ਚੰਡੀਗੜ੍ਹ: 27 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਦਿਲਜੀਤ ਦੁਸਾਂਝ ਦੀ ਫਿਲਮ 'ਜੱਟ ਐਂਡ ਜੂਲੀਅਟ 3' ਬਾਕਸ ਆਫਿਸ ਉਤੇ ਕਾਫੀ ਚੰਗਾ ਕਲੈਕਸ਼ਨ ਕਰਦੀ ਨਜ਼ਰੀ ਪੈ ਰਹੀ ਹੈ। ਨਿਰਮਾਤਾਵਾਂ ਅਨੁਸਾਰ ਫਿਲਮ ਨੇ ਪਹਿਲੇ ਦਿਨ ਦੇਸ਼-ਵਿਦੇਸ਼ਾਂ ਵਿੱਚੋਂ ਲਗਭਗ 11 ਕਰੋੜ ਦਾ ਕਲੈਕਸ਼ਨ ਕੀਤਾ ਹੈ ਅਤੇ ਇੱਕਲੇ ਭਾਰਤ ਵਿੱਚੋਂ ਫਿਲਮ ਨੇ 4.13 ਕਰੋੜ ਦਾ ਕਲੈਕਸ਼ਨ ਕੀਤਾ।
ਹੁਣ ਫਿਲਮ ਦੇ ਦੂਜੇ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ, ਸੈਕਨਿਲਕ ਦੀ ਰਿਪੋਰਟ ਅਨੁਸਾਰ ਫਿਲਮ ਨੇ ਪਹਿਲੇ 3.50 ਕਰੋੜ ਦਾ ਕਲੈਕਸ਼ਨ ਕੀਤਾ ਸੀ ਅਤੇ ਦੂਜੇ ਦਿਨ ਫਿਲਮ ਨੇ 3.60 ਕਰੋੜ ਦਾ ਕਲੈਕਸ਼ਨ ਕੀਤਾ ਹੈ, ਜਿਸ ਨਾਲ ਫਿਲਮ ਦਾ ਭਾਰਤ ਵਿੱਚ ਕਲੈਕਸ਼ਨ 7 ਕਰੋੜ ਹੋ ਗਿਆ ਹੈ ਅਤੇ ਜੇਕਰ ਪੂਰੀ ਦੁਨੀਆਂ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੇ ਹੁਣ ਦੋ ਦਿਨਾਂ ਵਿੱਚ 18.15 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕਰ ਲਿਆ ਹੈ।