ਲੁਧਿਆਣਾ: ਲੁਧਿਆਣਾ ਦੇ ਵਿੱਚ ਗਲੋਬਲੀ ਸਟਾਰ ਦਿਲਜੀਤ ਦੁਸਾਂਝ ਦੇ ਸ਼ੋਅ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ, 31 ਦਸੰਬਰ ਦੀ ਸ਼ਾਮ 8 ਵਜੇ ਸ਼ੋਅ ਸ਼ੁਰੂ ਹੋਵੇਗਾ ਅਤੇ ਨਵਾਂ ਸਾਲ ਲੋਕ ਦਿਲਜੀਤ ਦੇ ਨਾਲ ਮਨਾਉਣਗੇ। ਹੁਣ ਟਿਕਟਾਂ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਾਫੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ।
ਦਰਅਸਲ, ਪੋਰਟਲ ਖੋਲਣ ਤੋਂ ਥੋੜ੍ਹੀ ਦੇਰ ਬਾਅਦ ਹੀ ਸਾਰੀਆਂ ਟਿਕਟਾਂ ਵਿਕ ਗਈਆਂ, ਜਿਸ ਨੂੰ ਲੈ ਕੇ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਟਿਕਟਾਂ ਨੂੰ ਬਲੈਕ ਕੀਤਾ ਜਾ ਰਿਹਾ ਹੈ, ਸੋਸ਼ਲ ਮੀਡੀਆ ਉਤੇ ਟਿਕਟਾਂ ਵੇਚੀਆਂ ਜਾ ਰਹੀਆਂ ਹਨ। 5000 ਰੁਪਏ ਦੀ ਟਿਕਟ ਦੇ ਲਈ 10 ਹਜ਼ਾਰ ਦੀ ਮੰਗ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਕੁਝ ਸਮਾਜ ਸੇਵੀਆਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਪੋਸਟਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ ਅਤੇ ਸਾਈਬਰ ਸੈੱਲ ਲੁਧਿਆਣਾ ਦੇ ਕੋਲ ਕੁਝ ਸ਼ਿਕਾਇਤਾਂ ਵੀ ਆਈਆਂ ਹਨ।
ਇਸ ਸੰਬੰਧੀ ਸੋਸ਼ਲ ਮੀਡੀਆ ਅਕਾਊਂਟ ਦੇ ਕੁਝ ਤਸਵੀਰਾਂ ਵੀ ਸਾਹਮਣੇ ਆਈ ਆ ਰਹੀਆਂ ਹਨ, ਹਾਲਾਂਕਿ ਈਟੀਵੀ ਭਾਰਤ ਇਸ ਦੀ ਪੁਸ਼ਟੀ ਨਹੀਂ ਕਰਦਾ, ਪਰ ਸੋਸ਼ਲ ਮੀਡੀਆ ਉਤੇ ਇਹ ਚਰਚਾ ਜ਼ਰੂਰ ਹੁਣ ਛਿੜੀ ਹੋਈ ਹੈ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਫਿਲਹਾਲ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ।
ਕਿਸ ਜਗ੍ਹਾਂ ਉਤੇ ਹੋਏਗਾ ਸ਼ੋਅ
ਉਲੇਖਯੋਗ ਹੈ ਕਿ ਦਿਲਜੀਤ ਦਾ ਇਹ ਸ਼ੋਅ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫੁੱਟਬਾਲ ਮੈਦਾਨ ਦੇ ਵਿੱਚ ਹੋਣ ਜਾ ਰਿਹਾ ਹੈ। ਜਿਸ ਵਿੱਚ 30 ਤੋਂ 40 ਲੋਕਾਂ ਦੇ ਪਹੁੰਚਣ ਦੀ ਉਮੀਦ ਜਤਾਈ ਗਈ ਹੈ, ਇਸ ਨੂੰ ਲੈ ਕੇ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਹਨ।
2000 ਦੇ ਕਰੀਬ ਪੁਲਿਸ ਮੁਲਾਜ਼ਮ ਸੁਰੱਖਿਆ ਦੇ ਵਿੱਚ ਤੈਨਾਤ ਰਹਿਣਗੇ, ਕਿਉਂਕਿ ਲੋਕ ਨਵੇਂ ਸਾਲ ਦੇ ਜਸ਼ਨ ਦੇ ਵਿੱਚ ਵੀ ਡੁੱਬੇ ਹੋਣਗੇ, ਇਸ ਕਰਕੇ ਸੜਕਾਂ ਉਤੇ ਕੋਈ ਹੁੱਲੜਬਾਜ਼ੀ ਨਾ ਹੋ ਸਕੇ, ਇਸ ਨੂੰ ਲੈ ਕੇ ਵੀ ਪੁਲਿਸ ਤੈਨਾਤ ਰਹੇਗੀ, ਜਿਸ ਥਾਂ ਉਤੇ ਦਿਲਜੀਤ ਦਾ ਸ਼ੋਅ ਹੋਣਾ ਹੈ, ਉੱਥੇ ਹੁਣ ਮੀਡੀਆ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ ਪਰ ਸਾਡੀ ਟੀਮ ਵੱਲੋਂ ਦਿਲਜੀਤ ਦੇ ਸ਼ੋਅ ਦੇ ਲਈ ਗਰਾਊਂਡ ਦੇ ਵਿੱਚ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ, ਜਿਸ ਵਿੱਚ ਵਿਖਾਇਆ ਗਿਆ ਕਿ ਇੱਕ ਵੱਡੀ ਸਟੇਜ ਜ਼ਰੂਰ ਲਗਾਈ ਗਈ ਹੈ, ਜਿੱਥੇ ਦਿਲਜੀਤ ਪ੍ਰੋਫਾਰਮ ਕਰਨਗੇ।
ਇਸ ਤੋਂ ਇਲਾਵਾ ਕਈ ਵੈਨਿਟੀ ਵੈਨ ਵੀ ਹੁਣੇ ਤੋਂ ਆ ਕੇ ਉੱਥੇ ਖੜ੍ਹ ਗਈਆਂ ਹਨ। ਦਿਲਜੀਤ ਦੁਸਾਂਝ ਦੇ ਸ਼ੋਅ ਨੂੰ ਲੈ ਕੇ ਲੋਕ ਜਿੱਥੇ ਪੱਭਾਂ ਭਰ ਹੋਏ ਸਰੋਤਿਆਂ ਨੇ ਟਿਕਟਾਂ ਨਾ ਮਿਲਣ ਕਾਰਨ ਨਿਰਾਸ਼ਾ ਵੀ ਜਤਾਈ ਹੈ।
ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਦੁਸਾਂਝ ਇਸ ਸਮੇਂ ਕਈ ਬਾਲੀਵੁੱਡ ਫਿਲਮਾਂ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਜਿਸ ਵਿੱਚ 'ਬਾਰਡਰ 2' ਸ਼ਾਮਲ ਹੈ, ਜਿਸ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ: