ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸੰਗੀਤ ਜਗਤ ਵਿੱਚ ਸਫ਼ਲ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰ ਚੁੱਕੀ ਹੈ ਅਦਾਕਾਰਾ ਨੇਹਾ ਕੱਕੜ, ਜੋ ਅਪਣਾ ਨਵਾਂ ਗਾਣਾ 'ਮੂਨ ਕਾਲਿੰਗ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿੰਨ੍ਹਾਂ ਦੀ ਬਿਹਤਰੀਨ ਗਾਇਨ ਸ਼ੈਲੀ ਦਾ ਇਜ਼ਹਾਰ ਕਰਵਾਉਂਦਾ ਇਹ ਗਾਣਾ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।
'ਬ੍ਰਾਊਨ ਟਾਊਨ ਮਿਊਜ਼ਿਕ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ਾਂ ਨੇਹਾ ਕੱਕੜ ਅਤੇ ਗੁਰ ਸਿੱਧੂ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਖੂਬਸੂਰਤ ਗੀਤ ਦੇ ਬੋਲ ਕਪਤਾਨ ਦੁਆਰਾ ਰਚੇ ਗਏ ਹਨ, ਜੋ ਅੱਜ ਮੋਹਰੀ ਕਤਾਰ ਗੀਤਕਾਰ ਵਜੋਂ ਚੋਖੀ ਭੱਲ ਕਾਇਮ ਕਰ ਚੁੱਕੇ ਹਨ।
ਰੁਮਾਂਟਿਕ ਅਤੇ ਸਦਾ ਬਹਾਰ ਸੰਗੀਤ ਦੇ ਪ੍ਰਭਾਵਪੂਰਨ ਤਾਣੇ ਬਾਣੇ ਅਧੀਨ ਬੁਣੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਅਗਮ ਮਾਨ ਅਤੇ ਅਸੀਮ ਮਾਨ ਦੁਆਰਾ ਅੰਜ਼ਾਮ ਦਿੱਤੀ ਹੈ, ਜਿੰਨ੍ਹਾਂ ਦੀ ਕ੍ਰਿਏਟਿਵ ਟੀਮ ਅਨੁਸਾਰ ਉੱਚ ਪੱਧਰੀ ਸਾਂਚੇ ਅਧੀਨ ਫਿਲਮਾਂਏ ਗਏ ਉਕਤ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਨੇਹਾ ਕੱਕੜ ਅਤੇ ਗੁਰ ਸਿੱਧੂ ਦੀ ਫੀਚਰਿੰਗ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਕਈ ਗਾਣਿਆ ਨੂੰ ਲੈ ਕੇ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀ ਰਹੀ ਹੈ ਇਹ ਬਾਕਮਾਲ ਗਾਇਕਾ, ਜਿੰਨ੍ਹਾਂ ਦੇ ਬੈਕ-ਟੂ-ਬੈਕ ਹਿੱਟ ਰਹੇ ਇੰਨ੍ਹਾਂ ਗਾਣਿਆ ਵਿੱਚ 'ਗੱਡੀ ਕਾਲੀ', 'ਲੋਲੀਪੋਪ', 'ਮਸਲਾ' ਅਤੇ 'ਨਰਾਜ਼ਗੀ' ਆਦਿ ਸ਼ੁਮਾਰ ਰਹੇ ਹਨ।
ਇਹ ਵੀ ਪੜ੍ਹੋ: