ਇਸ ਦਿਨ ਨੂੰ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਬਾਹਰ ਜਾ ਕੇ ਆਪਣੇ ਪਰਿਵਾਰ ਲਈ ਕੰਮ ਕਰਨਾ। ਇਸ ਲਈ ਮੈਂ ਅਜਿਹਾ ਹੀ ਕਰ ਰਿਹਾ ਹਾਂ। ਬੇਟੀ ਦਾ ਪਿਤਾ ਬਣਨ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ।"

ਇਨ੍ਹਾਂ ਸਿਤਾਰਿਆਂ ਨੇ ਦਿੱਤੀ ਪ੍ਰਤੀਕਿਰਿਆ: ਵਰੁਣ ਧਵਨ ਵੱਲੋ ਸ਼ੇਅਰ ਕੀਤੀ ਗਈ ਪੋਸਟ 'ਤੇ ਕਈ ਸਿਤਾਰਿਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜਾਹਨਵੀ ਕਪੂਰ ਅਤੇ ਜ਼ੋਇਆ ਅਖਤਰ ਨੇ ਕੰਮੈਟ 'ਚ ਦਿਲ ਵਾਲੇ ਇਮੋਜੀ ਭੇਜੇ ਹਨ। ਪਰਿਣੀਤੀ ਚੋਪੜਾ ਨੇ ਇਮੋਜੀ ਦੇ ਨਾਲ ਕੰਮੈਟ ਕਰਦੇ ਹੋਏ ਲਿਖਿਆ, 'ਗਰਲ ਡੈਡ ਵੀਡੀ, ਵੱਡਾ ਹੋ ਗਿਆ ਰੇ ਤੂੰ। ਅਦਾਕਾਰ ਮਨੀਸ਼ ਪਾਲ ਨੇ ਕਿਹਾ, 'ਸਭ ਤੋਂ ਵਧੀਆ! ਧੀਆਂ ਵਰਦਾਨ ਹਨ।' ਇਸਦੇ ਨਾਲ ਹੀ, ਸਮੰਥਾ ਰੁਥ ਪ੍ਰਭੁ ਨੇ ਕੰਮੈਟ 'ਚ ਇਮੋਸ਼ਨਲ ਹੋ ਕੇ ਦਿਲ ਵਾਲੇ ਇਮੋਜੀ ਭੇਜੇ ਹਨ। ਸਿਰਫ਼ ਸਿਤਾਰੇ ਹੀ ਨਹੀਂ, ਸਗੋਂ ਵਰੁਣ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਨੇ ਵੀ ਪ੍ਰਤੀਕਿਰੀਆਵਾਂ ਦਿੱਤੀਆਂ ਹਨ। ਇੱਕ ਫੈਨ ਨੇ ਕੰਮੈਟ ਕਰਦੇ ਹੋਏ ਲਿਖਿਆ, 'ਤੁਸੀਂ ਪਹਿਲਾਂ ਹੀ ਚੰਗੇ ਇਨਸਾਨ ਹੋ, ਹੁਣ ਤੁਸੀਂ ਸਭ ਤੋਂ ਵਧੀਆ ਬੇਟੀ ਦੇ ਪਿਤਾ ਸਾਬਤ ਹੋਵੋਗੇ। ਪਿਤਾ ਦਿਵਸ ਮੁਬਾਰਕ, ਹੀਰੋ!' ਇੱਕ ਨੇ ਲਿਖਿਆ, 'ਓਹ, ਤੁਹਾਡੀ ਬੇਟੀ ਇਸ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਕੁੜੀ ਹੈ, ਸਾਡੀ ਛੋਟੀ ਰਾਜਕੁਮਾਰੀ।'

ਵਰੁਣ ਧਵਨ ਅਤੇ ਨਤਾਸ਼ਾ ਦੇ ਘਰ ਬੇਟੀ ਨੇ ਲਿਆ ਜਨਮ: ਦੱਸ ਦਈਏ ਕਿ ਵਰੁਣ ਅਤੇ ਨਤਾਸ਼ਾ ਦੀ ਬੇਟੀ ਦਾ ਜਨਮ 3 ਜੂਨ ਨੂੰ ਹੋਇਆ ਸੀ। ਆਪਣੀ ਬੇਟੀ ਦੇ ਜਨਮ ਦੀ ਖੁਸ਼ੀ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਨ ਲਈ ਵਰੁਣ ਨੇ ਇੰਸਟਾਗ੍ਰਾਮ 'ਤੇ ਇੱਕ ਕਿਊਟ ਵੀਡੀਓ ਸ਼ੇਅਰ ਕੀਤੀ ਸੀ। ਵੀਡੀਓ ਪੋਸਟ 'ਚ ਲਿਖਿਆ ਸੀ, 'ਬੇਬੀ ਧਵਨ, ਮਾਣਮੱਤੇ ਮਾਤਾ-ਪਿਤਾ ਨਤਾਸ਼ਾ ਅਤੇ ਵਰੁਣ, ਮਾਣਮੱਤਾ ਪਰਿਵਾਰ। ਇਸਦੇ ਨਾਲ ਹੀ, ਕੈਪਸ਼ਨ 'ਚ ਵਰੁਣ ਨੇ ਲਿਖਿਆ, 'ਸਾਡੀ ਬੇਬੀ ਗਰਲ ਆਈ ਹੈ ਅਤੇ ਸ਼ੁਭਕਾਮਨਾਵਾਂ ਲਈ ਸਾਰਿਆਂ ਦਾ ਧੰਨਵਾਦ।"

ABOUT THE AUTHOR

...view details