ਚੰਡੀਗੜ੍ਹ: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਦਿਹਾਂਤ ਦੀ ਖਬਰ ਤੋਂ ਬਾਅਤ ਦੇਸ਼ ਦੁਨੀਆ ਅਤੇ ਸਿਆਸਤ ਜਗਤ 'ਚ ਸੋਗ ਦੀ ਲਹਿਰ ਹੈ। 92 ਸਾਲ ਦੀ ਉਮਰ 'ਚ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਸਾਬਕਾ ਪੀਐਮ ਡਾ.ਮਨਮੋਹਨ ਸਿੰਘ ਦੇ ਦਿਹਾਂਤ 'ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼੍ਰਧਾਂਜਲੀ ਦਿੱਤੀ ਹੈ। ਉਹਨਾਂ ਨੇ ਡਾ. ਮਨਮੋਹਨ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਦੀ ਵਿੱਤੀ ਹਲਾਤਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਸੰਭਾਲਿਆ ਅਤੇ ਵਿੱਤ ਮੰਤਰੀ ਹੁੰਦੇ ਹੋਏ ਜੋ ਇਮਾਨਦਾਰੀ ਅਤੇ ਸੁਝ ਬੁਝ ਦਿਖਾਈ ਉਸ ਨੂੰ ਕੋਈ ਭੁਲਾ ਨਹੀਂ ਸਕਦਾ। ਡਾਕਟਰ ਮਨਮੋਹਨ ਸਿੰਘ ਕਾਂਗਰਸ ਦੇ ਹੀ ਨਹੀਂ ਬਲਕਿ ਦੇਸ਼ ਦੁਨੀਆਂ ਦੇ ਲੋਕਾਂ ਦੇ ਹਰਮਨ ਪਿਆਰੇ ਸਨ।
#WATCH | Amritsar, Punjab | On the demise of former PM Dr Manmohan Singh, Congress leader Partap Singh Bajwa says, " it is an unfortunate incident for the nation. he was a world figure. i would call him the einstein of the economy...his contributions will be remembered by the… pic.twitter.com/RDDfsJWAns
— ANI (@ANI) December 27, 2024
ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਦਿੱਤੀ ਸ਼ਰਧਾਂਜਲੀ
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਗ ਦਾ ਪ੍ਰਗਟਾਵਾ ਕਰਦਿਆਂ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਅਤੇ ਐਕਸ 'ਤੇ ਲਿਖਿਆ ਕਿ, ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੇ ਅਕਾਲ ਚਲਾਣਾ ਦੀ ਦੁਖ਼ਦ ਖ਼ਬਰ ਮਿਲੀ। ਦੇਸ਼ ਲਈ ਇਹ ਵੱਡਾ ਘਾਟਾ ਹੈ। ਭਾਰਤ ਦੀ ਵਿਗੜੀ ਅਰਥ ਵਿਵਸਥਾ ਨੂੰ ਮੁੜ ਲੀਹਾਂ 'ਤੇ ਲਿਆਉਣ ਵਾਲੇ ਇਸ ਮਹਾਨ ਅਰਥਸ਼ਾਸਤਰੀ ਦੀ ਘਾਟ ਦੇਸ਼ ਵਾਸੀਆਂ ਨੂੰ ਹਮੇਸ਼ਾ ਰੜਕਦੀ ਰਹੇਗੀ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਪ੍ਰਸ਼ੰਸਕਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਵਾਹਿਗੁਰੂ ਵਾਹਿਗੁਰੂ
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੇ ਅਕਾਲ ਚਲਾਣਾ ਦੀ ਦੁਖ਼ਦ ਖ਼ਬਰ ਮਿਲੀ। ਦੇਸ਼ ਲਈ ਇਹ ਵੱਡਾ ਘਾਟਾ ਹੈ।
— Bhagwant Mann (@BhagwantMann) December 26, 2024
ਭਾਰਤ ਦੀ ਵਿਗੜੀ ਅਰਥ ਵਿਵਸਥਾ ਨੂੰ ਮੁੜ ਲੀਹਾਂ 'ਤੇ ਲਿਆਉਣ ਵਾਲੇ ਇਸ ਮਹਾਨ ਅਰਥਸ਼ਾਸਤਰੀ ਦੀ ਘਾਟ ਦੇਸ਼ ਵਾਸੀਆਂ ਨੂੰ ਹਮੇਸ਼ਾ ਰੜਕਦੀ ਰਹੇਗੀ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ…
ਰਾਜਾ ਵੜਿੰਗ ਦੀ ਸ਼ਰਧਾਂਜਲੀ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਦੇ ਦਿਹਾਂਤ 'ਤੇ ਸੋਗ ਦਾ ਪ੍ਰਗਟਾਵਾ ਕੀਤਾ ਅਤੇ ਲਿਖਿਆ ਕਿ, ਇੱਕ ਸੱਚੇ ਰਾਜਨੇਤਾ ਅਤੇ ਬੇਮਿਸਾਲ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਜੀ ਦੇ ਵਿਛੋੜੇ 'ਤੇ ਬਹੁਤ ਦੁੱਖ ਹੋਇਆ। ਭਾਰਤ ਦੀ ਤਰੱਕੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪਰਿਵਾਰ ਨਾਲ ਦਿਲੀ ਹਮਦਰਦੀ।
Deeply saddened by the loss of Dr. Manmohan Singh Ji, a true statesman & exceptional economist. His contributions to India's progress will forever be remembered.
— Amarinder Singh Raja Warring (@RajaBrar_INC) December 26, 2024
Heartfelt condolences to the family 🙏 #ManmohanSingh #RIP pic.twitter.com/km89sBY2TT
ਨਵਜੋਤ ਸਿੱਧੂ ਵੱਲੋਂ ਸ਼ਰਧਾਂਜਲੀ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਡਾਕਟਰ ਮਨਮੋਹਨ ਸਿੰਘ ਦੇ ਦਿਹਾਂਤ 'ਤੇ ਸ਼ਰਧਾਂਜਲੀ ਦਿੰਦਿਆਂ ਸੋਸ਼ਲ ਮੀਡੀਆ ਉਤੇ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਇੱਕ ਵੀਡੀਓ ਅਤੇ ਇੱਕ ਤਸਵੀਰ ਦੇ ਨਾਲ ਲਿਖਿਆ ਹੈ ਕਿ "ਜਦੋਂ ਵੀ ਭਾਰਤੀ ਰਾਜਨੀਤੀ ਵਿੱਚ ਚਰਿੱਤਰ, ਯੋਗਤਾ ਅਤੇ ਇਮਾਨਦਾਰੀ ਦਾ ਇਤਿਹਾਸ ਲਿਖਿਆ ਜਾਵੇਗਾ, ਤੁਹਾਡਾ ਨਾਮ ਪਹਿਲੇ ਪੰਨੇ 'ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਨਾ ਤੈਥੋਂ ਪਹਿਲਾਂ ਕੋਈ ਏਦਾਂ ਦਾ ਸੀ ਤੇ ਨਾ ਤੇਰੇ ਤੋਂ ਬਾਅਦ ਕੋਈ ਏਦਾਂ ਦਾ ਹੋਵੇਗਾ !!"
A legendary Prime Minister , who is and will be a cult figure forever…. His legend will keep growing….. for institutions never die, they keep inspiring generations.
— Navjot Singh Sidhu (@sherryontopp) December 27, 2024
जब भी हिंदुस्तान की सियासत में किरदार , क़ाबिलियत और ईमानदारी का इतिहास लिखा जाएगा ,आपका नाम पहले सफ़े पे… pic.twitter.com/mXIUEWMAZl
ਭਾਜਪਾ ਆਗੂ ਨੇ ਪਰਿਵਾਰ ਨਾਲ ਜਤਾਈ ਹਮਦਰਦੀ
ਭਾਜਪਾ ਆਗੂ ਮਹਾਰਾਣੀ ਪ੍ਰਨੀਤ ਕੌਰ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਦੀਆਂ ਧੀਆਂ ਅਤੇ ਉਹਨਾਂ ਦੇ ਪਤਨੀ ਪ੍ਰਤੀ ਹਮਦਰਦੀ ਜਤਾਈ ਅਤੇ ਕਿਹਾ ਕਿ ਪਰਮਾਤਮਾ ਉਹਨਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਅਤੇ ਅਰਥ ਸ਼ਾਸਤਰੀ ਰਹਿੰਦੇ ਹੋਏ ਨਿਭਾਈਆਂ ਸੇਵਾਵਾਂ ਅਤੇ ਦੇਸ਼ ਨੂੰ ਦਿੱਤੇ ਗਏ ਲਾਭ ਲਈ ਧਨਵਾਦ ਕੀਤਾ। ਉਹਨਾਂ ਕਿਹਾ ਕਿ ਦੇਸ਼ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ।
With the passing away of Dr Manmohan Singh ji an era of statesmanship and of civilised values in public life sadly comes to a close. Dr Sahib combined simplicity in personal life with decency, civility and uprightness in politics. A democrat to the core, Dr Sahib transcended the… pic.twitter.com/b58BObVy9t
— Sukhbir Singh Badal (@officeofssbadal) December 26, 2024
ਸੁਖਬੀਰ ਬਾਦਲ ਦੀ ਸ਼ਰਧਾਂਜਲੀ
ਸ਼੍ਰੋਮਣੀ ਅਕਾਲੀ ਦਲ ਤੋਂ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ, ਡਾ: ਮਨਮੋਹਨ ਸਿੰਘ ਜੀ ਦੇ ਦਿਹਾਂਤ ਨਾਲ ਜਨਤਕ ਜੀਵਨ ਵਿੱਚ ਰਾਜਨੀਤਿਕਤਾ ਅਤੇ ਸੱਭਿਅਕ ਕਦਰਾਂ-ਕੀਮਤਾਂ ਦਾ ਇੱਕ ਯੁੱਗ ਅਫ਼ਸੋਸ ਨਾਲ ਸਮਾਪਤ ਹੋ ਗਿਆ ਹੈ। ਡਾ. ਸਾਹਿਬ ਨੇ ਨਿੱਜੀ ਜੀਵਨ ਵਿਚ ਸਾਦਗੀ, ਸ਼ਿਸ਼ਟਾਚਾਰ ਅਤੇ ਸਿਆਸਤ ਵਿਚ ਇਮਾਨਦਾਰੀ ਦਾ ਸੁਮੇਲ ਕੀਤਾ। ਇੱਕ ਲੋਕਤੰਤਰਵਾਦੀ, ਡਾ: ਸਾਹਿਬ ਨੇ ਉਸ ਸਿਆਸੀ ਪਾਰਟੀ ਨੂੰ ਪਾਰ ਕੀਤਾ ਜਿਸ ਨਾਲ ਉਹ ਸਬੰਧਤ ਸਨ ਅਤੇ ਇਹ ਯਕੀਨੀ ਬਣਾਇਆ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਪੱਖਪਾਤੀ ਰਾਜਨੀਤੀ ਤੋਂ ਉੱਪਰ ਅਤੇ ਪਰੇ ਰਹੇ।
Deeply saddened by the passing of Former PM Dr. Manmohan Singh ji, a true statesman who led by example. His vision, wisdom, humility and commitment to the country's growth will always be remembered.
— Capt.Amarinder Singh (@capt_amarinder) December 27, 2024
I will fondly remember seeking his guidance on various economic issues faced by… pic.twitter.com/y8ohqZVliL
ਸਦਾ ਲਈ ਅਮਰ ਹੋ ਗਏ ਡਾਕਟਰ ਮਨਮੋਹਨ ਸਿੰਘ : ਮਨਪ੍ਰੀਤ ਸਿੰਘ ਬਾਦਲ
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਵੀ ਡਾਕਟਰ ਮਨਮੋਹਨ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਲੱਖਾਂ ਲੋਕ ਦੁਨੀਆਂ ਤੇ ਜਨਮ ਲੈਂਦੇ ਹਨ ਅਤੇ ਦੁਨੀਆਂ ਤੋਂ ਚਲੇ ਜਾਂਦੇ ਹਨ। ਪਰ ਕੁਝ ਲੋਕ ਦੁਨੀਆਂ ਲਈ ਅਜਿਹੇ ਕੰਮ ਕਰ ਜਾਂਦੇ ਹਨ ਕਿ ਉਹ ਸਦਾ ਲਈ ਅਮਰ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਸਰੀਰਕ ਤੌਰ 'ਤੇ ਭਾਵੇਂ ਦੁਨੀਆਂ 'ਚ ਨਹੀਂ ਰਹੇ ਪਰ ਲੋਕਾਂ ਦੇ ਦਿਲਾਂ 'ਚ ਸਦਾ ਜਿਉਂਦੇ ਰਹਿਣਗੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪਾਕਿਸਤਾਨ ਦੀ ਵੰਡ ਤੋਂ ਬਾਅਦ ਭਾਰਤ ਆਉਣਾ ਅਤੇ ਉੱਚ ਸਿੱਖਿਆ ਗ੍ਰਿਹਣ ਕਰਨ ਦੇ ਨਾਲ ਨਾਲ ਮੁਲਕ ਦੀ ਤਕਦੀਰ ਬਦਲ ਦਿੱਤੀ। ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਦੇ ਵਿੱਤੀ ਰਿਸ਼ਤਿਆਂ ਨੂੰ ਉੰਨਾ ਨੇ ਸੰਭਾਲਿਆ।
ਪੰਜਾਬ ਦੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਜਾਹਿਰ ਕੀਤਾ ਦੁੱਖ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੇ ਦਿਹਾਂਤ 'ਤੇ ਬਹੁਤ ਦੁੱਖ ਹੋਇਆ, ਇੱਕ ਸੱਚੇ ਰਾਜਨੇਤਾ, ਜਿਨ੍ਹਾਂ ਦੀ ਅਗਵਾਈ ਕੀਤੀ। ਉਨ੍ਹਾਂ ਦੀ ਦੂਰਅੰਦੇਸ਼ੀ, ਸਿਆਣਪ, ਨਿਮਰਤਾ ਅਤੇ ਦੇਸ਼ ਦੇ ਵਿਕਾਸ ਲਈ ਵਚਨਬੱਧਤਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੈਂ ਪੰਜਾਬ ਨੂੰ ਦਰਪੇਸ਼ ਵੱਖ-ਵੱਖ ਆਰਥਿਕ ਮੁੱਦਿਆਂ 'ਤੇ ਉਨ੍ਹਾਂ ਤੋਂ ਮਾਰਗਦਰਸ਼ਨ ਲੈਣ ਨੂੰ ਯਾਦ ਕਰਾਂਗਾ। ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ
ਰਾਜਕੁਮਾਰ ਵੇਰਕਾ ਵਲੋਂ ਸ਼ਰਧਾਂਜਲੀ
ਕਾਂਗਰਸ ਆਗੂ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਮੈਂ ਉਹਨਾਂ ਦੇ ਕਾਲਜ ਆਕੇ ਉਨ੍ਹਾਂ ਨੂੰ ਯਾਦ ਕਰ ਰਿਹਾ ਹਾਂ। ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਦੇ ਨਾਮ ਬਹੁਤ ਸਾਰੀਆਂ ਨੀਤੀਆਂ ਲਿਆਉਂਦੀਆਂ ਅਤੇ ਉਹਨਾਂ ਕਾਰਨ ਅੱਜ ਗਰੀਬ ਤਬਕੇ ਦੇ ਲੋਕ ਬਹੁਤ ਸਾਰੀਆਂ ਵਿੱਤੀ ਸਹੂਲਤਾਂ ਦਾ ਲਾਭ ਲੈ ਰਹੇ ਹਨ। ਰਾਜਕੁਮਾਰ ਵੇਰਕਾ ਨੇ ਕਿਹਾ ਕਿ ਡਾ ਮਨਮੋਹਨ ਸਿੰਘ ਦਾ ਇੰਝ ਦੁਨੀਆਂ ਤੋਂ ਚਲੇ ਜਾਣਾ ਦੇਸ਼ ਲਈ ਵੱਡਾ ਘਾਟਾ ਹੈ। ਅਜਿਹਾ ਸ਼ਖਸ ਦੁਨੀਆਂ ਨੂੰ ਮੁੜ ਨਹੀਂ ਮਿਲਣਾ ਜਿੰਨਾ ਨੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ। ਉਹ ਸਦਾ ਸਾਡੀਆਂ ਯਾਦਾਂ ਵਿੱਚ ਰਹਿਣਗੇ।
ਬੇਮਿਸਾਲ ਅਰਥ ਸ਼ਾਸਤਰੀ ਅਤੇ ਸੱਚੇ ਸਿਆਸਤਦਾਨ: ਦੇਵੇਂਦਰ ਯਾਦਵ
ਕਾਂਗਰਸ ਦੇ ਸੂਬਾ ਪ੍ਰਧਾਨ ਦੇਵੇਂਦਰ ਯਾਦਵ ਨੇ ਵੀ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਲਿਖਿਆ, "ਡਾ. ਮਨਮੋਹਨ ਸਿੰਘ ਜੀ ਦੇ ਦੇਹਾਂਤ ਤੋਂ ਡੂੰਘਾ ਦੁੱਖ ਹੋਇਆ। ਇੱਕ ਦੂਰਅੰਦੇਸ਼ੀ ਨੇਤਾ, ਇੱਕ ਅਸਾਧਾਰਨ ਅਰਥਸ਼ਾਸਤਰੀ ਅਤੇ ਇੱਕ ਸੱਚੇ ਰਾਜਨੇਤਾ, ਭਾਰਤ ਦੀ ਤਰੱਕੀ ਅਤੇ ਵਿਸ਼ਵ ਵੱਕਾਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।"
Deeply saddened by the passing of former Prime Minister Dr. Manmohan Singh Ji.
— Devender Yadav (@devendrayadvinc) December 26, 2024
A visionary leader, an exceptional economist, and a true statesman, his contributions to India's progress and global standing will be remembered forever.
My heartfelt condolences to the family. 🙏 pic.twitter.com/BkZmkyJDLB
ਵਿਦੇਸ਼ਾਂ 'ਚ ਵੀ ਸੋਗ ਦਾ ਪ੍ਰਗਟਾਵਾ
ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦੁੱਖ ਜ਼ਾਹਿਰ ਕੀਤਾ ਅਤੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ ਲਈ ਭਾਰਤ ਦੇ ਲੋਕਾਂ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕਰਦਾ ਹੈ। ਡਾ. ਮਨਮੋਹਨ ਸਿੰਘ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਦੇ ਸਭ ਤੋਂ ਮਹਾਨ ਚੈਂਪੀਅਨਾਂ ਵਿੱਚੋਂ ਇੱਕ ਸਨ, ਅਤੇ ਉਹਨਾਂ ਦੇ ਕੰਮ ਨੇ ਪਿਛਲੇ ਦੋ ਦਹਾਕਿਆਂ ਵਿੱਚ ਸਾਡੇ ਦੇਸ਼ਾਂ ਨੇ ਮਿਲ ਕੇ ਜੋ ਕੁਝ ਵੀ ਪੂਰਾ ਕੀਤਾ ਹੈ, ਉਸ ਦੀ ਨੀਂਹ ਰੱਖੀ।
ਅਮਰੀਕਾ-ਭਾਰਤ ਸਿਵਲ ਪ੍ਰਮਾਣੂ ਸਹਿਯੋਗ ਸਮਝੌਤੇ ਨੂੰ ਅੱਗੇ ਵਧਾਉਣ ਵਿੱਚ ਉਸਦੀ ਅਗਵਾਈ ਨੇ ਅਮਰੀਕਾ-ਭਾਰਤ ਸਬੰਧਾਂ ਦੀ ਸੰਭਾਵਨਾ ਵਿੱਚ ਇੱਕ ਵੱਡੇ ਨਿਵੇਸ਼ ਦਾ ਸੰਕੇਤ ਦਿੱਤਾ। ਹਾਉਸ ਵਿੱਚ, ਡਾ ਸਿੰਘ ਨੂੰ ਉਨ੍ਹਾਂ ਦੇ ਆਰਥਿਕ ਸੁਧਾਰਾਂ ਲਈ ਯਾਦ ਕੀਤਾ ਜਾਵੇਗਾ ਜਿਨ੍ਹਾਂ ਨੇ ਭਾਰਤ ਦੇ ਤੇਜ਼ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ। ਅਸੀਂ ਡਾ: ਸਿੰਘ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹਾਂ ਅਤੇ ਅਮਰੀਕਾ ਅਤੇ ਭਾਰਤ ਨੂੰ ਨੇੜੇ ਲਿਆਉਣ ਲਈ ਉਨ੍ਹਾਂ ਦੇ ਸਮਰਪਣ ਨੂੰ ਹਮੇਸ਼ਾ ਯਾਦ ਰੱਖਾਂਗੇ।
7 ਦਿਨ ਦਾ ਰਾਸ਼ਟਰੀ ਸੋਗ
ਇਥੇ ਦੱਸਣਯੋਗ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਸਵੇਰੇ 11 ਵਜੇ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਕਾਂਗਰਸ ਹੈੱਡਕੁਆਰਟਰ ਵਿਖੇ ਅੰਤਿਮ ਵਿਦਾਈ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ 'ਤੇ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਇਕ ਬੇਟੀ ਵਿਦੇਸ਼ 'ਚ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਡਾ: ਮਨਮੋਹਨ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਦਿਲੀ ਦੇ ਏਮਜ਼ ਹਸਪਤਾਲ ਵਿਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਿਹਤ ਵਿਗੜਨ ਤੋਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਨੇ 92 ਸਾਲ ਦੀ ਉਮਰ 'ਚ ਦਿੱਲੀ ਦੇ ਏਮਜ਼ ਹਸਪਤਾਲ 'ਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮ੍ਰਿਤਕ ਦੇਹ ਰਾਤ ਨੂੰ ਹੀ ਉਨ੍ਹਾਂ ਦੇ ਦਿੱਲੀ ਸਥਿਤ ਨਿਵਾਸ 'ਤੇ ਲਿਆਂਦੀ ਗਈ।