ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਗਾਇਕੀ ਦੇ ਦਿਨ-ਬ-ਦਿਨ ਹੋਰ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਦਾਇਰੇ ਅਤੇ ਮਕਬੂਲੀਅਤ ਦਾ ਹੀ ਅਹਿਸਾਸ ਕਰਵਾਉਣ ਜਾ ਰਿਹਾ ਹੈ ਦਿੱਲੀ ਵਿਖੇ ਹੋਣ ਜਾ ਰਿਹਾ ਮੈਗਾ ਪੰਜਾਬੀ ਸ਼ੋਅ 'ਬੱਬੂ ਮਾਨ ਅਨਪਲੱਗ', ਜਿਸ ਵਿੱਚ ਗਲੈਮਰ, ਸੋਸ਼ਲ ਪਲੇਟਫ਼ਾਰਮ ਅਤੇ ਪਾਲੀਵੁੱਡ ਫਿਲਮ ਉਦਯੋਗ ਨਾਲ ਜੁੜੇ ਕੁਝ ਚਰਚਿਤ ਚਿਹਰੇ ਵੀ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣਗੇ।
'ਐਫ ਫਾਈਵ ਇੰਟਰਟੇਨਮੈਂਟ' ਵੱਲੋਂ ਵੱਡੇ ਪੱਧਰ ਉੱਪਰ ਆਯੋਜਿਤ ਕਰਵਾਏ ਜਾ ਰਹੇ ਇਸ ਲਾਈਵ ਸ਼ੋਅ ਦਾ ਆਯੋਜਨ 18 ਜਨਵਰੀ 2025 ਨੂੰ ਜਿਮਖਾਨਾ ਕਲੱਬ, ਸੈਕਟਰ 29 ਗੁੜਗਾਉਂ ਵਿਖੇ ਹੋਵੇਗਾ, ਜਿਸ ਸੰਬੰਧਤ ਤਿਆਰੀਆਂ ਨੂੰ ਜ਼ੋਰਾਂ-ਸ਼ੋਰਾਂ ਨਾਲ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਦੇਸ਼ ਦੀ ਰਾਜਧਾਨੀ ਵਿਖੇ ਲੰਮੇਂ ਸਮੇਂ ਬਾਅਦ ਪਾਵਰ-ਪੈਕਡ ਪ੍ਰਦਰਸ਼ਨ ਦਾ ਅਹਿਸਾਸ ਕਰਵਾਉਣ ਜਾ ਰਹੇ ਹਨ ਗਾਇਕ ਬੱਬੂ ਮਾਨ, ਜਿੰਨ੍ਹਾਂ ਦੇ ਇਸ ਸ਼ੋਅ ਨੂੰ ਚਾਰ ਚੰਨ ਲਾਉਣ ਵਿੱਚ ਸ਼ੋਸ਼ਲ ਮੀਡੀਆ ਦਾ ਚਰਚਿਤ ਨਾਂਅ ਮੰਨੇ ਜਾਂਦੇ ਅਤੇ ਬਿੱਗ ਬੌਸ ਓਟੀਟੀ ਸੀਜ਼ਨ ਸੈਕੰਡ ਦੇ ਵਿਜੇਤਾ ਰਹੇ ਐਲਵਿਸ਼ ਯਾਦਵ ਤੋਂ ਇਲਾਵਾ ਮਿਊਜ਼ਿਕ ਵੀਡੀਓਜ਼ ਦੇ ਚਮਕਦੇ ਸਿਤਾਰੇ ਵਜੋਂ ਸ਼ੁਮਾਰ ਕਰਵਾਉਂਦੀ ਪ੍ਰਾਂਜਲ ਦਾਹੀਆ ਅਤੇ ਪੰਜਾਬੀ ਫਿਲਮ, ਸੰਗੀਤ ਅਤੇ ਸਟੇਜ ਦੀ ਦੁਨੀਆਂ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੀ ਐਂਕਰ-ਗਾਇਕਾ ਅਤੇ ਅਦਾਕਾਰਾ ਸਤਿੰਦਰ ਸੱਤੀ ਵੀ ਅਹਿਮ ਭੂਮਿਕਾ ਨਿਭਾਉਣਗੇ।
ਪੰਜਾਬੀਆਂ ਦੇ ਹਰਮਨ-ਪਿਆਰੇ ਗਾਇਕ ਵਜੋਂ ਸਰਵ ਪ੍ਰਵਾਨਿਤਾ ਹਾਸਿਲ ਕਰ ਚੁੱਕੇ ਗਾਇਕ ਅਤੇ ਅਦਾਕਾਰ ਬੱਬੂ ਮਾਨ ਅੱਜਕੱਲ੍ਹ ਸੰਗੀਤ ਅਤੇ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਅਪਣੀ ਧਾਂਕ ਦਾ ਪ੍ਰਗਟਾਵਾ ਬਰਾਬਰਤਾ ਨਾਲ ਕਰਵਾ ਰਹੇ ਹਨ, ਜਿੰਨ੍ਹਾਂ ਦੇ ਬਹੁ-ਭਾਸ਼ਾਈ ਖਿੱਤਿਆਂ ਵਿੱਚ ਵੱਧ ਰਹੇ ਲੋਕਪ੍ਰਿਯਤਾ ਗ੍ਰਾਫ਼ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਿਹਾ ਹੈ ਉਕਤ ਸ਼ੋਅ, ਜਿਸ ਨੂੰ ਲੈ ਕੇ ਦਿੱਲੀ ਗਲਿਆਰਿਆਂ ਵਿੱਚ ਹਲਚਲ ਅਤੇ ਖਿੱਚ ਵੱਧਦੀ ਜਾ ਰਹੀ ਹੈ।
ਇਹ ਵੀ ਪੜ੍ਹੋ: