ਹੈਦਰਾਬਾਦ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਪੂਰਾ ਦੇਸ਼ ਅਤੇ ਸਿਆਸਤ ਜਗਤ 'ਚ ਸੋਗ ਦੀ ਲਹਿਰ ਹੈ। ਡਾ.ਮਨਮੋਹਨ ਸਿੰਘ 92 ਸਾਲ ਦੀ ਉਮਰ 'ਚ ਇਸ ਦੇਸ਼ ਨੂੰ ਅਲਵਿਦਾ ਕਹਿ ਗਏ। ਇਸ ਦੌਰਾਨ ਉਨ੍ਹਾਂ ਦੀ ਯਾਦ 'ਚ ਅੱਜ ਅਸੀਂ ਤੁਹਾਨੂੰ ਡਾ. ਮਨਮੋਹਨ ਸਿੰਘ ਦੇ ਹਰ ਸਮੇਂ ਨੀਲੀ ਪੱਗ ਬੰਨ੍ਹ ਕੇ ਰੱਖਣ ਦੇ ਕਾਰਨ ਬਾਰੇ ਦੱਸਾਂਗੇ ਕਿ ਆਖਿਰ ਮਨਮੋਹਨ ਸਿੰਘ ਨੀਲੀ ਪੱਗ ਹੀ ਕਿਉ ਬੰਨ੍ਹਦੇ ਸੀ? ਦੱਸ ਦਈਏ ਕਿ ਇਸ ਗੱਲ ਦਾ ਖੁਲਾਸਾ ਡਾ. ਮਨਮੋਹਨ ਸਿੰਘ ਨੇ ਖੁਦ ਕੀਤਾ ਸੀ।
ਸਾਲ 2006 'ਚ ਮਨਮੋਹਨ ਸਿੰਘ ਨੂੰ ਕੈਂਬਰਿਜ ਯੂਨੀਵਰਸਿਟੀ ਵਿੱਚ ਡਾਕਟਰੇਟ ਆਫ਼ ਲਾਅ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਸਮੇਂ ਦੌਰਾਨ ਐਡਿਨਬਰਗ ਦੇ ਤਤਕਾਲੀ ਡਿਊਕ ਅਤੇ ਯੂਨੀਵਰਸਿਟੀ ਦੇ ਚਾਂਸਲਰ ਪ੍ਰਿੰਸ ਫਿਲਿਪ ਨੇ ਮਨਮੋਹਨ ਸਿੰਘ ਦੀ ਪੱਗ ਅਤੇ ਇਸ ਦੇ ਰੰਗ ਵੱਲ ਲੋਕਾਂ ਦਾ ਧਿਆਨ ਖਿੱਚਿਆ ਸੀ। ਇਸ ਤੋਂ ਬਾਅਦ ਸਾਬਕਾ ਪੀਐਮ ਨੇ ਦੱਸਿਆ ਸੀ ਕਿ ਉਹ ਇਸ ਰੰਗ ਦੀ ਪੱਗ ਵਿੱਚ ਹੀ ਕਿਉਂ ਦਿਖਾਈ ਦਿੰਦੇ ਹਨ।
ਡਾ. ਮਨਮੋਹਨ ਸਿੰਘ ਨੀਲੀ ਪੱਗ ਕਿਉਂ ਬੰਨ੍ਹਦੇ ਸੀ?
ਮਿਲੀ ਜਾਣਕਾਰੀ ਅਨੁਸਾਰ, ਡਾ. ਮਨਮੋਹਨ ਸਿੰਘ ਨੇ ਖੁਦ ਦੱਸਿਆ ਸੀ ਕਿ ਜਦੋਂ ਉਹ ਕੈਂਬਰਿਜ ਵਿੱਚ ਪੜ੍ਹਦੇ ਸੀ ਤਾਂ ਉਹ ਨੀਲੇ ਰੰਗ ਦੀ ਪੱਗ ਬੰਨ੍ਹਦੇ ਸੀ। ਇਸ ਦੌਰਾਨ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦਾ ਨਿਕਨੇਮ 'ਬਲੂ ਟਰਬਨ' ਰੱਖ ਦਿੱਤਾ ਸੀ। ਸਾਬਕਾ ਪ੍ਰਧਾਨਮੰਤਰੀ ਨੇ ਅੱਗੇ ਦੱਸਿਆ ਸੀ ਕਿ ਉਹ ਕਾਲਜ ਦੇ ਦਿਨਾਂ ਤੋਂ ਹੀ ਆਪਣੇ ਨਾਲ ਕੈਂਬਰਿਜ ਦੇ ਰੰਗ ਨੂੰ ਕੈਰੀ ਕਰ ਰਹੇ ਹਨ। ਨੀਲੇ ਰੰਗ ਦੀ ਪੱਗ ਬੰਨ੍ਹਣ ਪਿੱਛੇ ਇੱਕ ਵੱਡੀ ਵਜ੍ਹਾਂ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਨੀਲਾ ਉਨ੍ਹਾਂ ਦਾ ਪਸੰਦੀਦਾ ਰੰਗ ਹੈ। ਸਮਾਂ ਬੀਤਦਾ ਰਿਹਾ ਪਰ ਡਾ. ਮਨਮੋਹਨ ਸਿੰਘ ਦਾ ਨੀਲੇ ਰੰਗ ਨਾਲ ਪਿਆਰ ਨਹੀਂ ਘਟਿਆ ਅਤੇ ਉਹ ਹਮੇਸ਼ਾ ਨੀਲੇ ਰੰਗ ਦੀ ਪੱਗ ਹੀ ਬੰਨ੍ਹ ਕੇ ਰੱਖਦੇ ਸੀ।
ਡਾ.ਮਨਮੋਹਨ ਸਿੰਘ ਦਾ ਅੰਤਿਮ ਸਸਕਾਰ
ਦੱਸਣਯੋਗ ਹੈ ਕਿ ਡਾ.ਮਨਮੋਹਨ ਸਿੰਘ ਦਾ ਅੰਤਿਮ ਸਸਕਾਰ ਕੱਲ੍ਹ ਸਵੇਰੇ 11 ਵਜੇ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਕਾਂਗਰਸ ਹੈੱਡਕੁਆਰਟਰ ਵਿਖੇ ਅੰਤਿਮ ਵਿਦਾਈ ਦਿੱਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਇੱਕ ਬੇਟੀ ਵਿਦੇਸ਼ 'ਚ ਹੈ, ਜਿਨ੍ਹਾਂ ਦੇ ਆਉਣ ਤੋਂ ਬਾਅਦ ਹੀ ਡਾ. ਮਨਮੋਹਨ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ:-
- ਪੰਜਾਬ ਦੇ ਸਿਆਸੀ ਆਗੂਆਂ ਦੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ, ਕਿਹਾ- ਸਦਾ ਲਈ ਅਮਰ ਹੋ ਗਏ
- ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਦਿੱਲੀ ਦੇ ਨੇਤਾਵਾਂ ਨੇ ਜਤਾਇਆ ਦੁੱਖ, ਕਾਂਗਰਸ ਤੋਂ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
- ਮਨਮੋਹਨ ਸਿੰਘ ਦਾ ਦਿਹਾਂਤ: ਮੋਦੀ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਸਾਰੇ ਪ੍ਰੋਗਰਾਮ ਰੱਦ