ਪੰਜਾਬ

punjab

ETV Bharat / entertainment

ਨਵੇਂ ਗਾਣੇ ਨਾਲ ਸਰੋਤਿਆਂ ਦੇ ਸਨਮੁੱਖ ਹੋਣਗੇ ਮਨੀ ਔਜਲਾ, ਇਸ ਦਿਨ ਹੋਵੇਗਾ ਰਿਲੀਜ਼ - Money Aujla New Song - MONEY AUJLA NEW SONG

Money Aujla New Song: ਹਾਲ ਹੀ ਵਿੱਚ ਗਾਇਕ ਮਨੀ ਔਜਲਾ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਕਰ ਦਿੱਤਾ ਜਾਵੇਗਾ।

Money Aujla New Song
Money Aujla New Song (instagram)

By ETV Bharat Entertainment Team

Published : Jul 18, 2024, 1:29 PM IST

ਚੰਡੀਗੜ੍ਹ:ਯੋ ਯੋ ਹਨੀ ਸਿੰਘ ਨਾਲ ਕਈ ਗਾਣਿਆਂ ਵਿੱਚ ਸਾਂਝੀ ਜੁਗਲਬੰਦੀ ਕਰ ਚੁੱਕੇ ਗਾਇਕ ਮਨੀ ਔਜਲਾ ਸੰਗੀਤ ਖੇਤਰ ਦੇ ਚਰਚਿਤ ਅਤੇ ਸਫ਼ਲ ਫਨਕਾਰਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਹਨ, ਜੋ ਲੰਮੇਂ ਸਮੇਂ ਬਾਅਦ ਅਪਣਾ ਨਵਾਂ ਟਰੈਕ 'ਮੁਸਾਫ਼ਿਰ' ਲੈ ਕੇ ਸਰੋਤਿਆ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ 20 ਜੁਲਾਈ ਨੂੰ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤਾ ਜਾਵੇਗਾ।

'ਸੋਨੀਆਜ਼ ਕ੍ਰਿਏਸ਼ਨਜ਼' ਦੇ ਸੰਗੀਤਕ ਲੇਬਲ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਸਦਾ ਬਹਾਰ ਗਾਣੇ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲਾਂ ਅਤੇ ਸੰਗੀਤ ਦੀ ਸਿਰਜਨਾ ਵੀ ਮਨੀ ਔਜਲਾ ਵੱਲੋਂ ਖੁਦ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਹੋਰਨਾਂ ਗਾਇਕਾਂ ਦੇ ਵੀ ਕਈ ਖੂਬਸੂਰਤ ਅਤੇ ਹਿੱਟ ਗਾਣਿਆ ਦੀ ਰਚਨਾ ਕਰ ਚੁੱਕੇ ਹਨ।

ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦੇ ਨਿਰਮਾਤਾ ਸੋਨੀਆਜ਼, ਸੰਪਾਦਕ ਟੀਮ ਜਸ਼ਨ ਹਨ, ਜਿੰਨ੍ਹਾਂ ਦੀ ਸੁਚੱਜੀ ਰਹਿਨੁਮਾਈ ਹੇਠ ਸ਼ਾਨਦਾਰ ਵਜੂਦ ਅਖ਼ਤਿਆਰ ਕਰਨ ਵਾਲੇ ਇਸ ਦਿਲ-ਟੁੰਬਵੇਂ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਮਨਮੋਹਕ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਹੈਮੀ ਕਾਹਲੋਂ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਖੂਬਸੂਰਤ ਲੋਕੇਸ਼ਨਜ਼ ਉਪਰ ਫਿਲਮਾਏ ਗਏ ਇਸ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਮਾਡਲ ਕੰਚਨ ਰਾਏ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।

ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਗਾਇਕ ਮਨੀ ਔਜਲਾ ਸੰਗੀਤਕਾਰ ਅਤੇ ਗੀਤਕਾਰ ਦੇ ਰੂਪ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜੋ ਬੇਸ਼ੁਮਾਰ ਉੱਚ-ਕੋਟੀ ਗਾਇਕਾ ਦੇ ਗਾਣਿਆਂ ਨੂੰ ਸੰਗੀਤਬੱਧ ਕਰਨ ਦੇ ਨਾਲ ਅਪਣੇ ਅਲਫਾਜ਼ ਵੀ ਦੇ ਚੁੱਕੇ ਹਨ।

'ਦਿ ਬਿਊਟੀਫੁੱਲ ਸਿਟੀ' ਮੰਨੀ ਜਾਂਦੇ ਚੰਡੀਗੜ੍ਹ ਨਾਲ ਸੰਬੰਧਤ ਇਹ ਹੋਣਹਾਰ ਗਾਇਕ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਸੇਂਦਾ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਆਪਣੀਆਂ ਅਸਲ ਜੜ੍ਹਾਂ, ਸੱਭਿਆਚਾਰ ਪ੍ਰਤੀ ਉਨ੍ਹਾਂ ਦਾ ਮੋਹ ਬਰਕਰਾਰ ਹੈ, ਜਿਸ ਦਾ ਪ੍ਰਗਟਾਵਾ ਸਾਹਮਣੇ ਆਉਣ ਵਾਲੇ ਗੀਤਾਂ ਦੁਆਰਾ ਉਹ ਲਗਾਤਾਰ ਕਰਵਾ ਰਹੇ ਹਨ, ਜਿਸ ਦਾ ਇੱਕ ਵਾਰ ਫਿਰ ਪ੍ਰਤੱਖ ਇਜ਼ਹਾਰ ਕਰਵਾਉਣ ਜਾ ਰਿਹਾ ਹੈ, ਉਨ੍ਹਾਂ ਦਾ ਜਾਰੀ ਹੋਣ ਜਾ ਰਿਹਾ ਇਹ ਬਿਹਤਰੀਨ ਗਾਣਾ, ਜੋ ਸੰਗੀਤਕ ਸਫਾਂ ਵਿੱਚ ਵੀ ਚਰਚਾ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ।

ABOUT THE AUTHOR

...view details