ਮੁੰਬਈ:ਸੁਪਰਸਟਾਰ ਸਲਮਾਨ ਖਾਨ ਫਾਈਰਿੰਗ ਮਾਮਲੇ 'ਚ ਮੁੰਬਈ ਪੁਲਿਸ ਨੇ ਹੁਣ ਉਨ੍ਹਾਂ ਦੋ ਨੌਜਵਾਨ ਨਿਸ਼ਾਨੇਬਾਜ਼ਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਅਦਾਕਾਰ ਦੇ ਘਰ ਦੇ ਬਾਹਰ ਨਿਡਰ ਹੋ ਕੇ ਗੋਲੀਆਂ ਚਲਾਈਆਂ ਸਨ। ਘਟਨਾ ਤੋਂ ਬਾਅਦ ਸਲਮਾਨ ਖਾਨ ਦੇ ਸ਼ੂਟਰ ਮੁੰਬਈ ਤੋਂ ਕਈ ਟਰਾਂਸਪੋਰਟ ਬਦਲ ਕੇ ਗੁਜਰਾਤ ਦੇ ਕੱਛ ਪਹੁੰਚੇ ਸਨ ਅਤੇ ਫਿਰ ਭੁਜ ਪੁਲਿਸ ਨੇ ਆਪਣੇ ਨੈੱਟਵਰਕ ਰਾਹੀਂ ਦੋਹਾਂ ਨੂੰ ਫੜ ਲਿਆ।
ਇਸ ਦੇ ਨਾਲ ਹੀ ਬੀਤੀ ਰਾਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਸਲਮਾਨ ਖਾਨ ਨੂੰ ਉਨ੍ਹਾਂ ਦੇ ਘਰ ਮਿਲਣ ਗਏ ਅਤੇ ਉਨ੍ਹਾਂ ਨਾਲ ਇਸ ਮਾਮਲੇ ਸੰਬੰਧੀ ਗੱਲਬਾਤ ਕੀਤੀ ਅਤੇ ਸੁਰੱਖਿਆ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਇਸ ਹਮਲੇ ਤੋਂ ਬਾਅਦ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਬਿਲਕੁਲ ਨਿਡਰ ਹੋ ਕੇ ਖੜ੍ਹੇ ਹਨ ਅਤੇ ਵਾਰ-ਵਾਰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ।